ਰੈਲੀ ''ਚ ਪਰਸ ਚੋਰੀ ਕਰਦੇ 2 ਵਿਅਕਤੀਆਂ ਨੂੰ ਭੀੜ ਨੇ ਕੀਤਾ ਕਾਬੂ

Monday, Feb 24, 2020 - 03:37 PM (IST)

ਰੈਲੀ ''ਚ ਪਰਸ ਚੋਰੀ ਕਰਦੇ 2 ਵਿਅਕਤੀਆਂ ਨੂੰ ਭੀੜ ਨੇ ਕੀਤਾ ਕਾਬੂ

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਢੀਂਡਸਾ ਪਰਿਵਾਰ ਵੱਲੋਂ ਸੰਗਰੂਰ ਵਿਖੇ ਰੱਖੀ ਰੈਲੀ ਵਿਚ ਪਰਸ ਚੋਰੀ ਕਰਦੇ 2 ਵਿਅਕਤੀਆਂ ਨੂੰ ਭੀੜ ਨੇ ਫੜ ਕੇ ਪੁਲਸ ਹਵਾਲੇ ਕੀਤਾ ਹੈ।

ਜਾਣਕਾਰੀ ਦਿੰਦਿਆਂ ਥਾਣਾ ਸਿਟੀ 1 ਸੰਗਰੂਰ ਦੇ ਪੁਲਸ ਅਧਿਕਾਰੀ ਅਮਰੀਕ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਹਰਮੇਸ਼ ਸਿੰਘ ਵਾਸੀ ਸੁਨਾਮ ਨੇ ਬਿਆਨ ਦਰਜ ਕਰਵਾਏ ਕਿ ਉਹ ਐਤਵਾਰ ਨੂੰ ਅਨਾਜ ਮੰਡੀ ਸੰਗਰੂਰ ਵਿਖੇ ਸੁਖਦੇਵ ਸਿੰਘ ਢੀਂਡਸਾ ਦੀ ਰੈਲੀ ਵਿਚ ਹਿੱਸਾ ਲੈਣ ਲਈ ਗਿਆ ਸੀ। ਇਸ ਦੌਰਾਨ ਉਸ ਨੂੰ ਆਪਣੀ ਜੇਬ ਵਿਚੋਂ ਪਰਸ ਨਿਕਲਣ ਦਾ ਸ਼ੱਕ ਹੋਇਆ। ਉਸ ਨੇ ਪਿੱਛੇ ਬੈਠੇ ਇਕ ਵਿਅਕਤੀ ਨੂੰ ਉਸ ਦਾ ਪਰਸ ਕੱਢ ਕੇ ਕਿਸੇ ਹੋਰ ਵਿਅਕਤੀ ਨੂੰ ਦਿੰਦੇ ਹੋਏ ਦੇਖਿਆ ਤਾਂ ਉਸ ਨੇ ਰੋਲਾ ਪਾ ਦਿੱਤਾ, ਜਿਸ 'ਤੇ ਲੋਕਾਂ ਨੇ ਉਸ ਵਿਅਕਤੀ ਨੂੰ ਕਾਬੂ ਕਰ ਲਿਆ, ਜਦਕਿ ਦੂਜਾ ਭੱਜ ਗਿਆ ਪਰ ਬਾਅਦ ਵਿਚ ਭੀੜ ਨੇ ਉਸ ਨੂੰ ਵੀ ਕਾਬੂ ਕਰ ਲਿਆ ਅਤੇ ਦੋਵਾਂ ਨੂੰ ਪੁਲਸ ਹਵਾਲੇ ਕਰ ਦਿੱਤਾ। ਗ੍ਰਿਫਤਾਰ ਵਿਅਕਤੀਆਂ ਦੀ ਪਛਾਣ ਸਕੱਤਰ ਸਿੰਘ ਵਾਸੀ ਕਾਮਲਵਾਲਾ ਜ਼ਿਲਾ ਫਿਰੋਜ਼ਪੁਰ, ਮਨੂ ਕੁਮਾਰ ਵਾਸੀ ਲੁਧਿਆਣਾ ਦੇ ਤੌਰ 'ਤੇ ਹੋਈ ਹੈ।


author

cherry

Content Editor

Related News