ਮੀਂਹ ਦੇ ਪਾਣੀ 'ਚ ਡੁੱਬਾ ਨਾਭਾ ਦਾ ਸਰਕਾਰੀ ਰੈਸਟ ਰਾਊਸ (ਵੀਡੀਓ)

08/18/2019 12:16:58 PM

ਨਾਭਾ (ਰਾਹੁਲ)—ਪੰਜਾਬ 'ਚ ਮੌਸਮ ਵਿਭਾਗ ਵਲੋਂ ਜਾਰੀ ਕੀਤੇ ਗਏ ਹਾਈ ਅਲਰਟ ਦੇ ਕਾਰਨ ਨਾਭਾ ਸ਼ਹਿਰ ਵਿਖੇ ਕਈ ਘੰਟਿਆਂ ਤੋ ਪੈ ਰਹੀ ਬਾਰਿਸ਼ ਨੇ ਕਈ ਸਰਕਾਰੀ ਅਦਾਰੇ ਅਤੇ ਘਰਾਂ 'ਚ ਪਾਣੀ ਦੇ ਵੜ ਜਾਣ ਨਾਲ ਲੱਖਾਂ ਰੁਪਏ ਦਾ ਸਾਮਾਨ ਖਰਾਬ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਨਾਭਾ ਦੇ ਰੈਸਟ ਹਾਊਸ 'ਚ 4 ਤੋ 5 ਫੁੱਟ ਤੱਕ ਪਾਣੀ ਨੇ ਸਾਰਾ ਸਾਮਾਨ ਖਰਾਬ ਕਰ ਦਿੱਤਾ ਹੈ। ਨਾਭਾ ਦੇ ਸਰਕਾਰੀ ਰੈਸਟ ਹਾਊਸ ਦੇ ਕਰੀਬ 4 ਕਮਰਿਆਂ 'ਚ ਸਾਰਾ ਸਾਮਾਨ ਪਾਣੀ 'ਚ ਤੈਰਦਾ ਨਜ਼ਰ ਆ ਰਿਹਾ ਹੈ। ਦੂਜੇ ਪਾਸੇ ਪਿੰਡਾਂ 'ਚ ਵੀ ਮੀਂਹ ਦੇ ਪਾਣੀ ਨੇ ਘਰਾਂ ਵਿਚ ਤਬਾਹੀ ਮਚਾ ਦਿੱਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਨੂੰ ਢਾਈ ਸਾਲ ਦਾ ਸਮਾਂ ਹੋ ਚੁੱਕਾ ਹੈ ਪਰ ਸ਼ਹਿਰ 'ਚ ਬਰਸਾਤੀ ਨਾਲਿਆਂ ਦੀ ਸਫਾਈ ਨਾ ਹੋਣ ਕਰਕੇ ਸ਼ਹਿਰ ਦਾ ਨੁਕਸਾਨ ਹੋ ਰਿਹਾ ਹੈ। ਦੂਜੇ ਪਾਸੇ ਪਿੰਡਾ 'ਚ ਵੀ ਮੀਂਹ ਦੇ ਪਾਣੀ ਦਾ ਇਹੋ ਹੀ ਆਲਮ ਹੈ। ਇੱਥੇ ਡਰੇਨਾਂ ਦੀ ਸਫਾਈ ਨਾ ਹੋਣ ਕਾਰਨ ਪਾਣੀ ਘਰਾਂ 'ਚ ਜਾ ਪਹੁੰਚਾ ਗਿਆ ਹੈ। 

PunjabKesariਇਸ ਮੌਕੇ 'ਤੇ ਰੈਸਟ ਹਾਊਸ ਦੇ ਸੇਵਾਦਾਰ ਤਰਲੋਕ ਅਤੇ ਸ਼ਹਿਰ ਨਿਵਾਸੀ ਪ੍ਰੇਮ ਯਾਦਵ ਨੇ ਕਿਹਾ ਕਿ ਜ਼ਿਆਦਾ ਬਾਰਿਸ਼ ਦੇ ਨਾਲ ਸਾਰਾ ਪਾਣੀ ਰੈਸਟ ਹਾਊਸ 'ਚ ਆ ਗਿਆ ਅਤੇ ਕਈ-ਕਈ ਫੁੱਟ ਪਾਣੀ ਨੇ ਸਾਰਾ ਸਾਮਾਨ ਖਰਾਬ ਕਰ ਦਿੱਤਾ।ਨਾਭਾ ਬਲਾਕ ਦੇ ਪਿੰਡ ਦੁੱਲਦੀ ਦੇ ਵਾਸੀ ਮੋਹਿਤ ਸਿੰਗਲਾ ਅਤੇ ਪਿੰਡ ਦੇ ਸਾਬਕਾ ਸਰਪੰਚ ਗੁਰਚਰਨ ਸਿੰਘ ਨੇ ਕਿਹਾ ਕਿ ਡਰੇਨ ਦੀ ਸਫਾਈ ਨਾ ਹੋਣ ਕਾਰਨ ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ ਹੈ ਅਤੇ ਪਿੰਡ ਵਾਸੀਆਂ ਦਾ ਲੱਖਾਂ ਰੁਪਏ ਦਾ ਸਾਮਾਨ ਖਰਾਬ ਹੋ ਚੁੱਕਾ ਹੈ ਅਤੇ ਪ੍ਰਸ਼ਾਸਨ ਬੇਖਬਰ ਹੈ।


Shyna

Content Editor

Related News