ਰੇਲਵੇ ਸਟੇਸ਼ਨ ਤੋਂ ਤਾਂਬੇ ਦੀਆਂ ਤਾਰਾਂ ਚੋਰੀ ਕਰਨ ਵਾਲੇ 5 ਮੁਲਜ਼ਮ ਕਬਾੜੀਏ ਸਣੇ RPF ਨੇ ਕੀਤੇ ਕਾਬੂ

Friday, Jan 05, 2024 - 04:07 AM (IST)

ਰੇਲਵੇ ਸਟੇਸ਼ਨ ਤੋਂ ਤਾਂਬੇ ਦੀਆਂ ਤਾਰਾਂ ਚੋਰੀ ਕਰਨ ਵਾਲੇ 5 ਮੁਲਜ਼ਮ ਕਬਾੜੀਏ ਸਣੇ RPF ਨੇ ਕੀਤੇ ਕਾਬੂ

ਚੰਡੀਗੜ੍ਹ (ਲਲਨ)- ਆਰ.ਪੀ.ਐੱਫ. ਨੇ ਰੇਲਵੇ ਸਟੇਸ਼ਨ ਤੋਂ ਤਾਂਬੇ ਦੀਆਂ ਤਾਰਾਂ ਚੋਰੀ ਕਰਨ ਦੇ ਦੋਸ਼ ਵਿਚ ਕਬਾੜੀਏ ਸਮੇਤ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਤਾਂਬੇ ਦੀਆਂ ਤਾਰਾਂ ਦੇ 4 ਗੁੱਛੇ ਅਤੇ ਇਕ ਕਮਾਨੀਦਾਰ ਚਾਕੂ ਬਰਾਮਦ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰਵੀ, ਦੀਪਕ ਕੁਮਾਰ, ਫਰਾਕਤ ਉਰਫ਼ ਗੋਲੂ ਤੇ ਤੌਸੀਦ ਅਤੇ ਕਬਾੜੀਆਂ ਦੀਪਕ ਕੁਮਾਰ ਵਜੋਂ ਹੋਈ ਹੈ। ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ- ਮੋਹਾਲੀ 'ਚ ਬਣੇਗਾ ਅਤਿ-ਆਧੁਨਿਕ ਸਬ-ਰਜਿਸਟਰਾਰ ਆਫ਼ਿਸ, ਇੱਕੋ ਛੱਤ ਹੇਠਾਂ ਮਿਲਣਗੀਆਂ ਰਜਿਸਟਰੀ ਦੀਆਂ ਸੇਵਾਵਾਂ

ਆਰ.ਪੀ.ਐੱਫ. ਥਾਣਾ ਇੰਚਾਰਜ ਨੇ ਦੱਸਿਆ ਕਿ ਵਾਸ਼ਿੰਗ ਲਾਈਨ ਤੋਂ ਲਗਾਤਾਰ ਤਾਰਾਂ ਚੋਰੀ ਹੋਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਇਸ ਦੇ ਬਾਅਦ ਪੰਜ ਮੈਂਬਰੀ ਟੀਮ ਬਣਾਈ ਗਈ, ਜਿਸ ਵਿਚ ਬੀਰਭਾਨ ਸਿੰਘ, ਇੰਦਰਜੀਤ ਸਿੰਘ, ਮੰਗਤਰਾਮ, ਨਰਿੰਦਰ ਕੁਮਾਰ ਅਤੇ ਨਰੇਸ਼ ਕੁਮਾਰ ਸ਼ਾਮਲ ਸਨ। ਥਾਣਾ ਇੰਚਾਰਜ ਅਮਰਿੰਦਰਜੀਤ ਸਿੰਘ ਨੇ ਦੱਸਿਆ ਕਿ ਨਿਗਰਾਨੀ ਦੌਰਾਨ ਪੰਜ ਵਿਅਕਤੀਆਂ ਨੇ ਮੁਲਜ਼ਮਾਂ ਨੂੰ ਵਾਸ਼ਿੰਗ ਲਾਈਨ ਨੇੜੇ ਘੁੰਮਦੇ ਦੇਖਿਆ। 

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਡਰੋਨ ਰਾਹੀਂ ਸੁੱਟਿਆ 2 ਕਿਲੋ ਆਈਸ ਡਰੱਗ ਬਰਾਮਦ, ਚੀਨੀ ਪਿਸਤੌਲ ਸਣੇ ਇਕ ਕਾਬੂ

ਇਸ ਤੋਂ ਬਾਅਦ ਜਦੋਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਵਾਸ਼ਿੰਗ ਲਾਈਨ ਵਿਚ ਪਾਰਕ ਕੋਚਾਂ ਤੋਂ ਤਾਂਬੇ ਦੀਆਂ ਤਾਰਾਂ ਚੋਰੀ ਕਰਦੇ ਹਨ। ਮੁਲਜ਼ਮਾਂ ਕੋਲੋਂ ਤਾਂਬੇ ਦੀ ਤਾਰ ਅਤੇ ਚਾਕੂ ਬਰਾਮਦ ਹੋਇਆ ਹੈ। ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਕਬਾੜੀਏ ਦੀਪਕ ਕੁਮਾਰ ਨੂੰ ਵੀ ਕਾਬੂ ਕਰ ਲਿਆ ਗਿਆ ਅਤੇ ਦੁਕਾਨ ਵਿਚੋਂ ਤਾਰਾਂ ਦੇ 4 ਗੁੱਛੇ ਬਰਾਮਦ ਕੀਤੇ ਗਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News