ਸੰਗਰੂਰ ਜ਼ਿਲ੍ਹੇ ''ਚ ਕੋਰੋਨਾ ਕਾਰਨ 4 ਦੀ ਮੌਤ, 29 ਦੀ ਰਿਪੋਰਟ ਪਾਜ਼ੇਟਿਵ

08/26/2020 6:12:04 PM

ਸੰਗਰੂਰ, (ਬੇਦੀ)- ਕੋਰੋਨਾ ਨਾਲ ਜ਼ਿਲ੍ਹਾ ਸੰਗਰੂਰ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਹੀ ਜਾ ਰਹੀ ਅੱਜ ਵੀ ਜ਼ਿਲ੍ਹੇ ’ਚ 4 ਮਰੀਜ਼ਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਖੇਮ ਚੰਦ (72) ਵਾਸੀ ਧੂਰੀ ਤੇ ਲਹਿਰਾ ਦੇ ਗੁਰਤੇਜ ਸਿੰਘ (40) ਤੇ ਰਜਨੀ ਭਾਟੀਆ (75) ਵਾਸੀ ਧੂਰੀ ਦੀ ਰਾਜਿੰਦਰਾ ਹਸਪਤਾਲ ਪਟਿਆਲਾ ’ਚ ਇਲਾਜ ਦੌਰਾਨ ਮੌਤ ਗਈ। ਜਦਕਿ ਪੁਸ਼ਪਿੰਦਰ ਕੌਰ (72) ਵਾਸੀ ਸੰਗਰੂਰ ਦੀ ਮੋਹਾਲੀ ਦੇ ਹਸਪਤਾਲ ’ਚ ਮੌਤ ਹੋ ਗਈ। ਜ਼ਿਲੇ ’ਚ ਅੱਜ ਕੋਰੋਨਾ ਦੇ 29 ਪਾਜ਼ੇਟਿਵ ਮਾਮਲੇ ਆਏ ਹਨ ਤੇ ਕੁਲ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 1948 ਹੋ ਗਈ ਜਿਸ ’ਚੋਂ 1453 ਵਿਅਕਤੀ ਠੀਕ ਹੋ ਚੁੱਕੇ ਹਨ। ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 73 ਤੱਕ ਪੁੱਜ ਚੁੱਕੀ ਹੈ।


Bharat Thapa

Content Editor

Related News