ਸਰਕਾਰ ਨੇ ਬਿਜਲੀ ਦਰਾਂ ''ਚ 2 ਫੀਸਦੀ ਵਾਧਾ ਕਰ ਕੇ ਕੱਢਿਆ ਲੋਕਾਂ ਦਾ ਕਚੂੰਮਰ : ਰੱਖੜਾ

04/26/2018 10:21:52 AM

ਪਟਿਆਲਾ/ਰੱਖੜਾ (ਰਾਣਾ)-ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਵੱਲੋਂ ਇਕ ਸਾਲ ਵਿਚ 2 ਵਾਰ ਬਿਜਲੀ ਦਰਾਂ 'ਚ ਵਾਧਾ ਕੀਤਾ ਗਿਆ ਹੈ। ਹੁਣ ਫਿਰ ਤੋਂ 2 ਫੀਸਦੀ ਤੋਂ ਵੱਧ ਦਾ ਵਾਧਾ ਕਰ ਕੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੀ ਸਰਕਾਰ ਨੇ ਲੋਕ-ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਇਸ ਦਾ ਸ਼੍ਰੋਮਣੀ ਅਕਾਲੀ ਦਲ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਦਿਹਾਤੀ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਸਰਕਾਰ ਬਣਨ 'ਤੇ ਮਿਊਂਸੀਪਲ ਟੈਕਸ 2 ਫੀਸਦੀ ਲਾਇਆ ਗਿਆ ਹੈ ਜੋ ਕਿ ਇਕ ਸਾਲ ਵਿਚ ਲਗਭਗ 20 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਇਹ ਤੈਅਸ਼ੁਦਾ ਚਾਰਜਜ਼ ਲੈਣ ਦਾ ਫ਼ੈਸਲਾ ਕਾਂਗਰਸ ਸਰਕਾਰ ਦਾ ਲੋਕ-ਵਿਰੋਧੀ ਚਿਹਰਾ ਨੰਗਾ ਕਰਦਾ ਹੈ। ਜੇਕਰ ਪੰਜਾਬ ਸਰਕਾਰ ਇਸੇ ਤਰ੍ਹਾਂ ਬਿਜਲੀ ਦਰਾਂ ਵਿਚ ਵਾਧਾ ਕਰ ਕੇ ਲੋਕਾਂ ਦਾ ਕਚੂੰਮਰ ਕਢਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਲੋਕ ਕੈ. ਅਮਰਿੰਦਰ ਸਿੰਘ ਦਾ ਸੂਬੇ ਅੰਦਰੋਂ ਸਫਾਇਆ ਕਰ ਦੇਣਗੇ। ਇਸ ਮੌਕੇ ਪ੍ਰੋ. ਬਲਦੇਵ ਸਿੰਘ ਬੱਲੂਆਣਾ, ਰਣਧੀਰ ਸਿੰਘ ਰੱਖੜਾ, ਜਸਵਿੰਦਰ ਸਿੰਘ ਚੀਮਾ, ਚੇਅਰਮੈਨ ਭੁਪਿੰਦਰ ਸਿੰਘ ਰੋਡਾ ਡਕਾਲਾ, ਮਲਕੀਤ ਡਕਾਲਾ, ਨਾਇਬ ਸਿੰਘ ਡਕਾਲਾ ਤੇ ਹਮੀਰ ਆਦਿ ਮੌਜੂਦ ਸਨ।


Related News