ਬੇਖ਼ੌਫ਼ ਹੋਏ ਲੁਟੇਰੇ, ਇਕੋ ਰਾਤ ''ਚ 4 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ, CCTV ਕੈਮਰਿਆਂ ਦੇ DVR ਵੀ ਲੈ ਗਏ ਨਾਲ
Friday, Aug 02, 2024 - 04:44 AM (IST)
ਭਾਦਸੋਂ (ਅਵਤਾਰ)- ਸਥਾਨਕ ਸ਼ਹਿਰ ਭਾਦਸੋਂ 'ਚ ਬੀਤੀ ਰਾਤ 4 ਦੁਕਾਨਾਂ ਵਿਚ ਚੋਰਾਂ ਵਲੋਂ ਚੋਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਚੋਰਾਂ ਨੇ ਦੀਪ ਮੈਡੀਕਲ ਸਟੋਰ, ਸੂਦ ਵਾਚ ਕੰਪਨੀ ਮੇਨ ਬਾਜ਼ਾਰ, ਗੁਰਚਰਨ ਮੈਡੀਕਲ ਸਟੋਰ ਸਰਹਿੰਦ ਰੋਡ ਤੇ ਪੰਜਾਬੀ ਜੁੱਤੀ ਸਟੋਰ ਨੂੰ ਨਿਸ਼ਾਨਾ ਬਣਾਇਆ।
ਕੁਲਦੀਪ ਸਿੰਘ (ਦੀਪ ਮੈਡੀਕਲ ਸਟੋਰ) ਨੇ ਦੱਸਿਆ ਕਿ ਉਸ ਦੀ ਮੈਡੀਕਲ ਸਟੋਰ ਵਿਚੋ 50 ਹਜ਼ਾਰ ਰੁਪਏ ਦੇ ਕਰੀਬ ਨਕਦੀ ਅਤੇ ਕੁਝ ਹੋਰ ਸਮਾਨ ਚੋਰਾਂ ਨੇ ਚੋਰੀ ਕਰ ਲਿਆ ਹੈ, ਜਦਕਿ ਸੂਦ ਵਾਚ ਕੰਪਨੀ ਦੇ ਮਾਲਕ ਬਿੱਟੂ ਸੂਦ ਤੇ ਕ੍ਰਿਸ਼ਨ ਸੂਦ ਨੇ ਦੱਸਿਆ ਉਨ੍ਹਾਂ ਦੀ ਦੁਕਾਨ 'ਚੋਂ ਮਹਿੰਗੇ ਭਾਅ ਦੀਆਂ ਘੜੀਆਂ ਅਤੇ ਕੁਝ ਨਗਦੀ ਚੋਰੀ ਕੀਤੀ ਗਈ ਹੈ।
ਇਸੇ ਤਰ੍ਹਾਂ ਪੰਜਾਬੀ ਜੁੱਤੀ ਸਟੋਰ 'ਚੋਂ 7 ਹਜ਼ਾਰ ਰੁਪਏ ਦੇ ਕਰੀਬ ਨਕਦੀ ਅਤੇ ਗੁਰਚਰਨ ਮੈਡੀਕਲ ਸਟੋਰ ਵਿਚੋ ਨਕਦੀ ਚੋਰੀ ਕੀਤੀ ਗਈ ਹੈ।
ਇਥੇ ਦੱਸਣਯੋਗ ਹੈ ਕਿ ਚੋਰਾਂ ਨੇ ਦੁਕਾਨਾਂ ਵਿਚ ਪਏ ਸੀ.ਸੀ.ਟੀ.ਵੀ. ਦੇ ਡੀ.ਵੀ.ਆਰ. ਤੱਕ ਚੋਰੀ ਕਰ ਲਏ ਗਏ ਤਾਂ ਜੋ ਉਨ੍ਹਾਂ ਦੀ ਪਛਾਣ ਸਾਹਮਣੇ ਨਾ ਆ ਸਕੇ। ਉਕਤ ਦੁਕਾਨਦਾਰਾਂ ਨੇ ਥਾਣਾ ਭਾਦਸੋਂ ਵਿਖੇ ਦਰਖਾਸਤ ਦੇ ਦਿੱਤੀ ਹੈ। ਸਥਾਨਕ ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਫੜ ਕੇ ਸਖ਼ਤ ਸਜਾ ਦਿੱਤੀ ਜਾਵੇ। ਥਾਣਾ ਮੁਖੀ ਸਬ ਇੰਸਪੈਕਟਰ ਇੰਦਰਜੀਤ ਸਿੰਘ ਨੇ ਕਿਹਾ ਕਿ ਚੋਰਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e