ਪੀ. ਯੂ. ’ਚ ਪੰਜਾਬੀ ਭਾਸ਼ਾ ਹੀ ਰਹੇਗੀ ਲਾਜ਼ਮੀ ਵਿਸ਼ਾ

06/01/2023 11:42:41 AM

ਚੰਡੀਗੜ੍ਹ (ਰਸ਼ਮੀ): ਪੰਜਾਬ ਯੂਨੀਵਰਸਟੀ (ਪੀ. ਯੂ.) ਅਤੇ ਪੀ. ਯੂ. ਨਾਲ ਜੁੜੇ ਕਾਲਜਾਂ ’ਚ ਪੰਜਾਬੀ ਭਾਸ਼ਾ ਲਾਜ਼ਮੀ ਵਿਸ਼ੇ ਦੇ ਤੌਰ ’ਤੇ ਰਹੇਗੀ। ਬੁੱਧਵਾਰ ਨੂੰ ਪੰਜਾਬੀ ਭਾਸ਼ਾ ਨੂੰ ਲੈ ਕੇ ਪੀ. ਯੂ. ਵਿਚ ਹੋਈ ਬੈਠਕ ’ਚ ਇਹ ਫ਼ੈਸਲਾ ਗਿਆ ਹੈ। ਇਸ ਫ਼ੈਸਲੇ ਅਨੁਸਾਰ ਪੰਜਾਬੀ ਭਾਸ਼ਾ ਨੂੰ ਅੰਡਰ ਗ੍ਰੈਜੂਏਟ ਪੱਧਰ ’ਤੇ ਸਾਰੇ 6 ਸਮੈਸਟਰਾਂ ਵਿਚ ਲਾਜ਼ਮੀ ਕਰ ਦਿੱਤਾ ਗਿਆ ਹੈ। ਨਿਊ ਐਜੂਕੇਸ਼ਨ ਪਾਲਿਸੀ (ਐੱਨ.ਈ.ਪੀ.) 2020, ਜੋ ਨਵੇਂ ਸੈਸ਼ਨ 2023 ਤੋਂ ਲਾਗੂ ਹੋਣ ਜਾ ਰਹੀ ਹੈ, ਉਸ ਨਾਲ ਪੰਜਾਬੀ ਭਾਸ਼ਾ ’ਤੇ ਕੋਈ ਅਸਰ ਨਹੀਂ ਪਵੇਗਾ। ਪੰਜਾਬੀ ਭਾਸ਼ਾ ਨੂੰ ਪਹਿਲਾਂ ਦੀ ਤਰ੍ਹਾਂ ਲਾਜ਼ਮੀ ਹੀ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ : ਸ੍ਰੀ ਗੋਇੰਦਵਾਲ ਸਾਹਿਬ ਦੀ ਜੇਲ੍ਹ ’ਚ ਕੈਦੀਆਂ ਵਿਚਾਲੇ ਖੂਨੀ ਝੜਪ, ਹੱਥ ਤੋਂ ਵੱਖ ਕੀਤਾ ਅੰਗੂਠਾ    

ਉਥੇ ਹੀ ਅੰਗਰੇਜ਼ੀ ਭਾਸ਼ਾ ਨੂੰ ਅੰਡਰ ਗ੍ਰੈਜੂਏਟ ਪੱਧਰ ’ਤੇ ਤਿੰਨ ਸਮੈਸਟਰ ਲਈ ਲਾਜ਼ਮੀ ਕਰ ਦਿੱਤਾ ਗਿਆ ਹੈ। ਭਾਵ ਜੇਕਰ ਵਿਦਿਆਰਥੀ ਚਾਹੇ ਤਾਂ ਤਿੰਨ ਸਮੈਸਟਰ ਭਾਵ ਡੇਢ ਸਾਲ ਤਕ ਅੰਗਰੇਜ਼ੀ ਪੜ੍ਹ ਕੇ ਕੋਈ ਦੂਜਾ ਵਿਸ਼ਾ ਜਾਂ ਭਾਸ਼ਾ ਦੀ ਪੜ੍ਹਾਈ ਕਰ ਸਕਦਾ ਹੈ। ਉਥੇ ਹੀ ਜੇਕਰ ਕੋਈ ਵਿਦਿਆਰਥੀ ਜੇਕਰ ਇਲੈਕਟਿਵ ਅੰਗਰੇਜ਼ੀ ਲੈਂਦਾ ਹੈ ਤਾਂ ਉਸ ਨੂੰ ਕੁਲ ਅੰਗਰੇਜ਼ੀ ਦੇ 17 ਪੇਪਰ ਦੇਣੇ ਹੋਣਗੇ।    

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਸਿਆਸੀ ਯੋਧਿਆਂ ਦੇ ਆਕਰਸ਼ਨ ਦਾ ਕੇਂਦਰ ਬਣਿਆ ਬਾਗੇਸ਼ਵਰ ਧਾਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News