ਪੰਜਾਬ ਸਰਕਾਰ ਵੱਲੋਂ ਧਰਮਵੀਰ ਗਰਗ ਦਾ ਖੂਨਦਾਨ ਖੇਤਰ 'ਚ ਯੋਗਦਾਨ ਲਈ ਸਟੇਟ ਐਵਾਰਡ ਨਾਲ ਹੋਵੇਗਾ ਸਨਮਾਨ

Tuesday, Sep 30, 2025 - 08:50 PM (IST)

ਪੰਜਾਬ ਸਰਕਾਰ ਵੱਲੋਂ ਧਰਮਵੀਰ ਗਰਗ ਦਾ ਖੂਨਦਾਨ ਖੇਤਰ 'ਚ ਯੋਗਦਾਨ ਲਈ ਸਟੇਟ ਐਵਾਰਡ ਨਾਲ ਹੋਵੇਗਾ ਸਨਮਾਨ

ਭਵਾਨੀਗੜ੍ਹ (ਕਾਂਸਲ) - ਪਿਛਲੇ 30 ਸਾਲਾਂ ਤੋਂ ਖੂਨਦਾਨ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਰੋਟਰੀ ਕਲੱਬ ਦੇ ਸਾਬਕਾ ਗਵਰਨਰ ਧਰਮਵੀਰ ਗਰਗ ਨੂੰ 1 ਅਕਤੂਬਰ ਨੂੰ ਰਾਜ ਪੱਧਰੀ ਸਮਾਗਮ ਦੌਰਾਨ ਪੰਜਾਬ ਸਰਕਾਰ ਵੱਲੋਂ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸ ਸਮਾਗਮ ਵਿੱਚ ਪੰਜਾਬ ਸਰਕਾਰ ਦੇ ਕੈਬਿਨੇਟ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਸਾਰੇ ਪੰਜਾਬ ਵਿੱਚ ਉਹਨਾਂ ਵਿਅਕਤੀਆਂ ਜਾਂ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਜਿਨ੍ਹਾਂ ਨੇ ਖੂਨਦਾਨ ਲਹਿਰ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ।

ਰੋਟਰੀ ਕਲੱਬ ਦੇ ਪ੍ਰਧਾਨ ਈਸ਼ਵਰ ਬਾਂਸਲ ਨੇ ਦੱਸਿਆ ਕਿ ਧਰਮਵੀਰ ਗਰਗ ਦੀ ਰਹਿਨੁਮਾਈ ਹੇਠ ਸੈਂਕੜੇ ਖੂਨਦਾਨ ਕੈਂਪਾਂ ਵਿੱਚ ਹਜ਼ਾਰਾਂ ਯੂਨਿਟ ਖੂਨ ਇਕੱਠਾ ਕੀਤਾ ਜਾ ਚੁੱਕਾ ਹੈ। ਇਹਨਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਖੂਨਦਾਨ ਕੈਂਪ ਉਹ ਸਮੇਂ ਲਗਦੇ ਸਨ ਜਦੋਂ ਬਲੱਡ ਬੈਂਕ ਨੂੰ ਐਮਰਜੈਂਸੀ ਵਿੱਚ ਖੂਨ ਦੀ ਲੋੜ ਹੁੰਦੀ ਸੀ।

ਇਸ ਮੌਕੇ 'ਤੇ  ਇਲਾਕੇ ਦੀਆਂ ਸਮਾਜਿਕ ਸੰਸਥਾਵਾਂ ਵੱਲੋਂ ਵੀ ਬਹੁਤ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਇਹ ਬਹੁਤ ਹੀ ਵਧੀਆ ਫੈਸਲਾ ਲਿਆ ਗਿਆ ਹੈ ਕਿ ਧਰਮਵੀਰ ਗਰਗ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਜਿਸ ਦੇ  ਕਿ ਉਹ ਹੱਕਦਾਰ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Hardeep Kumar

Content Editor

Related News