ਜ਼ਿਲੇ ''ਚ ਜ਼ਰੂਰਤਮੰਦ ਲੋਕਾਂ ਨੂੰ ਵੰਡੇ ਗਏ ਕੰਬਲ : ਘਨਸ਼ਿਆਮ ਥੋਰੀ

12/16/2019 3:43:17 PM

ਦਿੜ੍ਹਬਾ/ਸੰਗਰੂਰ (ਬੇਦੀ) : ਪਹਾੜੀ ਇਲਾਕਿਆਂ ਵਿਚ ਬਰਫਬਾਰੀ ਹੋਣ ਕਾਰਨ ਸੂਬੇ ਵਿਚ ਠੰਢ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਘਨਸ਼ਿਆਮ ਥੋਰੀ ਦੇ ਦਿਸ਼ਾ-ਨਿਰਦੇਸ਼ਾਂ ਹੇਠ 'ਪਹਿਲ ਸੁਸਾਇਟੀ' ਵੱਲੋਂ ਜ਼ਿਲੇ ਦੀਆਂ ਵੱਖ-ਵੱਖ ਸਬ ਡਵੀਜ਼ਨਾਂ ਵਿਚ ਲੋੜਵੰਦਾਂ ਨੂੰ ਮੁਫ਼ਤ ਕੰਬਲ ਮੁਹੱਈਆ ਕਰਵਾਏ ਗਏ ਹਨ। ਇਸੇ ਤਹਿਤ ਸਬ ਡਿਵੀਜ਼ਨ ਦਿੜ੍ਹਬਾ ਦੇ ਉਪ-ਮੰਡਲ ਮੈਜਿਸਟ੍ਰੇਟ ਮਨਜੀਤ ਸਿੰਘ ਚੀਮਾ ਦੇ ਦਫਤਰ ਵਿਖੇ ਬੇਘਰੇ ਅਤੇ ਝੁੱਗੀਆਂ-ਝੌਂਪੜੀਆਂ ਵਾਲੇ ਵਿਅਕਤੀਆਂ ਨੂੰ ਕੰਬਲ ਵੰਡੇ ਗਏ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਆਖਿਆ ਕਿ ਠੰਢ ਹੋਣ ਕਾਰਨ ਉਨ੍ਹਾਂ ਨੇ 'ਪਹਿਲ ਸੁਸਾਇਟੀ' ਰਾਹੀਂ ਸਾਰੇ ਐਸ.ਡੀ.ਐਮਜ਼. ਨੂੰ ਲੋੜਵੰਦ ਲੋਕਾਂ ਦੀ ਮਦਦ ਲਈ ਕੰੰਬਲ ਮੁਹੱਈਆ ਕਰਾਏ ਹਨ, ਜੋ ਐਸ.ਡੀ.ਐਮਜ਼. ਵੱਲੋਂ ਅੱਗੇ ਲੋੜਵੰਦਾਂ ਨੂੰ ਵੰਡੇ ਜਾ ਰਹੇ ਹਨ।

ਦੱਸਣਯੋਗ ਹੈ ਕਿ ਪਿਛਲੇ ਸਾਲ ਵੀ 'ਪਹਿਲ ਸੁਸਾਇਟੀ' ਵੱਲੋਂ ਠੰਢ ਦੇ ਦਿਨਾਂ ਦੌਰਾਨ ਸਮਾਜ ਸੇਵਾ ਵਜੋਂ ਜਨਤਕ ਸਥਾਨਾਂ ਜਿਵੇਂ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਦੇ ਆਲੇ-ਦੁਆਲੇ ਰਾਤ ਕੱਟਦੇ ਪ੍ਰਵਾਸੀ ਮਜ਼ਦੂਰਾਂ, ਰਿਕਸ਼ਾ ਚਾਲਕਾਂ ਤੇ ਬਜ਼ੁਰਗ ਰਾਹਗੀਰਾਂ, ਝੁੱਗੀਆਂ-ਝੌਪੜੀਆਂ ਵਿੱਚ ਰਹਿਣ ਵਾਲੇ ਗਰੀਬ ਲੋਕਾਂ, ਬਿਰਧ ਆਸ਼ਰਮਾਂ, ਪਿੰਗਲਵਾੜੇ ਆਦਿ ਵਿਚ ਕੰਬਲਾਂ ਦੀ ਵੰਡ ਕੀਤੀ ਗਈ ਸੀ।


cherry

Content Editor

Related News