ਸੜਕ ਹਾਦਸੇ ਦੌਰਾਨ 2 ਵਾਹਨਾਂ ਦੀ ਭਿਆਨਕ ਟੱਕਰ, ਇਕ ਦੀ ਮੌਤ

Monday, Jun 29, 2020 - 06:41 PM (IST)

ਸੜਕ ਹਾਦਸੇ ਦੌਰਾਨ 2 ਵਾਹਨਾਂ ਦੀ ਭਿਆਨਕ ਟੱਕਰ, ਇਕ ਦੀ ਮੌਤ

ਭਵਾਨੀਗੜ੍ਹ,(ਕਾਂਸਲ)-ਸਥਾਨਕ ਸ਼ਹਿਰ ਤੋਂ ਸਮਾਣਾ ਨੂੰ ਜਾਂਦੀ ਮੁੱਖ ਸੜਕ 'ਤੇ ਅੱਜ ਪਿੰਡ ਫਤਿਹਗੜ੍ਹ ਛੰਨਾਂ ਨੇੜੇ ਇਕ ਟਰੱਕ ਅਤੇ ਪਿੱਕਅੱਪ ਗੱਡੀ ਵਿਚਾਲੇ ਭਿਆਨਕ ਟੱਕਰ ਹੋ ਗਈ, ਜਿਸ ਦੌਰਾਨਗੱਡੀ ਦੇ ਚਾਲਕ ਦੀ ਮੌਤ ਹੋ ਜਾਣ ਤੇ ਟਰੱਕ ਚਾਲਕ ਦੇ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੈਕ ਪੋਸਟ ਗਾਜੇਵਾਸ ਦੇ ਸਹਾਇਕ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਮਾਣਾ ਸਾਇਡ ਤੋਂ ਭਵਾਨੀਗੜ੍ਹ ਸਾਇਡ ਨੂੰ ਜਾ ਰਹੀ ਇਕ ਪਿੱਕਅੱਪ ਗੱਡੀ ਜਦੋਂ ਪਿੰਡ ਫਤਿਹਗੜ੍ਹ ਛੰਨਾਂ ਪਿੰਡ ਨੇੜੇ ਪੰਹੁਚੀ ਤਾਂ ਸਾਹਮਣੇ ਤੋਂ ਭਵਾਨੀਗੜ੍ਹ ਸਾਇਡ ਤੋਂ ਆਉਂਦੇ ਇਕ ਟਰੱਕ ਨਾਲ ਇਸ ਦੀ ਜ਼ਬਰਦਸਤ ਟੱਕਰ ਹੋ ਗਈ ਅਤੇ ਇਸ ਹਾਦਸੇ 'ਚ ਪਿੱਕਅੱਪ ਗੱਡੀ ਚਕਨਾਚੂਰ ਹੋ ਗਈ ਅਤੇ ਟਰੱਕ ਬੇਕਾਬੂ ਹੋ ਕੇ ਸੜਕ ਉਪਰ ਪਲਟ ਗਿਆ। 

ਇਸ ਹਾਦਸੇ ਵਿਚ ਪਿੱਕਅੱਪ ਗੱਡੀ ਦੇ ਚਾਲਕ ਜਸਵਿੰਦਰ ਸਿੰਘ ਜੋਨੀ ਪੁੱਤਰ ਸਮਸ਼ੇਰ ਸਿੰਘ ਵਾਸੀ ਖਲੀਫ਼ਾ ਬਾਗ ਕਾਲੋਨੀ ਸੰਗਰੂਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਟਰੱਕ ਦਾ ਚਾਲਕ ਮਹਿੰਗਾ ਸਿੰਘ ਪੁੱਤਰ ਅਮਰੀਕ ਸਿੰਘ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਪੁਲਿਸ ਨੇ ਇਸ ਹਾਦਸੇ ਸੰਬੰਧੀ ਟਰੱਕ ਦੇ ਚਾਲਕ ਮਹਿੰਗਾ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਪਰਿਵਾਰ ਹਵਾਲੇ ਕਰ ਦਿੱਤਾ। ਪਿੱਕਅੱਪ ਗੱਡੀ ਦਾ ਚਾਲਕ ਮ੍ਰਿਤਕ ਜਸਵਿੰਦਰ ਸਿੰਘ ਜੋਨੀ ਜੋ ਕਿ ਪੇਸ਼ੇ ਦੇ ਤੌਰ 'ਤੇ ਫੋਟੋਗ੍ਰਾਫਰੀ ਦੇ ਕਿੱਤੇ ਨਾਲ ਜੁੜਿਆ ਹੋਇਆ ਸੀ ਪਰ ਕੋਰੋਨਾ ਮਹਾਮਾਰੀ ਦੇ ਸੰਕਟ ਕਾਰਨ ਹੋਏ ਲਾਕਡਾਊਨ ਕਾਰਨ ਫੋਟੋਗ੍ਰਾਫੀ ਦਾ ਕੰਮ ਬੂਰੀ ਤਰ੍ਹਾਂ ਪ੍ਰਭਾਵਿਤ ਹੋ ਜਾਣ ਕਾਰਨ ਹੁਣ ਉਹ ਆਪਣੇ ਪਰਿਵਾਰਕ ਗੁਜ਼ਾਰੇ ਲਈ ਆਪਣੇ ਪਿਤਾ ਨਾਲ ਉਨ੍ਹਾਂ ਦੀ ਪਿੱਕਅੱਪ ਗੱਡੀ ਦਾ ਚਾਲਕ ਬਣ ਕੇ ਕੰਮ ਕਰ ਰਿਹਾ ਸੀ ਪਰ ਅੱਜ ਹਾਦਸੇ 'ਚ ਉਸ ਦੀ ਮੌਤ ਹੋ ਜਾਣ ਕਾਰਨ ਉਸ ਦੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਫੋਟੋਗ੍ਰਾਫਰ ਭਾਈਚਾਰੇ 'ਚ ਸੋਕ ਦੀ ਲਹਿਰ ਪਾਈ ਗਈ।


author

Deepak Kumar

Content Editor

Related News