ਸਿੱਖਿਆ ਸੰਬੰਧੀ ਪ੍ਰਾਪਤੀ ਦੱਸਣ ਲਈ ਯੂ-ਟਿਊਬ ’ਤੇ ਪਹੁੰਚੇ ਮੁੱਖ ਮੰਤਰੀ ਨੂੰ ਕਰਨਾ ਪਿਆ ਅਧਿਆਪਕਾਂ ਦੇ ਰੋਹ ਦਾ ਸਾਹਮਣਾ
Friday, Jun 11, 2021 - 10:16 AM (IST)

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ‘ਮਨ ਕੀ ਬਾਤ’ ਨੂੰ ਯੂ ਟਿਊਬ ਤੇ ਲਾਈਕ ਤੋਂ ਵਧ ਡਿਸਲਾਇਕ ਮਿਲਣ ਦਾ ਸਿਲਸਿਲਾ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵੀਡੀਓ ਤੇ ਵੀ ਆਣ ਪੁੱਜਾ ਹੈ। ਭਲਕੇ ਪੰਜਾਬ ਦੇ ਸਿੱਖਿਆ ਚ ਯੋਗਦਾਨ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਅਧਿਆਪਕਾਂ ਨਾਲ ਆਨਲਾਈਨ ਗੱਲਬਾਤ ਕੀਤੀ ਗਈ। ਯੂਟਿਊਬ ’ਤੇ ਹੋਏ ਇਸ ਦੇ ਪ੍ਰਸਾਰਨ ਤੇ ਜੇਕਰ ਨਜ਼ਰ ਮਾਰੀਏ ਤਾਂ ਲਾਇਕ ਤੋਂ ਜ਼ਿਆਦਾ ਡਿਸਲਾਇਕ (ਨਾ ਪਸੰਦ) ਦਾ ਬਟਨ ਦਬਾਇਆ ਗਿਆ।12 ਘੰਟਿਆਂ ’ਚ ਇਸ ਵੀਡੀਓ ਤੇ 3.6 ਹਜ਼ਾਰ ਲਾਇਕ (ਪਸੰਦ) ਦਾ ਬਟਨ ਦਬਿਆ ਗਿਆ ਤਾਂ ਕਰੀਬ ਤਿੰਨ ਗੁਣਾ ਜ਼ਿਆਦਾ ਵਾਰ ਜਦਕਿ 9.8 ਹਜ਼ਾਰ ਵਾਰ (ਨਾ ਪਸੰਦ ਦਾ ਬਟਨ ਦਬਿਆ ਗਿਆ।
ਕੈਪਟਨ ਅਮਰਿੰਦਰ ਸਿੰਘ ਨਾਮ ਦੇ ਯੂ-ਟਿਊਬ ਪੇਜ਼ ’ਤੇ ਹੋਏ ਇਸ ਪ੍ਰਸਾਰਣ ਦੌਰਾਨ ਕਰੀਬ 2.1 ਹਜ਼ਾਰ ਲੋਕਾਂ ਦੇ ਕੁਮੈਟ ਜਦਕਿ ਸੰਦੇਸ਼ ਵੀ ਵੀਡੀਓ ਹੇਠਾਂ ਹਨ। ਇਹ ਕੁਮੈਂਟ ਵੀ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕਦੇ ਹਨ। ਕੋਈ ਸਰਕਾਰ ਦੇ ਸਿੱਖਿਆ ਸਬੰਧੀ ਨੰਬਰ ਇਕ ਦੇ ਦਾਅਵੇ ਨੂੰ ਅੰਕੜਿਆਂ ਦੀ ਖੇਡ ਦੱਸ ਰਿਹਾ, ਕੋਈ ਅਧਿਆਪਕਾਂ ਦੇ ਸੰਘਰਸ਼ ਦੀ ਗਲ ਕਰ ਰਿਹਾ ਤੇ ਕੋਈ ਸਰਕਾਰੀ ਸਕੂਲਾਂ ’ਚ ਨਕਲ ਦੇ ਰੁਝਾਨ ਦੀ ਗਲ ਕਰ ਰਿਹਾ। ਆਪਣੀ ਸਰਕਾਰ ਦੀ ਪ੍ਰਾਪਤੀ ਦਸਣ ਲਈ ਅਧਿਆਪਕਾਂ ਨਾਲ ਰੂ-ਬ-ਰੂ- ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਦੌਰਾਨ ਵੀ ਕਿਤੇ ਨਾ ਕਿਤੇ ਅਧਿਆਪਕ ਰੋਹ ਦਾ ਸਾਹਮਣਾ ਕਰਨਾ ਪਿਆ ਹੈ।