ਸੰਗਰੂਰ ''ਚ ਤੀਆਂ ਦੇ ਤਿਉਹਾਰ ਦੀਆਂ ਲੱਗੀਆਂ ਰੌਣਕਾਂ

Saturday, Aug 03, 2019 - 03:09 PM (IST)

ਸੰਗਰੂਰ ''ਚ ਤੀਆਂ ਦੇ ਤਿਉਹਾਰ ਦੀਆਂ ਲੱਗੀਆਂ ਰੌਣਕਾਂ

ਸੰਗਰੂਰ (ਯਾਦਵਿੰਦਰ) : ਪੰਜਾਬ ਤਿਉਹਾਰਾਂ ਦੀ ਧਰਤੀ ਹੈ ਤੇ ਇਸ ਦੇ ਅਮੀਰ ਪੰਜਾਬੀ ਸੱਭਿਆਚਾਰ ਵਿਚ ਸਾਉਣ ਮਹੀਨੇ ਦੀ ਵਿਸ਼ੇਸ਼ ਮਹੱਤਤਾ ਹੈ, ਕਿਉਂਕਿ ਸਾਉਣ ਮਹੀਨੇ ਵਿਚ ਤੀਆਂ ਤੀਜ ਦੀਆਂ ਤਿਉਹਾਰ ਵੀ ਆਉਂਦਾ ਹੈ, ਜਿਸ ਦਾ ਅੱਲੜਾਂ ਤੇ ਔਰਤਾਂ ਨੂੰ ਵਿਸ਼ੇਸ਼ ਇੰਤਜ਼ਾਰ ਹੁੰਦਾ ਹੈ‌। ਪੰਜਾਬ ਅੰਦਰ ਤੀਆਂ ਦੇ ਤਿਉਹਾਰ ਦੀ ਅੱਜ ਤੋਂ ਸ਼ੁਰੂਆਤ ਹੋ ਗਈ ਹੈ ਤੇ ਇਕ ਮਹੀਨਾ ਚੱਲਣ ਵਾਲਾ ਇਹ ਤਿਉਹਾਰ ਪੁੰਨਿਆ ਨੂੰ ਖ਼ਤਮ ਹੋਵੇਗਾ। ਭਾਵੇਂ ਸਮੇਂ ਦੇ ਬਦਲਣ ਨਾਲ ਤੀਆਂ ਦੇ ਤਿਉਹਾਰ ਵਿਚ ਪਹਿਲਾਂ ਵਾਲੀਆਂ ਰੋਣਕਾਂ ਗ਼ਾਇਬ ਹੋ ਗਈਆਂ ਹਨ ਪਰ ਫਿਰ ਵੀ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਅੰਦਰ ਤੀਆਂ ਅੱਜ ਵੀ ਮਨਾਈਆਂ ਜਾਂਦੀਆਂ ਹਨ। ਸਮੇਂ ਦੀ ਕਰਵਟ ਨਾਲ ਪਿੰਡਾਂ ਦੇ ਪਿੜਾਂ ਵਿਚ ਲੱਗਣ ਵਾਲੀਆਂ ਤੀਆਂ ਮੌਜੂਦਾ ਸਮੇਂ ਸਕੂਲਾਂ, ਕਾਲਜਾਂ, ਕਲੱਬਾਂ ਅਤੇ ਹੋਟਲਾਂ ਤੱਕ ਕੁਝ ਘੰਟਿਆਂ ਦੇ ਸਮਾਗਮ ਤੱਕ ਹੀ ਸੀਮਤ ਰਹਿ ਗਈਆਂ ਹਨ ਪਰ ਪੰਜਾਬਣਾਂ ਦੇ ਮਨਾਂ ਵਿਚ ਤੀਆਂ ਦਾ ਸ਼ੋਕ ਅੱਜ ਵੀ ਬਰਕਰਾਰ ਹੈ। ਕੁੜੀਆਂ ਤੇ ਔਰਤਾਂ ਹੱਥਾਂ 'ਤੇ ਮਹਿੰਦੀ, ਰੰਗ ਬਰੰਗੀਆਂ ਚੂੜੀਆਂ, ਸੋਹਣੇ ਸੂਟ ਪਾ ਕੇ ਪੀਂਘਾਂ ਝੂਟਣ ਦੀ ਰੀਝ ਅੱਜ ਵੀ ਪੁਰੀ ਕਰਦੀਆਂ ਹਨ।

PunjabKesari

ਤੀਆਂ ਤੀਜ ਦੀਆਂ... ਪਿੱਪਲੀ ਪੀਘਾਂ ਪਾਈਆਂ
ਲਿਟਲ ਚਾਪ ਫਲਾਵਰ ਸਕੂਲ ਸਾਰੋ ਦੀ ਪ੍ਰਿੰਸੀਪਲ ਪਰਮਜੀਤ ਮਾਨ ਨੇ ਕਿਹਾ ਇਸ ਤਿਉਹਾਰ ਦਾ ਸਭ ਨੂੰ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ ਕਿਉਂਕਿ ਇਸ ਬਹਾਨੇ ਸਭ ਸਖੀਆਂ ਸਹੇਲੀਆਂ ਇਕੱਠੀਆਂ ਹੁੰਦੀਆਂ ਹਨ ਅਤੇ ਤੀਆਂ ਦਾ ਤਿਉਹਾਰ ਵੀ ਮਨਾਂ ਲੈਂਦੀਆਂ ਹਨ।


author

cherry

Content Editor

Related News