ਪਿਸਤੌਲ ਦੀ ਨੋਕ ’ਤੇ ਲੁਟੇਰੇ ਨੇ ਦੁਕਾਨਦਾਰ ਤੋਂ ਸਾਮਾਨ ਲੁੱਟਿਆ

2/27/2020 4:40:11 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)–ਸ਼ਹਿਰ ਦੇ ਭੀਡ਼-ਭਾਡ਼ ਵਾਲੇ ਇਲਾਕੇ ’ਚ ਭਰੇ ਬਾਜ਼ਾਰ ਪਿਸਤੌਲ ਦੀ ਨੋਕ ’ਤੇ ਇਕ ਲੁਟੇਰਾ ਦੁਕਾਨਦਾਰ ਤੋਂ ਸਾਮਾਨ ਲੈ ਕੇ ਫਰਾਰ ਹੋ ਗਿਆ, ਜਿਸ ਕਾਰਣ ਲੋਕਾਂ ’ਚ ਦਹਿਸ਼ਤ ਹੈ। ਸ਼ੱਕੀ ਲੁਟੇਰਾ ਸੀ. ਸੀ. ਟੀ. ਵੀ. ਕੈਮਰੇ ’ਚ ਵੀ ਕੈਦ ਹੋ ਗਿਆ।ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸਦਰ ਬਾਜ਼ਾਰ ਦੇ ਨਜ਼ਦੀਕ ਕਮਲਾ ਮਾਰਕੀਟ ’ਚ ਦੁਕਾਨ ਕਰਨ ਵਾਲੇ ਖਾਟੂ ਸ਼ਿਆਮ ਗਿਫਟ ਗੈਲਰੀ ਦੇ ਮਾਲਕ ਹਰਸ਼ ਗਰਗ ਨੇ ਦੱਸਿਆ ਕਿ ਸ਼ਾਮ 7:30 ਵਜੇ ਦੇ ਕਰੀਬ ਇਕ ਪੱਗ ਵਾਲਾ 30 ਸਾਲਾਂ ਦਾ ਨੌਜਵਾਨ ਮੇਰੀ ਦੁਕਾਨ ’ਤੇ ਆਇਆ ਉਸ ਦਾ ਮੂੰਹ ਢਕਿਆ ਹੋਇਆ ਸੀ।

ਉਸ ਨੇ ਮੇਰੇ ਕੋਲੋਂ ਸਾਮਾਨ ਦੀ ਮੰਗ ਕੀਤੀ ਅਤੇ 10 ਘਡ਼ੀਆਂ ਅਤੇ ਦੋ-ਤਿੰਨ ਖਿਡੌਣੇ ਲੈ ਲਏ, ਜਿਸ ਦੀ ਕੁਲ ਕੀਮਤ 7000 ਰੁਪਏ ਦੇ ਕਰੀਬ ਬਣੀ ਸੀ। ਜਦੋਂ ਮੈਂ ਉਸ ਤੋਂ ਪੈਸਿਆਂ ਦੀ ਮੰਗ ਕੀਤੀ ਤਾਂ ਉਸ ਨੇ ਆਪਣੀ ਪਿਸਤੌਲ ਕੱਢ ਲਈ ਅਤੇ ਪਿਸਤੌਲ ਦਿਖਾ ਕੇ ਮੈਨੂੰ ਕਿਹਾ ਕਿ ਜੇਕਰ ਤੂੰ ਪੈਸੇ ਮੰਗੇ ਜਾਂ ਰੌਲਾ ਪਾਇਆ ਤਾਂ ਮੈਂ ਤੈਨੂੰ ਗੋਲੀ ਮਾਰ ਦੇਵਾਂਗਾ। ਇੰਨੀ ਗੱਲ ਕਹਿ ਕੇ ਉਹ ਸਾਮਾਨ ਲੈ ਕੇ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਹਾਸਲ ਕਰ ਕੇ ਲੁਟੇਰੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Shyna

Edited By Shyna