ਰਾਜਾ ਵੜਿੰਗ ਨੇ ਸੁਣੀਆਂ ਮੁਹੱਲਾ ਆਵਾ ਵਾਸੀਆਂ ਦੀਆਂ ਸਮੱਸਿਆਵਾਂ, ਧੱਕੇ ਸ਼ਾਹੀ ਵਿਰੁੱਧ ਡੱਟਣ ਦਾ ਦਿੱਤਾ ਭਰੋਸਾ

Saturday, Aug 24, 2024 - 06:33 PM (IST)

ਰਾਜਾ ਵੜਿੰਗ ਨੇ ਸੁਣੀਆਂ ਮੁਹੱਲਾ ਆਵਾ ਵਾਸੀਆਂ ਦੀਆਂ ਸਮੱਸਿਆਵਾਂ, ਧੱਕੇ ਸ਼ਾਹੀ ਵਿਰੁੱਧ ਡੱਟਣ ਦਾ ਦਿੱਤਾ ਭਰੋਸਾ

ਜਗਰਾਓਂ - ਸਥਾਨਕ ਮੁਹੱਲਾ ਆਵਾ ਦਾ ਨਗਰ ਕੌਂਸਲ ਵੱਲੋਂ ਛੱਪੜ 'ਤੇ ਲੋਕਾਂ ਵੱਲੋਂ ਕੀਤੇ ਹੋਏ ਕਬਜ਼ਿਆਂ ਖਾਤਰ ਨੋਟਿਸ ਜਾਰੀ ਕਰਨ ਦਾ ਮਸਲਾ ਹੁਣ ਪੂਰੀ ਤਰਹਾਂ ਰਾਜਨੀਤਿਕ ਰੰਗ ਲੈ ਚੁੱਕਾ ਹੈ। ਬੀਤੀ ਰਾਤ ਬਿਜਲੀ ਬੋਰਡ ਦੇ ਕਰਮਚਾਰੀਆਂ ਵੱਲੋਂ ਮਹੱਲੇ ਦੇ ਕਈ ਘਰਾਂ ਦੇ ਬਿਜਲੀ ਕਨੈਕਸ਼ਨ ਕੱਟ ਦਿੱਤੇ ਗਏ ਸਨ ਜਿਨਾਂ ਨੂੰ ਮਹੱਲਾ ਵਾਸੀਆਂ ਨੇ ਅਧਿਕਾਰੀਆਂ ਅਤੇ ਲੀਡਰਾਂ ਦੇ ਸੰਘਰਸ਼ ਸਦਕਾ ਰਾਤ ਨੂੰ ਹੀ ਜੁੜਵਾ ਲਿਆ ਗਿਆ ਸੀ ਅਤੇ ਅੱਜ ਰਾਜਾ ਵੜਿੰਗ ਉਚੇਚੇ ਤੌਰ 'ਤੇ ਮੁਹੱਲਾ ਵਾਸੀਆਂ ਦੀ ਸਮੱਸਿਆ ਨੂੰ ਸੁਣਨ ਲਈ ਮੁਹੱਲਾ ਆਵਾ ਵਿਖੇ ਕੌਂਸਲਰ ਹਿਮਾਂਸ਼ੂ ਮਲਕ ਦੇ ਜਿਮ ਪਹੁੰਚੇ। ਜਿੱਥੇ ਉਹਨਾਂ ਸਮੂਹ ਇਲਾਕਾ ਵਾਸੀਆਂ ਨੂੰ ਇਹ ਭਰੋਸਾ ਦਿੱਤਾ ਕਿ ਕਿਸੇ ਦਾ ਵੀ ਘਰ ਸਰਕਾਰ ਨੂੰ ਉਜਾੜਨ ਨਹੀਂ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ- ਪੰਜਾਬ 'ਚ ਘਰ ਅੰਦਰ ਵੜ ਕੇ NRI ਨੂੰ ਗੋਲੀਆਂ ਨਾਲ ਭੁੰਨਿਆ

ਇਸ ਮੌਕੇ ਭੱਦਰ ਕਾਲੀ ਤਲਾਬ ਮੰਦਰ ਟਰਸਟ ਦੇ ਚੇਅਰਮੈਨ ਪ੍ਰੈਸ਼ਰ ਦੇਵ ਸ਼ਰਮਾ ਅਤੇ ਹਿਮਾਂਸ਼ੂ ਮਲਕ ਨੇ ਉਹਨਾਂ ਨੂੰ ਦੱਸਿਆ ਕਿ ਇਹ ਛੱਪੜ ਪਹਿਲਾਂ ਲਾਗਲੇ ਪਿੰਡ ਕੋਠੇ ਰਾਹਲਾਂ ਦੀ ਮਲਕੀਅਤ ਸੀ । ਕੋਠੇ ਰਾਹਲਾਂ ਦੀ ਪੰਚਾਇਤ ਵੱਲੋਂ ਮਤਾ ਪਾ ਕੇ ਅਤੇ ਕੁਝ ਪੈਸੇ ਵਸੂਲ ਕਰਕੇ ਇਹ ਜ਼ਮੀਨ ਗਰੀਬਾਂ ਨੂੰ ਦਿੱਤੀ ਗਈ ਸੀ ਅਤੇ ਉਸ ਪੈਸੇ ਨਾਲ ਪਿੰਡ ਦੇ ਸਕੂਲ ਦੀ ਇਮਾਰਤ ਨੂੰ ਬਣਾਇਆ ਗਿਆ ਸੀ ਜਿਸ ਮਤੇ ਦੀਆਂ ਕਾਪੀਆਂ ਵੀ ਉਹਨਾਂ ਕੋਲ ਮੌਜੂਦ ਹਨ। ਕੁਝ ਸਮੇਂ ਬਾਅਦ ਜਦੋਂ ਜਗਰਾਓਂ ਨਗਰ ਕੌਂਸਲ ਦੀ ਹੱਦਬੰਦੀ ਵਧੀ ਤਾਂ ਇਹ ਜ਼ਮੀਨ ਕੋਠੇ ਰਾਹਲਾਂ ਤੋਂ ਨਗਰ ਕੌਂਸਲ ਦੇ ਅਧੀਨ ਆ ਗਈ ਅਤੇ ਹੁਣ ਇਸ ਛੱਪੜ ਦੀ ਮਲਕੀਅਤ ਬੇਸ਼ੱਕ ਨਗਰ ਕੌਂਸਲ ਦੀ ਹੈ ਪਰ ਜੋ ਪਲਾਟ ਪਿੰਡ ਦੀ ਪੰਚਾਇਤ ਵੱਲੋਂ ਮਹੱਲਾ ਵਾਸੀਆਂ ਨੂੰ ਦਿੱਤੇ ਗਏ ਸਨ ਉਹਨਾਂ ਉੱਪਰ ਨਗਰ ਕੌਂਸਲ ਦੇ ਅਧਿਕਾਰੀ ਕੌਂਸਲ ਦੀ ਮਲਕੀਅਤ ਦੱਸ ਕੇ ਜਨਤਾ ਨੂੰ ਗੁਮਰਾਹ ਕਰ ਰਹੇ ਹਨ ਅਤੇ ਨੋਟਿਸ ਜਾਰੀ ਕਰਕੇ ਡਰਾ ਰਹੇ ਹਨ।

ਇਹ ਵੀ ਪੜ੍ਹੋ- NRI ਨੌਜਵਾਨ ਨੂੰ ਘਰ ਵੜ ਕੇ ਗੋਲ਼ੀਆਂ ਮਾਰਨ ਦੇ ਮਾਮਲੇ 'ਚ ਪੁਲਸ ਦਾ ਬਿਆਨ ਆਇਆ ਸਾਹਮਣੇ

 ਪ੍ਰੈਸ਼ਰ ਦੇਵ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਨੈਸ਼ਨਲ ਗਰੀਨ ਟ੍ਰਿਬਿਊਨਲ ਕੋਲ ਨਗਰ ਕੌਂਸਲ ਦੀ ਇਹ ਸ਼ਿਕਾਇਤ ਕੀਤੀ ਗਈ ਸੀ ਕਿ ਨਗਰ ਕੌਂਸਲ ਵੱਲੋਂ ਇਥੇ ਨਜਾਇਜ਼ ਤੌਰ 'ਤੇ ਕੂੜਾ ਸੁੱਟਿਆ ਜਾ ਰਿਹਾ ਹੈ ਜਿਸ ਕਾਰਨ ਇਥੇ ਕੂੜੇ ਨੂੰ ਅੱਗ ਲੱਗਣ ਕਾਰਨ ਪ੍ਰਦੂਸ਼ਣ ਫੈਲਦਾ ਹੈ ਅਤੇ ਇਸ ਦੇ ਕਸੂਰਵਾਰ ਅਧਿਕਾਰੀਆਂ ਕਾਰਜ ਸਾਧਕ ਅਫਸਰ, ਉਪ ਮੰਡਲ ਮਜਿਸਟਰੇਟ ਅਤੇ ਡਿਪਟੀ ਕਮਿਸ਼ਨਰ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਬਣਦੀ ਹੈ। ਇਸ ਬਾਰੇ ਰਾਜਾ ਵੜਿੰਗ ਨੇ ਕਿਹਾ ਕਿ ਉਹ ਹਰ ਹੀਲੇ ਇਸ ਮਸਲੇ ਦਾ ਨਿੱਜੀ ਤੌਰ 'ਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਚੇਅਰਮੈਨ ਤੋਂ ਸਮਾਂ ਲੈ ਕੇ ਹਲ ਕਰਵਾਉਣਗੇ। ਤੁਸੀਂ ਆਪਣਾ ਪ੍ਰਤਿਨਿਧੀ ਮੰਡਲ ਬਣਾ ਕੇ ਅਤੇ ਸਾਰੀਆਂ ਰਿਪੋਰਟਾਂ ਡੀ. ਸੀ. ਦਫਤਰ ਤੋਂ ਕਢਵਾ ਕੇ ਜਿਸ ਦਿਨ ਐੱਨ.ਜੀ.ਟੀ. ਦੇ ਚੇਅਰਮੈਨ ਤੋਂ ਸਮਾਂ ਮਿਲਿਆ ਉਸ ਦਿਨ ਦਿੱਲੀ ਆ ਜਾਓ ਮੈਂ ਖੁਦ ਇਸ ਮਸਲੇ ਦਾ ਹੱਲ ਕਰਵਾਊਂਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿਸੋਵਾਲ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਰਾਣਾ, ਕਰਨਜੀਤ ਸਿੰਘ ਸੋਨੀ ਗਾਲਬ, ਐਮਸੀ  ਰਵਿੰਦਰ ਪਾਲ ਸਿੰਘ ਰਾਜੂ ਕਾਮਰੇਡ, ਅਮਨ ਕਪੂਰ ਬੋਬੀ, ਹਿਮਾਂਸ਼ੂ ਮਲਿਕ ਕੌਂਸਲਰ, ਦਵਿੰਦਰਜੀਤ ਸਿੰਘ ਸਿੱਧੂ ਸਾਬਕਾ ਕੌਂਸਲਰ, ਮਹੱਲੇ ਦੀ ਜਨਤਾ ਅਤੇ ਕਈ ਹੋਰ ਪਤਵੰਤੇ ਹਾਜ਼ਰ ਸਨ।

ਇਹ ਵੀ ਪੜ੍ਹੋ- SGPC ਦਫ਼ਤਰ 'ਚ ਕਤਲ ਕਰਨ ਵਾਲਾ ਮੁੱਖ ਮੁਲਜ਼ਮ ਸੁਖਬੀਰ ਗ੍ਰਿਫ਼ਤਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News