ਪਤਨੀ ਨੂੰ ਦਾਜ ਲਈ ਕੁੱਟ ਕੇ ਘਰੋਂ ਕੱਢਿਆ, ਕੇਸ ਦਰਜ

06/27/2019 5:04:19 PM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਪਤਨੀ ਤੋਂ ਦਾਜ ਅਤੇ 5 ਲੱਖ ਰੁਪਿਆਂ ਦੀ ਮੰਗ ਕਰਨ ਅਤੇ ਦਾਜ ਨਾ ਲਿਆਉਣ ਦੀ ਸੂਰਤ 'ਚ ਕੁੱਟ-ਮਾਰ ਕਰ ਕੇ ਘਰੋਂ ਕੱਢਣ 'ਤੇ ਪਤੀ ਵਿਰੁੱਧ ਥਾਣਾ ਅਮਰਗੜ੍ਹ 'ਚ ਕੇਸ ਦਰਜ ਕੀਤਾ ਗਿਆ ਹੈ।

ਸਹਾਇਕ ਥਾਣੇਦਾਰ ਰਾਜਿੰਦਰ ਸਿੰਘ ਨੇ ਦੱਸਿਆ ਕਿ ਮੁਦੱਈ ਰਮਨਦੀਪ ਕੌਰ ਵਾਸੀ ਨੱਤ ਜ਼ਿਲਾ ਲੁਧਿਆਣਾ ਹਾਲ ਆਬਾਦ ਭੱਟੀਆਂ ਖੁਰਦ ਥਾਣਾ ਅਮਰਗੜ੍ਹ ਨੇ ਇਕ ਦਰਖਾਸਤ ਐੱਸ. ਐੱਸ. ਪੀ. ਸੰਗਰੂਰ ਨੂੰ ਦਿੱਤੀ ਕਿ ਕਮਲਪ੍ਰੀਤ ਸਿੰਘ ਵਾਸੀ ਨੱਤ ਮੁਦੱਈ ਨੂੰ ਆਪਣੇ ਪੇਕੇ ਪਰਿਵਾਰ ਤੋਂ ਦਾਜ ਅਤੇ 5 ਲੱਖ ਰੁਪਏ ਲਿਆਉਣ ਦੀ ਮੰਗ ਕਰਦਾ ਸੀ ਅਤੇ ਨਾ ਲਿਆਉਣ ਦੀ ਸੂਰਤ 'ਚ ਉਸ ਨੇ ਮੁਦੱਈ ਨੂੰ ਤੰਗ-ਪ੍ਰੇਸ਼ਾਨ ਅਤੇ ਕੁੱਟ-ਮਾਰ ਕਰ ਕੇ ਘਰੋਂ ਕੱਢ ਦਿੱਤਾ। ਪੁਲਸ ਨੇ ਮੁਦੱਈ ਦੀ ਦਰਖਾਸਤ ਦੀ ਜਾਂਚ ਕਰਨ ਉਪਰੰਤ ਦੋਸ਼ੀ ਕਮਲਪ੍ਰੀਤ ਸਿੰਘ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਰਵਾਈ ਸ਼ੁਰੂ ਕਰ ਦਿੱਤੀ ਹੈ।


cherry

Content Editor

Related News