‘ਸਾਲ 2020 ਦੌਰਾਨ ਪੰਜਾਬ ’ਚ ਪਰਾਲੀ ਦੀ ਸਾਂਭ-ਸੰਭਾਲ ਦਾ ਵਧਦਾ ਰੁਝਾਨ ਕਿਵੇਂ ਰਹੇਗਾ’
Wednesday, Oct 28, 2020 - 10:15 AM (IST)
ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਪੰਜਾਬ ਵਿੱਚ ਅੱਗ ਲਗਾਏ ਬਿਨਾਂ ਪਰਾਲੀ ਦੀ ਸਾਂਭ-ਸੰਭਾਲ ਹੇਠ ਰਕਬਾ ਲਗਾਤਾਰ ਵਧ ਰਿਹਾ ਹੈ। ਸਾਲ 2017 ਵਿੱਚ ਸਿਰਫ 16.03% ਰਕਬੇ ’ਤੇ ਹੀ ਪਰਾਲੀ ਦੀ ਸੰਭਾਲ ਹੋਈ, ਜਦੋਂਕਿ ਸਾਲ 2018 ਵਿੱਚ ਇਹ ਰਕਬਾ ਵੱਧ ਕੇ 50.61% ਅਤੇ ਇਸ ਤੋਂ ਬਾਅਦ 2019 ਵਿੱਚ ਪਰਾਲੀ ਦੀ ਸਾਂਭ- ਸੰਭਾਲ ਹੇਠ ਰਕਬਾ 62.58 % ਹੋ ਗਿਆ ਸੀ। ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਪਰਾਲੀ ਨੂੰ ਜ਼ਿਆਦਾ ਅੱਗ ਲੱਗਣ ਦੀਆਂ ਰਿਪੋਰਟਾਂ ਆ ਰਹੀਆਂ ਹਨ । ਕੀ ਅਸੀਂ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਪਰਾਲੀ ਦੀ ਸੰਭਾਲ ਦੇ ਵਧਦੇ ਹੋਏ ਰੁਝਾਨ ਨੂੰ ਗਵਾ ਦੇਵਾਂਗੇ?
ਪੜ੍ਹੋ ਇਹ ਵੀ ਖਬਰ - ਖ਼ੁਸ਼ਖ਼ਬਰੀ : ਕੈਨੇਡਾ ਦੇ ਅਟਲਾਂਟਿਕ ਸੂਬਿਆਂ ‘ਚ ਪੜ੍ਹਾਈ ਤੋਂ ਬਾਅਦ PR ਲਈ ਨਹੀਂ ਤਜਰਬੇ ਦੀ ਲੋੜ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.), ਲੁਧਿਆਣਾ ਦੇ ਮਾਹਿਰਾਂ ਮੁਤਾਬਕ ਪੰਜਾਬ ਰਿਮੋਟ ਸੈਸਿੰਗ ਦੇ ਅੰਕੜੇ ਇਸ ਸਾਲ 25 ਅਕਤੂਬਰ ਤੱਕ ਪਰਾਲੀ ਨੂੰ ਅੱਗ ਲੱਗਣ ਦੇ ਰੁਝਾਨਾਂ ਵਿੱਚ ਦੋ ਗੁਣਾ ਵਾਧਾ ਦੱਸ ਰਹੇ ਹਨ । ਇਸ ਸਾਲ ਪੰਜਾਬ ਵਿੱਚ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ 14461 ਹਨ, ਜਦੋਂਕਿ ਇਸੇ ਸਮੇਂ ਦੌਰਾਨ ਪਿਛਲੇ ਸਾਲ 7040 ਸਨ। ਅਹਿਮ ਮੁੱਦਾ ਇਹ ਹੈ ਕਿ ਅੱਗ ਲੱਗਣ ਦੀਆਂ ਘਟਨਾਵਾਂ ਨਾਲੋਂ ਅੱਗ ਲੱਗਿਆ ਰਕਬਾ ਪਰਾਲੀ ਸੰਭਾਲਣ ਦੀ ਸਹੀ ਸਥਿਤੀ ਦਰਸਾਉਂਦਾ ਹੈ ਅਤੇ ਇਹ ਪੈਰਾਮੀਟਰ ਰਿਮੋਟ ਸੈਸਿੰਗ ਦੁਆਰਾ ਅੱਗ ਲੱਗਣ ਦੀਆਂ ਘਟਨਾਵਾਂ ਦੇ ਮੁਕਾਬਲੇ ਜ਼ਿਆਦਾ ਪ੍ਰਮਾਨਿਤ ਮੰਨਿਆ ਜਾਂਦਾ ਹੈ।
ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸ਼ਤਰ : ਇਕ ਚੁਟਕੀ ਲੂਣ ਦੀ ਵਰਤੋਂ ਨਾਲ ਤੁਸੀਂ ਹੋ ਸਕਦੈ ਹੋ ‘ਮਾਲਾਮਾਲ’, ਜਾਣੋ ਕਿਵੇਂ
ਧਿਆਨਯੋਗ ਗੱਲ ਇਹ ਹੈ ਕਿ ਜਦੋਂ ਅਸੀਂ ਪਰਾਲੀ ਨੂੰ ਅੱਗ ਲੱਗਣ ਦੇ ਰਕਬੇ ਦੀ ਗੱਲ ਕਰਦੇ ਹਾਂ ਤਾਂ ਇਹ ਰਕਬਾ ਸਾਲ 2020 ਵਿੱਚ ਲਗਭਗ ਸਾਲ 2019 ਦੇ ਬਰਾਬਰ ਹੀ ਹੈ। ਇਨ੍ਹਾਂ ਦੋਨਾਂ ਸਾਲਾਂ ਵਿੱਚ 25 ਅਕਤੂਬਰ ਤੱਕ ਝੋਨੇ ਦੇ ਕੁੱਲ ਰਕਬੇ ਦਾ 20 % ਰਕਬਾ ਅੱਗ ਹੇਠ ਸੀ ਜਦੋਂ ਕਿ ਇਸ ਸਾਲ ਝੋਨੇ ਦੀ ਅਗੇਤੀ ਕਟਾਈ ਹੋਈ ਹੈ। ਪੀ.ਏ.ਯੂ. ਦੇ ਮਾਹਿਰਾਂ ਮੁਤਾਬਕ ਇਸ ਸਾਲ ਪੰਜਾਬ ਦੇ ਕਿਸਾਨਾਂ ਕੋਲ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਲਈ ਵਧੇਰੇ ਸਾਧਨ ਹਨ। ਕਿਉਂਕਿ ਇਸ ਸਾਲ ਪੰਜਾਬ ਸਰਕਾਰ ਵੱਲੋਂ ਤਕਰੀਬਨ 23500 ਹੋਰ ਮਸ਼ੀਨਾਂ ਪਰਾਲੀ ਦੀ ਸਾਂਭ-ਸੰਭਾਲ ਲਈ ਦਿੱਤੀਆਂ ਜਾ ਰਹੀਆਂ ਹਨ ਅਤੇ ਪਿਛਲੇ ਸਾਲ ਇਨ੍ਹਾਂ ਮਸ਼ੀਨਾਂ ਦੀ ਗਿਣਤੀ 50815 ਸੀ। ਥੋੜ੍ਹਾ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਜਿਵੇਂ ਪੀ.ਆਰ. 121, ਪੀ.ਆਰ. 126 ਦੀ ਬਿਜਾਈ ਹੇਠ 70 % ਰਕਬਾ ਵੀ ਸਹਾਇਕ ਰਹੇਗਾ।
ਪੜ੍ਹੋ ਇਹ ਵੀ ਖਬਰ - ਕੁਦਰਤੀ ਖੇਤੀ ਕਰਕੇ ਕਈ ਗੁਣਾਂ ਵੱਧ ਲਾਭ ਕਮਾਉਂਦੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆ ’ਚ ਰਹਿੰਦੇ ਇਹ ਕਿਸਾਨ
ਇਨ੍ਹਾਂ ਕਿਸਮਾਂ ਦਾ ਪਰਾਲ ਘੱਟ ਹੁੰਦਾ ਹੈ ਅਤੇ ਘੱਟ ਸਮਾਂ ਲੈਣ ਕਰਕੇ ਇਨ੍ਹਾਂ ਦੀ ਪਰਾਲੀ ਨੂੰ ਮਸ਼ੀਨਾਂ ਨਾਲ ਸੰਭਾਲਣ ਵਿੱਚ ਸੌਖ ਹੁੰਦੀ ਹੈ। ਸੁਪਰ ਸੀਡਰ ਨਾਂਅ ਦੀ ਮਸ਼ੀਨ, ਜੋ ਪੀ.ਏ.ਯੂ. ਵੱਲੋਂ ਇਸ ਸਾਲ ਸਿਫਰਾਸ਼ ਕੀਤੀ ਗਈ ਹੈ, ਪਰਾਲੀ ਨੂੰ ਸੰਭਾਲਣ ਲਈ ਕਿਸਾਨਾਂ ਨੂੰ ਇੱਕ ਹੋਰ ਵਧੀਆ ਸਾਧਨ ਪ੍ਰਦਾਨ ਕਰਦੀ ਹੈ। ਇਹ ਕਿਸਾਨ ਭਰਾਵਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਕੋਵਿਡ-19 ਦੇ ਮੱਦੇਨਜ਼ਰ ਸਾਫ ਵਾਤਾਵਰਨ ਦੀ ਲੋੜ ਨੂੰ ਸਮਝਦੇ ਹੋਏ ਪਰਾਲੀ ਨੂੰ ਅੱਗ ਲਗਾਏ ਬਿਨਾਂ ਇਸ ਦੀ ਸਾਂਭ-ਸੰਭਾਲ ਦੇ ਰਕਬੇ ਵਿੱਚ ਪਿਛਲੇ ਸਾਲਾਂ ਵਾਂਗੂੰ ਵਾਧੇ ਦਾ ਰੁਝਾਨ ਬਰਕਰਾਰ ਰੱਖਣਗੇ।
ਪੜ੍ਹੋ ਇਹ ਵੀ ਖਬਰ - ਦਿੱਲੀ : ਪਰਾਲੀ ਸਮੇਤ ਹਵਾ ਪ੍ਰਦੂਸ਼ਣ ‘ਤੇ ਰੋਕ ਲਾਉਣ ਲਈ ਕੇਂਦਰ ਸਰਕਾਰ ਲਿਆ ਰਹੀ ਹੈ ‘ਨਵਾਂ ਕਾਨੂੰਨ’