ਸਾਹਨੇਵਾਲ ਏਅਰਪੋਰਟ ''ਤੇ ਵਿਦੇਸ਼ੋਂ ਆਏ 11 ਵਿਅਕਤੀਆਂ ਦੇ ਲਏ ਸੈਂਪਲ

05/25/2020 8:41:10 PM

ਸਾਹਨੇਵਾਲ, (ਹਨੀ)— ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸ਼ੁਰੂ ਹੋਈਆਂ ਘਰੇਲੂ ਉਡਾਨਾਂ ਤਹਿਤ ਸਾਹਨੇਵਾਲ ਲੁਧਿਆਣਾ ਏਅਰੋਪਰਟ 'ਤੇ ਅੱਜ ਆਈ ਪਹਿਲੀ ਘਰੇਲੂ ਏਅਰ ਇੰਡੀਆਂ ਦੀ ਫਲਾਈਟ, ਜਿਸ ਵਿਚ ਦਿੱਲੀ ਤੋਂ ਲੁਧਿਆਣਾ ਲਈ 10 ਮੁਸਾਫਰ ਸਵਾਰ ਹੋ ਕੇ ਆਏ ਸਨ ਤੇ ਜਿਨ੍ਹਾਂ ਦਾ ਸਾਹਨੇਵਾਲ ਏਅਰਪੋਰਟ 'ਤੇ ਉਤਰਨ ਸਮੇਂ ਮੁਸਾਫਰਾਂ ਦੇ ਕੋਰੋਨਾ ਦੇ ਸੈਂਪਲ ਲਏ ਗਏ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਨੋਡਲ ਅਫਸਰ ਕੋਵਿਡ-19 ਡਾ. ਗੁਰਦੀਪ ਸਿੰਘ ਉਮੈਦਪੁਰ ਨੇ ਦੱਸਿਆ ਕਿ ਅੱਜ ਏਅਰ ਇੰਡੀਆਂ ਦੀ ਫਲਾਈਟ ਜਿਸ 'ਚ 10 ਵਿਅਕਤੀ ਸਫਰ ਕਰ ਕੇ ਦਿੱਲੀ ਤੋਂ ਸਾਹਨੇਵਾਲ ਲੁਧਿਆਣਾ ਏਅਰਪੋਰਟ 'ਤੇ ਆਏ ਤੇ ਡਾਕਟਰਾਂ ਦੀ ਟੀਮ ਵਲੋਂ ਉਨ੍ਹਾਂ 10 ਵਿਅਕਤੀਆਂ ਤੇ ਇਕ ਏਅਰਪੋਰਟ ਦੇ ਮੈਨੇਜਰ ਦੇ ਕੋਰੋਨਾ ਦੇ ਸੈਂਪਲ ਲੈ ਕੇ ਪਟਿਆਲਾ ਦੀ ਲੈਬ 'ਚ ਭੇਜੇ ਗਏ ਹਨ ਤੇ ਬਾਕੀ ਸਾਰਾ ਕੁਝ ਸੈਂਪਲਾਂ ਦੀ ਰਿਪੋਰਟ ਆਉਣ 'ਤੇ ਹੀ ਪਤਾ ਲੱਗੇਗਾ। ਡਾ. ਗੁਰਦੀਪ ਸਿੰਘ ਦੇ ਦੱਸਣ ਅਨੁਸਾਰ ਜਿਨ੍ਹਾਂ ਮੁਸਾਫਰਾਂ ਦੇ ਕੋਰੋਨਾ ਦੇ ਟੈਸਟ ਲਏ ਗਏ ਹਨ, ਉਨ੍ਹਾਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਰਿਪੋਰਟ ਆਉਣ ਤਕ ਆਪਣੇ-ਆਪਣੇ ਘਰਾਂ ਅੰਦਰ ਕੁਅਰੰਟਾਈਨ ਰਹਿਣ ਲਈ ਕਿਹਾ ਗਿਆ ਹੈ। ਡਾ. ਗੁਰਦੀਪ ਸਿੰਘ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਦੂਜੇ ਸੂਬੇ ਤੋਂ ਆਉਂਦਾ ਹੈ ਤਾਂ ਉਸ ਦੀ ਫੌਰਨ ਇਤਲਾਹ ਪੁਲਸ ਪ੍ਰਸ਼ਾਸਨ ਅਤੇ ਸਾਹਨੇਵਾਲ ਸਿਹਤ ਵਿਭਾਗ ਨੂੰ ਦਿੱਤੀ ਜਾਵੇ।     

 


KamalJeet Singh

Content Editor

Related News