ਸੰਗਰੂਰ ਦੇ ਨੌਜਵਾਨ ਨੇ ਪੰਜਾਬ ਸਟੇਟ ਚੈਂਪੀਅਨਸ਼ਿਪ ਰਾਈਫਿਲ ਸ਼ੂਟਿੰਗ ''ਚ ਜਿੱਤਿਆ ਸੋਨ ਤਗਮਾ

09/24/2019 5:19:51 PM

ਸੰਗਰੂਰ (ਬੇਦੀ, ਹਰਜਿੰਦਰ) : ਸੰਗਰੂਰ ਦੇ ਜੰਮਪਲ ਨੌਜਵਾਨ ਕਰਮ ਲਹਿਲ ਨੇ ਪਟਿਆਲਾ ਵਿਖੇ ਹੋਈ ਓਪਨ ਪੰਜਾਬ ਸਟੇਟ ਚੈਂਪੀਅਨਸ਼ਿਪ ਰਾਈਫਿਲ ਸ਼ੂਟਿੰਗ ਵਿਚ ਸੋਨ ਤਗਮਾ ਜਿੱਤ ਕੇ ਸੂਬੇ 'ਚ ਜ਼ਿਲੇ ਅਤੇ ਆਪਣੇ ਮਾਪਿਆਂ ਦਾ ਨਾਂਅ ਚਮਕਾਇਆ ਹੈ। ਆਪਣੀ ਪ੍ਰਾਪਤੀ ਸਬੰਧੀ ਗੱਲਬਾਤ ਕਰਦਿਆਂ ਕਰਮ ਲਹਿਲ ਨੇ ਦੱਸਿਆ ਕਿ ਉਸਨੇ ਆਪਣੇ ਪਿਤਾ ਰੋਬਿਨ ਲਹਿਲ ਜੋ ਕਿ ਖੁਦ ਵਾਲੀਵਾਲ ਅਤੇ ਹੈਂਡਵਾਲ ਦੇ ਪ੍ਰਸਿੱਧ ਖਿਡਾਰੀ ਹਨ ਦੀ ਪ੍ਰੇਰਨਾ ਸਦਕਾ 2012 ਵਿਚ ਸ਼ੂਟਿੰਗ ਸ਼ੁਰੂ ਕੀਤੀ।

ਆਪਣੀ ਹੁਣ ਤੱਕ ਦੀਆਂ ਪ੍ਰਾਪਤੀਆਂ ਨੂੰ ਸਾਂਝਾ ਕਰਦਿਆਂ ਉਨ੍ਹਾਂ ਦੱਸਿਆ ਕਿ ਸਾਲ 2012 ਦੌਰਾਨ ਦਿੱਲੀ ਵਿਚ ਹੋਈ ਰਾਇਫਲ ਸ਼ੂਟਿੰਗ ਦੌਰਾਨ ਮੈਡਲ ਹਾਸਲ ਕੀਤਾ ਅਤੇ ਉਸੇ ਸਾਲ ਇੰਡੀਆ ਦੀ ਟੀਮ ਵਿਚ ਵੀ ਚੋਣ ਹੋਈ। 2014 ਵਿਚ ਏਸ਼ੀਅਨ ਚੈਂਪੀਅਨਸ਼ਿਪ ਜੋ ਦੁੱਬਈ ਵਿਖੇ ਹੋਈ ਭਾਰਤ ਦੀ ਮੇਜ਼ਬਾਨੀ ਕਰਦਿਆਂ ਸੋਨ ਤਗਮਾ ਹਾਸਲ ਕੀਤਾ। 2015 ਵਿਚ ਕੇਰਲਾ ਵਿਚ ਹੋਈਆਂ ਕੌਮੀ ਖੇਡਾਂ ਵਿਚ ਵੀ ਸੀਨੀਅਰ ਮੁਕਾਬਲਿਆਂ ਵਿਚ ਭਾਗ ਲੈਂਦਿਆਂ ਸੋਨ ਤਗਮਾ ਹਾਸਲ ਕੀਤਾ। ਇੰਟਰ ਯੂਨੀਵਰਸਿਟੀ ਵਿਚ ਸੋਨ ਤਗਮਾ ਹਾਸਲ ਕਰਦਿਆਂ ਪੰਜਾਬੀ ਯੂਨੀਵਰਸਿਟੀ ਦੀ ਕਰਮ ਲਹਿਲ ਨੇ ਮੇਜਬਾਨੀ ਕੀਤੀ। ਕਰਮ ਲਹਿਲ ਨੇ ਮੁੱਢਲੀ ਪੜ੍ਹਾਈ ਜਨਰਲ ਗੁਰਨਾਮ  ਪਬਲਿਕ ਸਕੂਲ ਸੰਗਰੂਰ ਅਤੇ ਫਿਰ ਗੋਲਡਨ ਅਰਥ ਸਕੂਲ ਵਿਚ ਅਗਲੇਰੀ ਵਿੱਦਿਆ ਹਾਸਲ ਕਰਨ ਉਪਰੰਤ ਪੰਜਾਬੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ। ਕਰਮ ਲਹਿਲ ਨੇ ਦੱਸਿਆ ਕਿ ਹੁਣ ਉਸ ਦਾ ਅਗਲਾ ਟੀਚਾ ਦਿੱਲੀ ਵਿਖੇ ਹੋਣ ਵਾਲੀ ਨੈਸ਼ਨਲ ਰਾਇਫਲ ਆਫ਼ ਇੰਡੀਆ ਵਿਚ ਪੰਜਾਬ ਦੀ ਅਗਵਾਈ ਕਰਦਿਆਂ ਇਕ ਮੈਡਲ ਜਿੱਤਣ ਦੀ ਹੈ।


cherry

Content Editor

Related News