ਸੰਦੌੜ ''ਚ ਵਧਣ ਲੱਗਿਆ ਕੋਰੋਨਾ, ਪਿੰਡ ਫਰਵਾਲੀ ''ਚ ਵੀ ਆਇਆ ਇਕ ਪਾਜ਼ੇਟਿਵ ਕੇਸ

07/09/2020 12:18:06 AM

ਸੰਦੌੜ,(ਰਿਖੀ) : ਸੰਦੌੜ 'ਚ ਕੋਰੋਨਾ ਦਾ ਕਹਿਰ ਵਧਣਾ ਸ਼ੁਰੂ ਹੋ ਗਿਆ। ਪਿੰਡ ਝੁਨੇਰ ਆਏ ਕੇਸ ਨੂੰ ਅਜੇ ਸ਼ਿਫਟ ਕੀਤਾ ਜਾ ਰਿਹਾ ਸੀ ਕਿ ਪਿੰਡ ਫਰਵਾਲੀ ਵਿਖੇ ਵੀ ਇਕ ਕੇਸ ਪਾਜ਼ੇਟਿਵ ਸਾਹਮਣੇ ਆ ਗਿਆ ਹੈ। ਜਾਣਕਾਰੀ ਅਨੁਸਾਰ ਨੇੜਲੇ ਪਿੰਡ ਫਰਵਾਲੀ ਦਾ ਬਲਵਿੰਦਰ ਸਿੰਘ ਜੋ ਲੁਧਿਆਣਾ ਦੇ ਸਰਕਾਰੀ ਹਸਪਤਾਲ 'ਚ ਜੇਰੇ ਇਲਾਜ ਹੈ, ਉਸ ਦੀ ਲੁਧਿਆਣਾ ਤੋਂ ਰਿਪੋਰਟ ਅਨੁਸਾਰ ਉਸ ਨੂੰ ਪਾਜ਼ੇਟਿਵ ਪਾਇਆ ਗਿਆ ਹੈ, ਜਿਸ ਕਰਕੇ ਸਿਹਤ ਵਿਭਾਗ ਨੇ ਪਿੰਡ ਫਰਵਾਲੀ 'ਚ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Deepak Kumar

Content Editor

Related News