ਸੇਬ ਤੇ ਡਰੈਗਨ ਫਰੂਟ ਦੀ ਕਾਸ਼ਤ ਕਰ ਖੇਤੀ ਵਿਭਿੰਨਤਾ ਦੀ ਰਾਹ 'ਤੇ ਚੱਲ ਰਹੇ ਨੇ ਪੰਜਾਬ ਦੇ ਕਿਸਾਨ
Tuesday, Jul 04, 2023 - 06:54 PM (IST)

ਚੰਡੀਗੜ੍ਹ: ਪੰਜਾਬ ਦੇ ਬਹੁਤ ਸਾਰੇ ਕਿਸਾਨ ਅਜਿਹੇ ਹਨ, ਜੋ ਸੇਬ ਅਤੇ ਡਰੈਗਨ ਫਰੂਟ ਦੀ ਕਾਸ਼ਤ ਕਰਕੇ ਖੇਤੀ ਵਿਭਿੰਨਤਾ ਦੀ ਰਾਹ 'ਤੇ ਚੱਲ ਰਹੇ ਹਨ। ਦੂਜੇ ਪਾਸੇ ਜੋਖਿਮ ਭਰਿਆ ਇਹ ਕਾਰੋਬਾਰ ਕਈ ਕਿਸਾਨਾਂ ਲਈ ਮਾਰੂ ਸਾਬਤ ਹੋ ਰਿਹਾ ਹੈ। ਪੰਜਾਬ ਵਿਚ ਲਾਲ ਰੰਗ ਅਤੇ ਮਿੱਠੇ ਸੁਆਦ ਦੇ ਮਾਮਲੇ ਵਿੱਚ ਸੇਬ ਫਿੱਕਾ ਚੱਲ ਰਿਹਾ ਹੈ, ਜਦਕਿ ਮਿੱਠਾ ਡਰੈਗਨ ਫਰੂਟ ਪਾਇਨੀਅਰ ਉਤਪਾਦਕਾਂ ਲਈ ਇਕ ਉਮੀਦ ਦੀ ਕਿਰਨ ਬਣ ਰਿਹਾ ਹੈ।
ਇਹ ਵੀ ਪੜ੍ਹੋ : 'ਪੰਜਾਬੀ ਸੇਬ'... ਪੰਜਾਬ ਦੇ ਕਿਸਾਨ ਹੁਣ ਉਗਾਉਣਗੇ ਸੇਬ, ਜਾਣੋ ਕੀ ਹੈ ਸਰਕਾਰ ਦੀ ਰਣਨੀਤੀ
ਪੰਜਾਬ ਦੇ ਬਾਗ ਵਿੱਚ ਉਗਾਇਆ ਜਾਣ ਵਾਲਾ ਸੇਬ ਪੱਕਣ ਤੋਂ ਪਹਿਲਾਂ ਲਾਲ ਹੁੰਦਾ ਹੈ ਪਰ ਹਿਮਾਚਲ ਦੇ ਫਲਾਂ ਦਾ ਮੁਕਾਬਲਾ ਕਰਨ ਲਈ ਆਕਰਸ਼ਕ ਲਾਲੀ ਦੀ ਘਾਟ ਹੁੰਦੀ ਹੈ। ਡਰੈਗਨ ਫਲ ਲਈ ਉੱਚ ਸ਼ੁਰੂਆਤੀ ਨਿਵੇਸ਼ ਦੀ ਲੋੜ ਹੁੰਦੀ ਹੈ ਅਤੇ ਇਸ ਵਿੱਚੋਂ ਤਿੰਨ ਸਾਲਾਂ ਬਾਅਦ ਫਿਲ ਆਉਣਾ ਸ਼ੁਰੂ ਹੁੰਦਾ ਹੈ, ਜਿਸ ਨਾਲ ਛੋਟੇ ਕਿਸਾਨ ਇਸ ਦੀ ਕਾਸ਼ਤ ਕਰਨ ਤੋਂ ਪਿੱਛੇ ਹੋ ਰਹੇ ਹਨ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਨੇ 5 ਸਾਲਾਂ ਤੋਂ ਵੱਧ ਖੋਜਾਂ ਤੋਂ ਬਾਅਦ ਇਸ ਸਾਲ ਜਨਵਰੀ ਵਿੱਚ ਸੂਬੇ ਦੇ ਜਲਵਾਯੂ ਲਈ ਅਨੁਕੂਲ ਸੇਬ ਅਤੇ ਡਰੈਗਨ ਫਲ ਦੀਆਂ ਕਿਸਮਾਂ ਉਗਾਉਣ ਦੀ ਸਿਫ਼ਾਰਸ਼ ਕੀਤੀ ਸੀ।
ਇਹ ਵੀ ਪੜ੍ਹੋ : ਮੀਂਹ ਕਾਰਨ ਪ੍ਰਭਾਵਿਤ ਹੋਈ AC, ਫਰਿੱਜ, ਸਾਫਟ ਡਰਿੰਕਸ ਦੀ ਵਿਕਰੀ, 15 ਫ਼ੀਸਦੀ ਦੀ ਆਈ ਗਿਰਾਵਟ
ਸੂਤਰਾਂ ਅਨੁਸਾਰ ਇਕ ਫਲ ਵਿਗਿਆਨੀ ਅਨੁਸਾਰ ਪੰਜਾਬ ਵਿੱਚ ਉਗਾਇਆ ਜਾਣ ਵਾਲਾ ਸੇਬ ਜੂਨ ਦੇ ਮਹੀਨੇ ਵਿੱਚ ਪੱਕ ਕੇ ਤਿਆਰ ਹੁੰਦਾ ਹੈ। ਸੂਬੇ ਵਿੱਚ ਕੋਲਡ ਸਟੋਰੇਜ ਵਾਲੀ ਸਹੂਲਤਾਂ ਦੀ ਘਾਟ ਹੋਣ ਕਾਰਨ ਇਸ ਦੀ ਸ਼ੈਲਫ ਲਾਈਫ ਘੱਟ ਹੈ। ਪੰਜਾਬ ਦਾ ਸੇਬ ਵੀ ਹਿਮਾਚਲ ਵਿੱਚ ਉਗਾਈਆਂ ਜਾਣ ਵਾਲੀਆਂ ਕਿਸਮਾਂ ਜਿੰਨਾ ਮਿੱਠਾ ਨਹੀਂ ਹੈ। ਕਈ ਕਿਸਾਨਾਂ ਨੇ ਹੁਸ਼ਿਆਰਪੁਰ ਵਿੱਚ ਸੇਬ ਦੀ ਕਾਸ਼ਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਉਹ ਇਲਾਕਾ ਪਹਾੜੀ ਹੈ।
ਇਹ ਵੀ ਪੜ੍ਹੋ : ਐਪਲ ਨੇ ਤੋੜੇ ਸਾਰੇ ਰਿਕਾਰਡ, ਬਣੀ ਦੁਨੀਆ ਦੀ ਪਹਿਲੀ 3 ਲੱਖ ਕਰੋੜ ਡਾਲਰ ਦੀ ਕੰਪਨੀ