ਗੈਂਗਵਾਰ ਦਾ ਨਤੀਜਾ ਸੀ ਰਾਣਾ ਸਿੱਧੂ ਦਾ ਕਤਲ, ਲਾਰੇਂਸ ਗਰੁੱਪ ਤੁਰਿਆ ਦਵਿੰਦਰ ਬੰਬੀਹਾ ਗੈਂਗ ਨੂੰ ਖ਼ਤਮ ਕਰਨ ਦੇ ਰਾਹ

12/13/2020 1:17:50 PM

ਮਲੋਟ (ਜੁਨੇਜਾ): 22ਅਕਤੂਬਰ ਨੂੰ ਔਲਖ ਵਿਖੇ ਰਣਜੀਤ ਸਿੰਘ ਰਾਣਾ ਸਿੱਧੂ ਦੇ ਕਤਲ ਦੀ ਜਿੰਮੇਵਾਰੀ ਭਾਵੇਂ ਉਸੇ ਦਿਨ ਹੀ ਲਾਰੇਂਸ ਬਿਸ਼ਨੋਈ ਗਰੁੱਪ ਨੇ ਲੈ ਲਈ ਸੀ ਅਤੇ ਇਸ ਕਤਲ ਨੂੰ ਗੁਰਲਾਲ ਬਰਾੜ ਦੇ ਕਤਲ ਦਾ ਬਦਲਾ ਦੱਸਿਆ ਸੀ। ਜਾਣਕਾਰੀ ਅਨੁਸਾਰ ਗੁਰਲਾਲ ਸਿੰਘ ਬਰਾੜ ਲਾਰੇਂਸ ਬਿਸ਼ਨੋਈ ਵਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਬਣਾਈ ਵਿਦਿਆਰਥੀ ਜਥੇਬੰਦੀ ਸਟੂਡੈਂਟ ਆਫ਼ ਪੰਜਾਬ ਯੂਨੀਵਰਸਿਟੀ ਸੋਪੂ ਦਾ ਪ੍ਰਧਾਨ ਸੀ ਅਤੇ ਕਰੀਬ 5ਮਹੀਨੇ ਪਹਿਲਾਂ ਉਸਦਾ ਦਵਿੰਦਰ ਬੰਬੀਹਾ ਗਰੁੱਪ ਨੇ ਕਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਲਾਰੇਂਸ ਗਿਰੋਹ ਨੇ ਬੰਬੀਹਾ ਗਿਰੋਹ ਦਾ ਸਫਾਇਆ ਕਰਨ ਦੀ ਠਾਣ ਲਈ ਸੀ ਇਸ ਲਈ 22 ਅਕਤੂਬਰ ਨੂੰ ਬੰਬੀਹਾ ਗਰੁੱÎਪ ਸਮਰਥਕ ਰਣਜੀਤ ਸਿੰਘ ਰਾਣਾ ਦਾ ਕਤਲ ਕਰਕੇ ਉਨ੍ਹਾਂ ਗੁਰਲਾਲ ਬਰਾੜ ਨੂੰ ਪਹਿਲੀ ਸ਼ਰਧਾਂਜਲੀ ਦੱਸਿਆ ਸੀ। ਹੁਣ ਪੁਲਸ ਨੇ ਵੀ ਲਾਂਰੇਸ ਗਿਰੋਹ ਦੇ ਬੰਦਿਆਂ ਦੀ ਗ੍ਰਿਫ਼ਤਾਰੀ ਕਰਕੇ ਇਸ ਤੇ ਮੋਹਰ ਲਾ ਦਿੱਤੀ ਹੈ। ਆਪਸੀ ਗੈਂਗਵਾਰ ਦਾ ਇਹ ਪੰਜਾਬ ਵਿਚ ਕੋਈ ਪਹਿਲਾਂ ਕਤਲ ਨਹੀਂ ਸੀ ਸਗੋਂ ਗੈਂਗਵਾਰ ਦੇ ਕਤਲਾਂ ਦਾ ਇਤਹਾਸ ਲੰਬਾ ਹੈ। 

ਇਹ ਵੀ ਪੜ੍ਹੋ:  ​​​​​​ਦੁਖ਼ਦ ਖ਼ਬਰ: ਕੈਪਟਨ ਅਮਰਿੰਦਰ ਸਿੰਘ ਦੀ ਸੱਸ ਸਰਦਾਰਨੀ ਸਤਿੰਦਰ ਕੌਰ ਕਾਹਲੋਂ ਦਾ ਦਿਹਾਂਤ

ਲੰਬਾਂ ਹੈ ਇਤਹਾਸ ਆਪਸੀ ਭੇੜਾਂ ਅਤੇ ਕਤਲਾਂ ਦਾ: ਗੈਂਗਵਾਰ ਵਿਚ ਆਪਸੀ ਕਤਲਾਂ ਦਾ ਇਤਹਾਸ ਭਾਵੇਂ ਲੰਬਾ ਹੋ ਸਕਦਾ ਹੈ ਪਰ 8 ਜੁਲਾਈ 2005 ਨੂੰ ਚੰਡੀਗੜ੍ਹ ਬੋਟ ਕਲੱਬ ਨੇੜੇ ਖ਼ਤਰਨਾਕ ਗੈਂਗਸਟਰ ਪ੍ਰਭਜਿੰਦਰ ਸਿੰਘ ਡਿੰਪੀ ਚੰਦਭਾਨ ਦੇ ਹੋਏ ਕਤਲ ਵਿਚ ਉਸਦੇ ਹੀ ਸਾਥੀ ਜਸਵਿੰਦਰ ਰੌਕੀ ਫਾਜ਼ਿਲਕਾ ਦਾ ਨਾਮ ਬੋਲਿਆ। ਭਾਵੇਂ ਸ਼ੇਰਾ ਖੁੱਬਣ ਰੌਕੀ ਦੀ ਛਤਰਛਾਇਆ ਹੇਠ ਵੱਡਾ ਨਾਮ ਬਣਿਆ ਪਰ ਬਾਅਦ ਵਿਚ ਇਨ੍ਹਾਂ ਦੀ ਅਣਬਣ ਹੋ ਗਈ। 2012 ਜੁਲਾਈ 'ਚ ਸ਼ੇਰੇ ਖੁੱਬਣ ਵਲੋਂ ਫਿਰੋਜ਼ਪੁਰ 'ਚ ਰੌਕੀ ਦੇ ਸਾਥੀ ਅਮਲਦੀਪ ਹੈਪੀ ਦਿਉੜਾ ਦਾ ਕਤਲ ਕੀਤਾ ਸੀ ਜਿਸ ਤੋਂ ਬਾਅਦ ਉਸੇ ਸਾਲ ਹੀ ਸਤੰਬਰ 2012 ਸ਼ੇਰੇ ਖੁੱਬਣ ਦੀ ਬਠਿੰਡਾ ਵਿਚ ਪੁਲਸ ਮੁਕਾਬਲੇ ਵਿਚ ਮੌਤ ਹੋ ਗਈ। ਸ਼ੇਰੇ ਦੇ ਸਾਥੀ ਇਸ ਪੁਲਸ ਮੁਕਾਬਲੇ ਲਈ ਮੁਖਬਰ ਸਮਝਦੇ ਕਰਮੀਤੀ ਸੇਖੋਂ ਦਾ ਦਸੰਬਰ 13 ਵਿਚ ਕਤਲ ਕਰ ਦਿੱਤਾ ਅਤੇ ਬਾਅਦ ਵਿਚ 2 ਮਈ 2016 ਨੂੰ ਜੈਪਾਲ ਭੁੱਲਰ ਅਤੇ ਤੀਰਥ ਢਿਲਵਾਂ ਵੱਲੋਂ ਜਸਵਿੰਦਰ ਰੌਕੀ ਦਾ ਕਤਲ ਨੂੰ ਸ਼ੇਰੇ ਖੁੱਬਣ ਦੀ ਮੌਤ ਦਾ ਬਦਲਾ ਦੱਸਿਆ ਸੀ।

ਇਹ ਵੀ ਪੜ੍ਹੋ:   ਕਿਸਾਨੀ ਰੰਗ 'ਚ ਰੰਗਿਆ ਵਿਆਹ, ਹੱਥਾਂ 'ਤੇ ਕਿਸਾਨ ਏਕਤਾ ਜ਼ਿੰਦਾਬਾਦ ਦੀ ਮਹਿੰਦੀ ਲਗਾ ਘੋੜੀ ਚੜ੍ਹਿਆ ਲਾੜਾ

ਉਧਰ 2 ਫਰਵਰੀ 2010 ਨੂੰ ਸੁੱਖਾ ਕਾਹਲਵਾਂ ਨੇ ਜਲੰਧਰ ਸਪੋਰਟਸ ਕਾਲਜ ਵਿਚ ਕੋਚ ਰਹੇ ਅਤੇ ਆਪਣੇ ਹੀ ਸਾਥੀ ਨਵਦੀਪ ਸਿੰਘ ਲਵਲੀ ਬਾਬਾ ਦਾ ਕਤਲ ਕਰ ਦਿੱਤਾ ਸੀ। ਜਿਸ ਦਾ ਬਦਲਾ ਲੈਣ ਲਈ 21 ਜਨਵਰੀ 2015 ਨੂੰ ਵਿੱਕੀ ਗਾਊਂਡਰ, ਪ੍ਰੇਮਾ ਲਹੌਰੀਆਂ ਤੇ ਸਾਥੀਆਂ ਸੁੱਖਾ ਕਾਹਲਵਾਂ ਨੂੰ ਪੁਲਸ ਹਿਰਾਸਤ ਵਿਚ ਕਤਲ ਕਰ ਦਿੱਤਾ। ਬਾਅਦ ਵਿਚ ਵਿੱਕੀ ਅਤੇ ਸਾਥੀ ਗ੍ਰਿਫ਼ਤਾਰ ਹੋਏ ਅਤੇ ਨਾਭਾ ਹਾਈ ਸਿਕਓਰਟੀ ਜੇਲ੍ਹ 'ਚੋਂ ਵਿੱਕੀ ਗਾਊਡਰ, ਗੁਰਪ੍ਰੀਤ ਸੇਖੋਂ, ਤੀਰਥ ਢਿਲਵਾਂ ਸਮੇਤ ਸਾਥੀਆਂ ਫਰਾਰ ਹੋ ਗਏ। 27 ਜਨਵਰੀ 2018 ਨੂੰ ਵਿੱਕੀ ਗਾਊਡਰ ਅਤੇ ਪ੍ਰੇਮਾ ਲਹੌਰੀਆਂ ਨੂੰ ਪੰਜਾਬ ਰਾਜਸਥਾਨ ਦੀ ਸਰਹੱਦ ਤੇ ਗੰਗਾਨਗਰ ਵਿਖੇ ਇਕ ਢਾਣੀ ਵਿਚ ਮਾਰ ਦਿੱਤਾ ਗਿਆ ਸੀ। ਇਸ ਤਰ੍ਹਾਂ ਹੀ 2 ਦਸੰਬਰ ਨੂੰ ਮਲੋਟ ਵਿਖੇ ਮੰਨਾ ਦੇ ਕਤਲ ਤੋਂ ਬਾਅਦ ਰਾਜੂ ਬਿਸੋਡੀ ਨੇ ਲਾਰੇਂਸ ਬਿਸ਼ਨੋਈ ਦੇ ਫੇਸਬੁੱਕ ਪੇਜ਼ ਉਪਰ ਮੰਨਾ ਦੇ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਇਸ ਨੂੰ ਅੰਕਿਤ ਭਾਦੂ ਦੇ ਕਤਲ ਦਾ ਬਦਲਾ ਦੱਸਿਆ ਸੀ। 22 ਅਕਤੂਬਰ ਨੂੰ ਮਲੋਟ ਨੇੜੇ ਔਲਖ ਵਿਖੇ ਰਾਣਾ ਸਿੱਧੂ ਦਾ ਕਤਲ ਕਰਕੇ ਲਾਰੇਂਸ ਗਰੁੱਪ ਨੇ ਇਸ ਨੂੰ ਗੁਰਲਾਲ ਬਰਾੜ ਦੀ ਮੌਤ ਦਾ ਬਦਲਾ ਦੱਸਿਆ ਹੈ।  

ਇਹ ਵੀ ਪੜ੍ਹੋ: ਦਿੱਲੀ ਮੋਰਚੇ ਤੋਂ ਵਾਪਸ ਘਰ ਪਰਤ ਰਹੇ ਕਿਸਾਨ ਦੀ ਸੜਕ ਹਾਦਸੇ 'ਚ ਮੌਤ


Shyna

Content Editor

Related News