ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ (ਵੀਡੀਓ)
Friday, Jun 22, 2018 - 12:30 PM (IST)
ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ, ਪਵਨ ਤਨੇਜਾ) - ਸ੍ਰੀ ਮੁਕਤਸਰ ਸਾਹਿਬ-ਫਿਰੋਜ਼ਪੁਰ ਮੁੱਖ ਸੜਕ 'ਤੇ ਪੈਂਦੇ ਪਿੰਡ ਮੜ੍ਹ ਮੱਲੂ ਦੇ ਅੱਡੇ 'ਤੇ ਇਕ ਮੋਟਰਸਾਈਕਲ ਅਤੇ ਪਿਕਅੱਪ ਜੀਪ ਦੀ ਟੱਕਰ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਸੰਜੇ ਕੁਮਾਰ (28) ਪੁੱਤਰ ਸੁਰਿੰਦਰ ਕੁਮਾਰ ਵਾਸੀ ਜਲਾਲਾਬਾਦ ਰੋਡ ਸ੍ਰੀ ਮੁਕਤਸਰ ਸਾਹਿਬ, ਜੋ ਨੇੜਲੇ ਪਿੰਡ ਲੁਬਾਣਿਆਂ ਵਾਲੀ ਵਿਖੇ ਸੰਦੀਪ ਕੁਮਾਰ ਨਾਮੀਂ ਵਿਅਕਤੀ ਕੋਲ ਕੰਮ ਕਰਦਾ ਸੀ ਅਤੇ ਉਹ ਡਿਸਾਂ ਲਾਉਣ ਦਾ ਮਾਹਿਰ ਸੀ। ਉਕਤ ਵਿਅਕਤੀ ਦੁਪਿਹਰ ਦੇ ਸਮੇਂ ਕਿਸੇ ਘਰ ਡਿਸ ਲਾਉਣ ਲਈ ਆਪਣੇ ਮੋਟਰਸਾਈਕਲ ਨੰਬਰੀ ਪੀ. ਬੀ. 20ਏ 6927 'ਤੇ ਜਾ ਰਿਹਾ ਸੀ। ਜਦ ਉਹ ਮੱੜ੍ਹ ਮੱਲੂ ਦੇ ਅੱਡੇ ਕੋਲ ਪਹੁੰਚਿਆਂ ਤਾਂ ਅਗੇ ਦੀ ਆ ਰਹੀ ਮਹਿੰਦਰਾ ਜੀਪ, ਜਿਸ ਨੂੰ ਮਨੋਹਰ ਲਾਲ ਚਲਾ ਰਿਹਾ ਸੀ। ਉਹ ਕੀਰਤਪੁਰ ਸਾਹਿਬ ਆਪਣੇ ਕਿਸੇ ਰਿਸ਼ਤੇਦਾਰ ਦੇ ਫੁੱਲ ਪਾ ਕੇ ਵਾਪਸ ਸ੍ਰੀ ਮੁਕਤਸਰ ਸਾਹਿਬ ਆ ਰਿਹਾ ਸੀ, ਦੀ ਅਚਾਨਕ ਮੋਟਰਸਾਈਕਲ ਨਾਲ ਟੱਕਰ ਹੋ ਗਈ।
ਲੋਕਾਂ ਨੇ ਕਿਹਾ ਕਿ ਟੱਕਰ ਐਨੀ ਜ਼ਰਬਦਸਤ ਸੀ ਕਿ ਮੋਟਰਸਾਈਕਲ ਖਤਾਨਾ 'ਚ ਜਾ ਡਿੱਗਾ, ਜਿਸ ਕਾਰਨ ਚਾਲਕ ਦੇ ਗੰਭੀਰ ਸੱਟਾਂ ਵੱਜੀਆਂ। ਜ਼ਖਮੀ ਹਾਲਤ 'ਚ ਉਕਤ ਵਿਅਕਤੀ ਨੂੰ 108 ਐਂਬੂਲੈਂਸ ਰਾਹੀਂ ਇਲਾਜ ਲਈ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੀ ਸਬ ਇੰਸਪੈਕਟਰ ਅਮਨਦੀਪ ਕੌਰ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਦੋਹਾਂ ਵਹੀਕਲਾਂ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ।