ਸੰਗਰੂਰ : ਅਜੇ ਵੀ ਨਹੀਂ ਕੱਢਿਆ ਜਾ ਸਕਿਆ ਬੋਰਵੈੱਲ 'ਚ ਡਿੱਗਿਆ ਬੱਚਾ (ਵੀਡੀਓ)

Friday, Jun 07, 2019 - 02:46 PM (IST)

ਸੰਗਰੂਰ (ਮੰਗਲਾ,ਰਾਜੇਸ਼ ਕੋਹਲੀ) : ਸੰਗਰੂਰ ਦੇ ਪਿੰਡ ਭਗਵਾਨਪੂਰਾ ਵਿਚ ਵੀਰਵਾਰ ਨੂੰ 4 ਵਜੇ ਦੇ ਕਰੀਬ 2 ਸਾਲ ਦਾ ਬੱਚਾ ਫਤਿਹਵੀਰ 145 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗ ਗਿਆ। ਹਾਲਾਂਕਿ ਡਿੱਗਦੇ ਸਮੇਂ ਬੱਚੇ ਦੀ ਮਾਂ ਗਗਨਦੀਪ ਕੌਰ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਅਸਫਲ ਹੋ ਗਈ। ਬੱਚੇ ਕੋਲ ਪਾਈਪ ਜ਼ਰੀਏ ਆਕਸੀਜਨ ਅਤੇ ਵਾਇਰ ਨਾਲ ਕੈਮਰਾ ਪਹੁੰਚਾਇਆ ਗਿਆ ਹੈ। ਉਥੇ ਹੀ 20 ਘੰਟਿਆ ਦੀ ਜਦੋ-ਜਹਿਦ ਤੋਂ ਬਾਅਦ ਵੀ ਅਜੇ ਤੱਕ ਸਫਲਤਾ ਹੱਥ ਨਹੀਂ ਲੱਗੀ ਹੈ।

PunjabKesari

ਅੱਜ ਸਵੇਰੇ 5 ਵਜੇ ਦੇ ਕਰੀਬ ਬੱਚੇ ਦੀ ਹਿੱਲ ਜੁੱਲ ਦੀ ਖਬਰ ਆਈ ਹੈ। ਉਥੇ ਹੀ ਵੱਡੀ ਗਿਣਤੀ ਵਿਚ ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਵੀ ਆਪਣੇ ਪੱਧਰ 'ਤੇ ਬਚਾਅ ਕਾਰਜਾਂ ਵਿਚ ਮਦਦ ਕੀਤੀ ਜਾ ਰਹੀ ਹੈ। ਐੱਨ.ਡੀ.ਆਰ.ਐੱਫ. ਦੇ ਲੀਡਰ ਅਜੇ ਕੁਮਾਰ ਦੀ ਟੀਮ ਲਗਾਤਾਰ ਬਚਾਅ ਕਾਰਜਾਂ ਵਿਚ ਲੱਗੀ ਹੋਈ ਹੈ ਅਤੇ ਐੱਸ.ਡੀ.ਐੱਮ. ਸੁਨਾਮ ਮਨਜੀਤ ਕੌਰ ਸਾਰੀ ਰਾਤ ਮੌਕੇ 'ਤੇ ਮੌਜੂਦ ਰਹੇ। ਡੀ.ਸੀ. ਘਣਸ਼ਿਆਮ ਥੋਰੀ ਅਤੇ ਐੱਸ.ਐੱਸ.ਪੀ. ਸੰਦੀਪ ਗਰਗ ਮੌਕੇ 'ਤੇ ਪੁੱਜੇ ਹੋਏ ਹਨ। ਦੱਸ ਦੇਈਏ ਕਿ ਫਤਿਹਵੀਰ ਪਰਿਵਾਰ ਦਾ ਇਕਲੌਤਾ ਬੇਟਾ ਹੈ ਅਤੇ 10 ਜੂਨ ਨੂੰ ਉਸ ਦਾ ਜਨਮਦਿਨ ਹੈ।

PunjabKesari


author

cherry

Content Editor

Related News