ਚੋਰਾਂ ਦੇ ਹੌਂਸਲੇ ਬੁਲੰਦ, ਦਿਨ-ਦਿਹਾੜੇ ਸਾਬਕਾ ਪੁਲਸ ਮੁਲਾਜ਼ਮ ਦੀ ਕਾਰ ''ਚੋਂ ਲੁੱਟ ਕੇ ਲੈ ਗਏ 2 ਲੱਖ ਰੁਪਏ

Friday, Sep 23, 2022 - 12:59 PM (IST)

ਚੋਰਾਂ ਦੇ ਹੌਂਸਲੇ ਬੁਲੰਦ, ਦਿਨ-ਦਿਹਾੜੇ ਸਾਬਕਾ ਪੁਲਸ ਮੁਲਾਜ਼ਮ ਦੀ ਕਾਰ ''ਚੋਂ ਲੁੱਟ ਕੇ ਲੈ ਗਏ 2 ਲੱਖ ਰੁਪਏ

ਮੋਗਾ(ਆਜ਼ਾਦ) : ਅਣਪਛਾਤੇ ਲੁਟੇਰਿਆਂ ਵੱਲੋਂ ਦਿਨ-ਦਿਹਾੜੇ ਥਾਣਾ ਸਿਟੀ ਮੋਗਾ ਦੇ ਕੋਲ ਖੜ੍ਹੀ ਇਕ ਸਾਬਕਾ ਪੁਲਸ ਮੁਲਾਜ਼ਮ ਅਜਮੇਰ ਸਿੰਘ ਨਿਵਾਸੀ ਪਿੰਡ ਤਤਾਰੀਏਵਾਲਾ ਦੀ ਕਾਰ ਦਾ ਸ਼ੀਸ਼ਾ ਤੋੜ ਕੇ ਉਸ ਵਿਚੋਂ 2 ਲੱਖ ਰੁਪਏ ਕੱਢ ਕੇ ਲੈ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਅਜਮੇਰ ਸਿੰਘ ਨੇ ਦੱਸਿਆ ਕਿ ਉਹ SBI ਬੈਂਕ ਵਿਚੋਂ 2 ਲੱਖ ਰੁਪਏ ਕੱਢਵਾ ਕੇ ਲੈ ਕੇ ਆਇਆ ਸੀ, ਜੋ ਉਸਨੇ ਆਪਣੇ ਰਿਸ਼ਤੇਦਾਰ ਸਰਪੰਚ ਜਗਸੀਰ ਸਿੰਘ ਨਿਵਾਸੀ ਪਿੰਡ ਭਿੰਡਰ ਕਲਾਂ ਨੂੰ ਦੇਣੇ ਸਨ। ਜਿਸ ਤੋਂ ਬਾਅਦ ਉਹ ਆਪਣੀ ਨੂੰਹ , ਜੋ ਕੀ ਆਈਲੈਟਸ ਕਰਦੀ ਹੈ, ਕਾਰ ਨੂੰ ਪੁਰਾਣੀ ਕਚਹਿਰੀ ਦੋ ਕੋਲ ਖੜ੍ਹੀ ਕਰਕੇ ਉਸ ਦਾ ਇੰਤਜਾਰ ਕਰ ਰਿਹਾ ਸੀ। ਉਹ ਕਾਰ ਤੋਂ ਕੁਝ ਹੀ ਦੂਰੀ 'ਤੇ ਖੜ੍ਹਾ ਸੀ। 

ਇਹ ਵੀ ਪੜ੍ਹੋ- ਬਿਜਲੀ ਗੁੱਲ ਹੋਣ ’ਤੇ ਹਨੇਰੇ ’ਚ ਡੁੱਬ ਜਾਂਦੈ ਭਵਾਨੀਗੜ੍ਹ ਦਾ ਸਰਕਾਰੀ ਹਸਪਤਾਲ, ਮਰੀਜ਼ ਹੋਏ ਪਰੇਸ਼ਾਨ

ਇਸ ਦੌਰਾਨ ਮੋਟਰਸਾਈਕਲ ਸਵਾਰ ਅਣਪਛਾਤੇ ਲੁਟੇਰਿਆਂ ਨੇ ਉਸਦੀ ਕਾਰ ਦਾ ਸ਼ੀਸ਼ਾ ਭੰਨਿਆ ਅਤੇ ਗੱਡੀ ਵਿਚ ਪਏ ਬੈਗ ਵਿਚੋਂ ਦੋ ਲੱਖ ਰੁਪਏ ਕੱਢ ਕੇ ਲੈ ਗਏ। ਜਦੋਂ ਉਹ ਆਪਣੀ ਕਾਰ ਕੋਲ ਗਿਆ ਤਾਂ ਉਸ ਨੂੰ ਇਸ ਸੰਬੰਧੀ ਪਤਾ ਲੱਗਾ ਫਿਰ ਉਸ ਨੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਘਟਨਾ ਦੀ ਜਾਣਕਾਰੀ ਮਿਲਣ ’ਤੇ ਥਾਣਾ ਸਿਟੀ ਮੋਗਾ ਦੇ ਮੁੱਖ ਅਫ਼ਸਰ ਦਲਜੀਤ ਸਿੰਘ ਅਤੇ ਸਹਾਇਕ ਥਾਣੇਦਾਰ ਰਾਜੇਸ਼ ਕੁਮਾਰ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਜਾਂਚ ਦੇ ਇਲਾਵਾ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ। ਥਾਣਾ ਮੁਖੀ ਨੇ ਦੱਸਿਆ ਕਿ ਆਸ-ਪਾਸ ਲੱਗੇ CCTV ਕੈਮਰਿਆਂ ਦੀ ਫੁਟੇਜ਼ ਨੂੰ ਖੰਗਾਲਿਆ ਗਿਆ ਹੈ, ਜਿਸ ਵਿਚ ਲੁਟੇਰਿਆਂ ਦਾ ਸੁਰਾਗ ਮਿਲਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੀੜਤ ਅਜਮੇਰ ਸਿੰਘ ਨੇ ਜ਼ਿਲ੍ਹਾ ਪੁਲਸ ਮੁਖੀ ਤੋਂ ਮੰਗ ਕੀਤੀ ਕਿ ਲੁਟੇਰਿਆਂ ਨੂੰ ਜਲਦੀ ਕਾਬੂ ਕੀਤਾ ਜਾਵੇ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ। 


author

Anuradha

Content Editor

Related News