ਮਹੀਨਿਆਂ ਤੋਂ ਬੰਦ ਪਈ ਹੈ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੀ ਲਿਫਟ, ਲੋਕ ਪਰੇਸ਼ਾਨ

Thursday, Aug 22, 2019 - 04:26 PM (IST)

ਮਹੀਨਿਆਂ ਤੋਂ ਬੰਦ ਪਈ ਹੈ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੀ ਲਿਫਟ, ਲੋਕ ਪਰੇਸ਼ਾਨ

ਸੰਗਰੂਰ (ਯਾਦਵਿੰਦਰ) : ਜ਼ਿਲਾ ਸੰਗਰੂਰ ਦੇ ਪ੍ਰਬੰਧਕੀ ਕੰਪਲੈਕਸ ਵਿਚ ਸਥਿਤ ਇਕ ਇਮਾਰਤ ਵਿੱਚਲੀ ਲਿਫਟ ਕਈ ਮਹੀਨਿਆਂ ਤੋਂ ਖ਼ਰਾਬ ਹੋਣ ਕਰਕੇ ਬੰਦ ਪਈ ਹੈ, ਜਿਸ ਕਾਰਨ ਇਸ ਇਮਾਰਤ ਵਿਚ ਵੱਖ-ਵੱਖ ਮੰਜ਼ਿਲਾਂ ਵਿਚ ਸਥਿਤ ਸਰਕਾਰੀ ਦਫ਼ਤਰਾਂ ਵਿੱਚ ਆਉਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਉੱਚ ਅਧਿਕਾਰੀ ਲਿਫਟ ਨੂੰ ਠੀਕ ਕਰਾਉਣਾ ਜ਼ਰੂਰੀ ਨਹੀਂ ਸਮਝ ਰਹੇ। ਇਮਾਰਤ ਦੀ ਤੀਜੀ ਮੰਜ਼ਿਲ 'ਤੇ ਜ਼ਿਲਾ ਸਿਵਲ ਸਰਜਨ ਦਾ ਵੀ ਦਫ਼ਤਰ ਹੈ ਤੇ ਇਸ ਦਫ਼ਤਰ ਵਿਚ ਅਪਹਾਜ ਤੇ ਹੋਰ ਵਿਅਕਤੀ ਆਪਣੇ ਕੰਮ ਕਾਰ ਲਈ ਆਉਂਦੇ ਹਨ ਪਰ ਲਿਫਟ ਖ਼ਰਾਬ ਹੋਣ ਕਰਕੇ ਉਹ ਬਹੁਤ ਮੁਸ਼ਕਲ ਨਾਲ਼ ਪੋੜੀਆਂ ਰਾਹੀਂ ਦਫ਼ਤਰ ਪਹੁੰਚਦੇ ਹਨ। ਇਸ ਤੋਂ ਇਲਾਵਾ ਇਸ ਇਮਾਰਤ ਵਿਚ ਸਥਿਤ ਹੋਰ ਦਫ਼ਤਰਾਂ ਵਿਚ ਆਪਣੇ ਕੰਮ ਕਰਾਉਣ ਆਉਣ ਵਾਲੇ ਲੋਕਾਂ ਨੂੰ ਵੀ ਬੰਦ ਲਿਫ਼ਟ ਕਰਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਬੰਦ ਪਈ ਲਿਫਟ ਜਲਦ ਠੀਕ ਕਰਾਉਣ ਦੀ ਮੰਗ
ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਆਗੂ ਬਲਜੀਤ ਕੌਰ ਪੇਧਨੀ ਸਮੇਤ ਹੋਰਾਂ ਨੇ ਜ਼ਿਲਾ ਉੱਚ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀਆਂ ਨੂੰ ਧਿਆਨ ਵਿਚ ਰੱਖਦਿਆਂ ਪਹਿਲ ਦੇ ਆਧਾਰ 'ਤੇ ਬੰਦ ਪਈ ਲਿਫਟ ਨੂੰ ਠੀਕ ਕਰਵਾਇਆ ਜਾਵੇ।


author

cherry

Content Editor

Related News