ਰੇਲਵੇ ਨੇ ਆਮਦਨ ਤੇ ਟਿਕਟਾਂ ਦੀ ਵਿਕਰੀ ਵਧਾਉਣ ਲਈ ਚਲਾਇਆ ਅਭਿਆਨ, ਵਸੂਲਿਆ 3 ਕਰੋੜ ਤੋਂ ਵੱਧ ਜੁਰਮਾਨਾ

Wednesday, Nov 08, 2023 - 05:55 PM (IST)

ਰੇਲਵੇ ਨੇ ਆਮਦਨ ਤੇ ਟਿਕਟਾਂ ਦੀ ਵਿਕਰੀ ਵਧਾਉਣ ਲਈ ਚਲਾਇਆ ਅਭਿਆਨ, ਵਸੂਲਿਆ 3 ਕਰੋੜ ਤੋਂ ਵੱਧ ਜੁਰਮਾਨਾ

ਜੈਤੋ (ਪਰਾਸ਼ਰ) : ਭਾਰਤੀ ਰੇਲਵੇ ਵੱਲੋਂ ਆਮਦਨੀ 'ਚ ਵਾਧਾ ਕਰਨ ਅਤੇ ਟਿਕਟਾਂ ਦੀ ਵਿਕਰੀ ਵਧਾਉਣ 'ਤੇ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ। ਇਸੇ ਕਾਰਨ ਉੱਤਰ ਰੇਲਵੇ ਦੇ ਫਿਰੋਜ਼ਪੁਰ ਮੰਡਲ ਦੇ ਮੰਡਲ ਰੇਲ ਪ੍ਰਬੰਧਕ ਸੰਜੈ ਸਾਹੂ ਦੀ ਅਗਵਾਈ 'ਚ ਟਿਕਟਾਂ ਦੀ ਵਿਕਰੀ ਅਤੇ ਆਮਦਨ ਵਧਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਰੇਲਾਂ 'ਚ ਟਿਕਟਾਂ ਦੀ ਜਾਂਚ ਅਭਿਆਨ ਲਗਾਤਾਰ ਚਲਾਏ ਜਾ ਰਹੇ ਹਨ। ਟਿਕਟਾਂ ਦੀ ਜਾਂਚ ਦੌਰਾਨ ਬਿਨਾਂ ਟਿਕਟ ਤੋਂ ਸਫ਼ਰ ਕਰ ਰਹੇ ਯਾਤਰੀਆਂ ਤੋਂ ਨਿਯਮਾਂ ਮੁਤਾਬਕ ਕਿਰਾਇਆ ਅਤੇ ਜੁਰਮਾਨੇ ਦੀ ਵਸੂਲੀ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਕਿਸ਼ਤਾਂ 'ਚ ਰਿਸ਼ਵਤ ਲੈਣ ਵਾਲਾ ASI ਵਿਜੀਲੈਂਸ ਬਿਊਰੋ ਵੱਲੋਂ ਕਾਬੂ, ਪਹਿਲਾਂ ਲੈ ਚੁੱਕਾ ਸੀ 3,000

ਮੰਡਲ ਦੇ ਚੈਕਿੰਗ ਸਟਾਫ਼ ਵੱਲੋਂ ਅਕਤੂਬਰ 2023 ਦੌਰਾਨ ਚੈੱਕਿੰਗ ਕਰਨ 'ਤੇ 33,117 ਯਾਤਰੀ ਬਿਨਾਂ ਟਿਕਟ ਦੇ ਸਫ਼ਰ ਕਰਦੇ ਹੋਏ ਮਿਲੇ। ਉਨ੍ਹਾਂ ਤੋਂ ਜੁਰਮਾਨੇ ਵਜੋਂ 3 ਕਰੋੜ ਤੋਂ ਵੱਧ ਰਕਮ ਦੀ ਵਸੂਲੀ ਕੀਤੀ ਗਈ ਹੈ। ਸੀਨੀਅਰ ਮੰਡਲ ਪ੍ਰਬੰਧਕ ਸ਼ੁਭਮ ਕੁਮਾਰ ਨੇ ਦੱਸਿਆ ਕਿ ਟਿਕਟ ਚੈੱਕਿੰਗ ਦੌਰਾਨ ਮਾਤਾ ਵੈਸ਼ਣੋ ਦੇਵੀ ਕੱਟੜਾ, ਜੰਮੂ ਤਵੀ, ਪਠਾਨਕੋਟ, ਜਲੰਧਰ, ਲੁਧਿਆਣਾ, ਅੰਮ੍ਰਿਤਸਰ ਅਤੇ ਫ਼ਿਰੋਜ਼ਪੁਰ ਦੇ ਟਿਕਟ ਚੈੱਕਿੰਗ ਸਟਾਫ਼ ਨੇ ਸ਼ਲਾਘਾਯੋਗ ਕੰਮ ਕੀਤਾ ਹੈ। ਉਨ੍ਹਾਂ ਨੇ ਯਾਤਰੀਆਂ ਨੂੰ ਵੀ ਅਪੀਲ ਕੀਤੀ ਕਿ ਰੇਲ ਗੱਡੀ 'ਚ ਟਿਕਟ ਲੈ ਕੇ ਹੀ ਸਫ਼ਰ ਕਰਨ ਤੇ ਨਾਲ ਹੀ ਆਪਣਾ ਪਛਾਣ ਪੱਤਰ ਵੀ ਜ਼ਰੂਰ ਲੈ ਕੇ ਜਾਣ। ਟਿਕਟ ਦੀ ਫੋਟੋਕਾਪੀ ਨਹੀਂ, ਸਿਰਫ਼ ਅਸਲੀ ਟਿਕਟ ਲੈ ਕੇ ਹੀ ਸਫ਼ਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਅਭਿਆਨ ਅੱਗੇ ਵੀ ਜਾਰੀ ਰਹੇਗਾ। 

ਇਹ ਵੀ ਪੜ੍ਹੋ : ਗਊ ਹੱਤਿਆ ਮਾਮਲੇ 'ਚ 2 ਮੁਲਜ਼ਮ ਗ੍ਰਿਫ਼ਤਾਰ, ਹੋਰ ਵੀ ਕਈ ਨਾਂ ਆ ਸਕਦੇ ਨੇ ਸਾਹਮਣੇ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harpreet SIngh

Content Editor

Related News