ਲੁਟੇਰਿਆਂ ਨੇ ਵਿਅਕਤੀ ਨਾਲ ਕੁੱਟਮਾਰ ਕਰ ਖੋਹੇ ਲੱਖਾਂ ਰੁਪਏ
Friday, Feb 15, 2019 - 07:52 PM (IST)

ਬਾਘਾ ਪੁਰਾਣਾ, (ਰਾਕੇਸ਼)- ਪਿਛਲੇ ਦਿਨਾਂ ਤੋਂ ਚੱਲ ਰਹੀਆਂ ਲੁੱਟਾਂ ਖੋਹਾਂ ਤੇ ਚੋਰੀਆਂ ਦੀਆਂ ਘਟਨਾਵਾਂ ਕਾਰਨ ਸ਼ਹਿਰ 'ਚ ਹਫੜਾ-ਦਫੜੀ ਮੱਚੀ ਹੋਈ ਹੈ ਉਥੇ ਸ਼ੁੱਕਰਵਾਰ ਸ਼ਾਮ ਸਥਾਨਕ ਮੁੱਦਕੀ ਰੋਡ ਤੇ ਦੋ ਮੋਟਰਸਾਇਕਲ ਸਵਾਰਾ ਨੇ ਇਕ ਫਾਇਨਾਂਸ ਕੰਪਨੀ ਦੇ ਮਾਲਕ 'ਤੋਂ 3.5 ਲੱਖ ਰੁਪਏ ਖੋਹ ਕੇ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਫਾਇਨਾਂਸ ਕੰਪਨੀ ਦਾ ਮਾਲਕ ਨਕਦੀ ਦਾ ਬੈਗ ਲੈ ਕੇ ਆਪਣੇ ਨੇੜਲੇ ਪਿੰਡ ਆਲਮਵਾਲਾ ਵਿਖੇ ਜਾ ਰਿਹਾ ਸੀ ਤਾਂ ਕੋਲਡ ਸਟੋਰ ਦੇ ਕੋਲ 2 ਮੋਟਰ ਸਾਇਕਲ ਲੁਟੇਰਿਆਂ ਨੇ ਹਰਬੰਸ ਸਿੰਘ ਮਾਲਕ ਨਿਊਂ ਫਾਇਨਾਂਸ ਕੰਪਨੀ ਦੇ ਮਾਲਕ ਨੂੰ ਰੋਕਿਆ ਤੇ ਉਸ ਨਾਲ ਕੁੱਟ-ਮਾਰ ਕਰ ਕੇ ਉਸ ਕੋਲੋ ਨਕਦੀ ਖੋਹ ਕੇ ਲੈ ਗਏ। ਸੂਚਨਾ ਮਿਲਦੇ ਸੀ.ਆਈ.ਏ ਸਟਾਫ ਦੇ ਇੰਚਾਰਜ ਕਿੱਕਰ ਸਿੰਘ ਤੇ ਥਾਣਾ ਮੁਖੀ ਦੇ ਇੰਚਾਰਜ ਜਸਵੰਤ ਸਿੰਘ ਮੌਕੇ 'ਤੇ ਪਹੁੰਚ ਗਏ ਤੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਥਾਣਾ ਮੁਖੀ ਨੇ ਕਿਹਾ ਕਿ ਇਨ੍ਹਾਂ ਲੁਟੇਰਿਆਂ ਨੂੰ ਫੜਨ ਲਈ ਪੁਲਸ ਵਲੋਂ ਸੀ.ਸੀ.ਟੀ.ਵੀ ਕੈਮਰਿਆਂ ਤੋਂ ਬਿਨ੍ਹਾਂ ਬਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ ਤਾਂ ਕਿ ਲੂਟੇਰੇ ਜਲਦੀ ਤੋਂ ਜਲਦੀ ਕਾਬੂ ਆ ਸਕਣ।