ਮਿੰਨੀ ਸਕੱਤਰੇਤ ਸੀ ਬਲਾਕ ਦੇ ਕਮਰਾ ਨੰ.268 ’ਚ ਲੱਗੀ ਭਿਆਨਕ ਅੱਗ
Thursday, Sep 20, 2018 - 05:52 AM (IST)

ਪਟਿਆਲਾ, (ਬਲਜਿੰਦਰ)– ਮਿੰਨੀ ਸਕੱਤਰੇਤ ਵਿਖੇ ਅੱਜ ਸਵੇਰੇ ਸੀ ਬਲਾਕ ਦੇ ਕਮਰਾ ਨੰਬਰ 268 ਵਿਚ ਅੱਗ ਲੱਗ ਗਈ। ਫਿਲਹਾਲ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਇਸ ਕਮਰੇ ਵਿਚ ਕਈ ਵਿਭਾਗਾਂ ਨਾਲ ਸਬੰਧਤ ਰਿਕਾਰਡ ਪਿਆ ਹੈ। ਅੱਗ ਕਾਫੀ ਜ਼ਿਆਦਾ ਭਿਆਨਕ ਸੀ, ਜਿਸ ਨੂੰ ਦੇਖਦੇ ਹੋਏ ਫਾਇਰ ਬਿਗ੍ਰੇਡ ਦੀ ਗੱਡੀ ਬੁਲਾਈ ਗਈ ਅਤੇ ਸਖਤ ਮੁਸ਼ਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਜਦੋਂ ਤੱਕ ਅੱਗ ’ਤੇ ਕਾਬੂ ਪਾਇਆ ਗਿਆ, ਉਦੋਂ ਕਾਫੀ ਜ਼ਿਆਦਾ ਰਿਕਾਰਡ ਸਡ਼ ਚੁੱਕਿਆ ਸੀ ਤੇ ਬਾਕੀ ਅੱਗ ਬੁਝਾਉਣ ਸਮੇਂ ਗਿੱਲਾ ਹੋ ਗਿਆ ਪਰ ਇਕ ਦਮ ਮਿੰਨੀ ਸਕੱਤਰੇਤ ਵਿਚ ਕਾਫੀ ਜ਼ਿਆਦਾ ਧੂੁੰਅਾਂ ਫੈਲ ਗਿਆ, ਜਿਸ ਨਾਲ ਉਥੇ ਸਥਿਤ ਸਟਾਫ ਨੂੰ ਭਾਜਡ਼ ਪੈ ਗਈ। ਹਲਾਂਕਿ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਹੋਣ ਦੇ ਕਾਰਨ ਅੱਜ ਛੁੱਟੀ ਸੀ, ਜਿਸ ਕਾਰਨ ਅੱਗ ਨੂੰ ਕਾਬੂ ਪਾਉਣ ਵਿਚ ਕਾਫੀ ਜ਼ਿਆਦਾ ਅਾਸਾਨੀ ਰਹੀ। ਫਿਲਹਾਲ ਜ਼ਿਲਾ ਪ੍ਰਸ਼ਾਸਨ ਵੱਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਅਤੇ ਸਡ਼ੇ ਰਿਕਾਰਡ ਦੀ ਜਾਣਕਾਰੀ ਵੀ ਇਕੱਠੀ ਕੀਤੀ ਜਾ ਰਹੀ ਹੈ।