ਗੁਰੂ ਤੇਗ ਬਹਾਦਰ ਕਾਲਜ ਵਿਖੇ ਮਿਆਰੀ ਸਿੱਖਿਆ ਅਤੇ ਵਿਦਿਆਰਥੀਆਂ ਦੇ ਉੱਜਵਲ  ਭਵਿੱਖ ਲਈ ਕੀਤੇ ਉਪਰਾਲੇ : ਸੁਖਦੇਵ ਸਿੰਘ ਢੀਂਡਸਾ

Monday, Aug 03, 2020 - 02:45 PM (IST)

ਗੁਰੂ ਤੇਗ ਬਹਾਦਰ ਕਾਲਜ ਵਿਖੇ ਮਿਆਰੀ ਸਿੱਖਿਆ ਅਤੇ ਵਿਦਿਆਰਥੀਆਂ ਦੇ ਉੱਜਵਲ  ਭਵਿੱਖ ਲਈ ਕੀਤੇ ਉਪਰਾਲੇ : ਸੁਖਦੇਵ ਸਿੰਘ ਢੀਂਡਸਾ

ਭਵਾਨੀਗੜ੍ਹ(ਕਾਂਸਲ) - ਗੁਰੂ ਤੇਗ ਬਹਾਦਰ ਕਾਲਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਸਥਾਪਿਤ ਇਲਾਕੇ ਦਾ ਇੱਕੋ-ਇੱਕ ਸਰਕਾਰੀ ਸਹਾਇਤਾ ਪ੍ਰਾਪਤ ਕਾਲਜ ਹੈ। ਜਿਥੇ ਘੱਟ ਫੀਸਾਂ ਲੈ ਕੇ ਮਿਆਰੀ ਸਿੱਖਿਆ ਦੇਣ ਦੇ ਨਾਲ-ਨਾਲ ਵਿਦਿਆਰਥੀਆਂ ਦੇ ਭਵਿੱਖ ਨੂੰ ਉੱਜਵਲ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਕਾਲਜ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਾਲਜ ਦੇੇ ਸ਼ੈਸਨ 2020-21 ਲਈ ਦਾਖਲਿਆਂ ਦੀ ਪ੍ਰਕਿਰਿਆ ਸ਼ੁਰੂ ਕਰਨ ਅਤੇ ਪ੍ਰੋਸਪੈਕਟ ਜਾਰੀ ਕਰਦਿਆਂ ਪੱਤਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਉਨ੍ਹਾਂ ਦੱਸਿਆ ਕਿ ਸ਼ੈਸਨ 2020-21 ਵਿਚ ਬੀ.ਏ, ਬੀ.ਕਾਮ, ਬੀ.ਸੀ.ਏ, ਬੀ.ਵਾਕ (ਰਿਟੇਲ ਮੈਨੇਜਮੈਟ ਐਂਡ ਆਈ.ਟੀ. ਅਤੇ ਸਾਫਟਵੇਅਰ ਡਿਵੈਲਪਮੈਟ) ਅਤੇ ਪੀ.ਜੀ.ਡੀ.ਸੀ.ਏ ਦੇ ਕੋਰਸ ਚੱਲ ਰਹੇ ਹਨ ਅਤੇ ਕਾਲਜ ਵੱਲੋਂ ਮੈਰੀਟੋਰੀਅਸ ਵਿਦਿਆਰਥੀਆਂ ਨੂੰ ਫੀਸਾਂ ’ਚ ਵਿਸ਼ੇਸ ਰਿਆਇਤਾਂ ਵੀ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ’ਤੇ ਸ:  ਢੀਡਸਾ ਨੇ ਦਾਖਲਾ ਲੈਣ ਦੇ ਇਛੁੱਕ ਵਿਦਿਆਰਥੀਆਂ ਨੂੰ ਆਪਣੀਆਂ ਸੇਵਾਵਾਂ ਕਾਲਜ ਤੋਂ ਲੈਣ ਦੀ ਅਪੀਲ ਕੀਤੀ।  ਇਸ ਮੌਕੇ ਕਾਲਜ ਪਿ੍ਰੰਸੀਪਲ ਪ੍ਰੋ. ਪਦਮਪ੍ਰੀਤ ਕੌਰ, ਗੁਰਬਚਨ ਸਿੰਘ ਬਚੀ ਸਾਬਕਾ ਡਾਇਰੈਕਟਰ ਬਿਜਲੀ ਬੋਰਡ, ਗੁਰਤੇਜ ਸਿੰਘ ਝਨੇੜੀ ਸਾਬਕਾ ਪ੍ਰਧਾਨ ਟਰੱਕ ਯੂਨਿਅਨ, ਜਗਦੀਸ਼ ਸਿੰਘ ਸਾਬਕਾ ਉਪ ਚੈਅਰਮੈਨ ਮਾਰਕਿਟ ਕਮੇਟੀ, ਨਿਹਾਲ ਸਿੰਘ ਨੰਦਗੜ੍ਹ ਪ੍ਰਧਾਨ ਕੋਆਪ: ਸੁਸਾਇਟੀ ਅਤੇ ਧਨਮਿੰਦਰ ਸਿੰਘ ਸਾਬਕਾ ਸਰਪੰਚ ਪਿੰਡ ਭੱਟੀਵਾਲ ਖੁਰਦ ਵੀ ਮੌਜੂਦ ਸਨ। 


author

Harinder Kaur

Content Editor

Related News