ਬਠਿੰਡਾ-ਅੰਮ੍ਰਿਤਸਰ ਨੈਸ਼ਨਲ ਹਾਈਵੇ ''ਤੇ ਵਾਪਰਿਆ ਸੜਕ ਹਾਦਸਾ, ਪੈਦਲ ਜਾ ਰਹੀ ਔਰਤ ਦੀ ਮੌਤ

03/23/2024 11:58:42 AM

ਤਲਵੰਡੀ ਭਾਈ (ਗੁਲਾਟੀ)- ਬੀਤੇ ਦਿਨ ਬਠਿੰਡਾ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਇਕ ਤੇਜ਼ ਰਫ਼ਤਾਰ ਸਕਾਰਪੀਓ ਗੱਡੀ ਵੱਲੋਂ ਪੈਦਲ ਜਾ ਰਹੀ ਔਰਤ ਨੂੰ ਲਪੇਟ ’ਚ ਲੈਣ ਕਰ ਕੇ ਉਕਤ ਔਰਤ ਦੀ ਮੌਕੇ ’ਤੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਮਰਜੀਤ ਕੌਰ (35) ਪਤਨੀ ਜਗਦੇਵ ਸਿੰਘ ਵਾਸੀ ਤਲਵੰਡੀ ਭਾਈ ਵਜੋਂ ਹੋਈ। ਜਾਣਕਾਰੀ ਅਨੁਸਾਰ ਸਕਾਰਪੀਓ ਦਾ ਚਾਲਕ ਘਟਨਾ ਉਪਰੰਤ ਗੱਡੀ ਨੂੰ ਭਜਾ ਕੇ ਫਰਾਰ ਹੋ ਗਿਆ ਪਰ ਹਾਦਸੇ ਦੌਰਾਨ ਗੱਡੀ ਦੀ ਨੰਬਰ ਪਲੇਟ ਘਟਨਾ ਵਾਲੀ ਥਾਂ ’ਤੇ ਡਿੱਗ ਪਈ।

ਇਹ ਵੀ ਪੜ੍ਹੋ : ਨਿਊਡ ਕਾਲਾਂ ਰਾਹੀਂ ਚਲ ਰਿਹੈ ਬਲੈਕਮੇਲਿੰਗ ਦਾ ਕਾਲਾ ਧੰਦਾ, ਯੂ-ਟਿਊਬਰ 'ਤੇ ਮਾਡਲ ਬਣ ਕੇ ਕਰਦੇ ਹਨ ਠੱਗੀ

ਇਸ ਸਬੰਧੀ ਮ੍ਰਿਤਕ ਦੇ ਪਤੀ ਜਗਦੇਵ ਸਿੰਘ ਮੁਤਾਬਕ ਉਸਦੀ ਪਤਨੀ ਅਮਰਜੀਤ ਕੌਰ, ਉਸਦੇ ਬੇਟਾ ਅਤੇ ਉਸਦੀ ਮਾਤਾ ਜੀ ਘਰ ਦਾ ਚੁੱਲ੍ਹਾ ਤਪਾਉਣ ਲਈ ਬਾਲ੍ਹਣ ਇਕੱਠਾ ਕਰਨ ਵਾਸਤੇ ਜਾ ਰਹੀ ਰਹੀ। ਇਸ ਦੌਰਾਨ ਉਹ ਨੈਸ਼ਨਲ ਹਾਈਵ ’ਤੇ ਸਥਾਨਕ ਦਾਣਾ ਮੰਡੀ ਵੱਲ ਨੂੰ ਆਉਂਦੇ ਰਸਤੇ ਦੇ ਨੇੜੇ ਪਹੁੰਚੀ ਤਾਂ ਜ਼ੀਰਾ ਵੱਲ ਆ ਰਹੀ ਸਕਾਰਪੀਓ ਗੱਡੀ ਨੇ ਉਸਨੂੰ ਲਪੇਟ ਵਿਚ ਲੈ ਗਿਆ । ਤੇਜ਼ ਰਫਤਾਰ ਗੱਡੀ ਦੀ ਜ਼ੋਰਦਾਰ ਟੱਕਰ ਕਾਰਨ ਉਸਦੇ ਗੰਭੀਰ ਸੱਟਾਂ ਲੱਗ ਗਈਆਂ ਤੇ ਉਸਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ। ਸਥਾਨਕ ਪੁਲਸ ਵੱਲੋਂ ਘਟਨਾ ਸਥਾਨ ’ਤੇ ਪਹੁੰਚ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ।

ਇਹ ਵੀ ਪੜ੍ਹੋ : ਨੌਜਵਾਨ ਦਾ ਭੇਦਭਰੇ ਹਾਲਾਤ 'ਚ ਕੱਟਿਆ ਗਲਾ, ਇਲਾਕੇ 'ਚ ਫੈਲੀ ਸਨਸਨੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News