ਰੋਂਦਾ ਹੈ ਪੰਜਾਬ, ਚੁਣ ਕੇ ਕੈਪਟਨ ਦੀ ਸਰਕਾਰ : ‘ਆਪ’
Wednesday, Aug 05, 2020 - 02:48 AM (IST)
ਜਲਾਲਾਬਾਦ,(ਬੰਟੀ)– ਬੀਤੇ ਦਿਨ ਪੰਜਾਬ ਦੇ ਅੰਦਰ ਤਰਨਤਾਰ ਸਾਇਡ ’ਤੇ ਨਾਜਾਇਜ਼ ਅਤੇ ਜ਼ਹਿਰੀਲੀ ਸ਼ਰਾਬ ਪੀਣ ਨਾਲ 100 ਦੇ ਕਰੀਬ ਵਿਅਕਤੀਆਂ ਦੀ ਮੌਤ ਹੋ ਜਾਣ ਤੋਂ ਬਾਅਦ ਜਿਥੇ ਸਿਆਸੀ ਅਖਾਡ਼ੇ ਭਡ਼ਕ ਉੱਠੇ ਹਨ, ਉਥੇ ਹੀ ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗ ਦੀ ਵੀ ਨੀਂਦ ਖੁੱਲ੍ਹੀ ਹੈ ਅਤੇ ਕਾਰਵਾਈ ਆਰੰਭੀ ਗਈ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਨੇ ਪੰਜਾਬ ਸਰਕਾਰ ’ਤੇ ਵਰ੍ਹਦਿਆਂ ਅਤੇ ਨਾਅਰੇਬਾਜ਼ੀ ਕਰਦਿਆਂ ਜ਼ਿਲਾ ਪ੍ਰਧਾਨ ਦੇਵਰਾਜ ਸ਼ਰਮਾ, ਯੂਥ ਵਿੰਗ ਦੇ ਜ਼ਿਲਾ ਪ੍ਰਧਾਨ ਸੁਖਵਿੰਦਰ ਸਿੰਘ ਕੰਬੋਜ (ਸੁੱਖਾ), ਜਗਦੀਪ ਕੰਬੋਜ (ਗੋਲਡੀ) ਅਤੇ ਹੋਰ ਸਾਥੀਆਂ ਨੇ ਕਿਹਾ ਕਿ ਸਰਕਾਰ ਬਨਣ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਟਕਾ ਸਾਹਿਬ ’ਤੇ ਹੱਥ ਰੱਖ ਕੇ ਸਹੁੰ ਖਾਦੀ ਸੀ ਕਿ ਉਹ ਸਰਕਾਰ ਬਨਣ ਤੋਂ 4 ਹਫਤੇ ਬਾਅਦ ਪੰਜਾਬ ’ਚ ਨਸ਼ੇ ਨੂੰ ਜਡ਼੍ਹੋਂ ਖਤਮ ਕਰ ਦੇਣਗੇ, ਖਤਮ ਤਾਂ ਕੀ ਹੋਣਾ ਸੀ, ਉਲਟਾ ਇਸ ’ਚ ਵਾਧਾ ਹੋ ਰਿਹਾ ਹੈ ਅਤੇ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ। ਜਿਵੇਂ ਕਿ ਬੀਤੇ ਦਿਨ ਤਰਨਤਾਰਨ ਅਤੇ ਸ਼੍ਰੀ ਅੰਮ੍ਰਿਤਸਰ ਦੇ ਕੋਲ 100 ਦੇ ਕਰੀਬ ਸ਼ਰਾਬ ਪੀਣ ਨਾਲ ਲੋਕਾਂ ਦੀਆਂ ਜਾਨਾਂ ਚੱਲੀਆਂ ਗਈਆਂ।
ਉਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਸ਼ਰਾਬ ਮਾਫੀਆ ਦੇ ਨਾਲ ਰਲੀ ਹੋਈ ਹੈ ਅਤੇ ਕਈ ਸ਼ਰਾਬ ਦੀਆਂ ਨਾਜਾਇਜ਼ ਫੈਕਟਰੀਆਂ ਵੀ ਚੱਲ ਰਹੀਆਂ ਹਨ। ਸ਼ਰਾਬ ਦੇ ਠੇਕੇਦਾਰ ਵੀ ਸਰਕਾਰ ਦੀ ਸ਼ਹਿ ’ਤੇ ਆਪਣੀਆਂ ਮਨਮਰਜੀਆਂ ਕਰ ਰਹੇ ਹਨ ਅਤੇ ਰੇਟ ਤੋਂ ਵੀ ਵੱਧ ਪੈਸੇ ਲੇ ਕੇ ਸ਼ਰਾਬ ਵੇਚ ਰਹੇ ਹਨ। ਰਾਤ ਨੂੰ 11-11 ਵਜੇ ਤੱਕ ਮੇਨ ਰੋਡ ਅਤੇ ਮੁਹੱਲਿਆਂ ਆਦਿ ’ਚ ਕਈ ਨਾਜਾਇਜ਼ ਠੇਕੇ ਖੁਲ੍ਹੇ ਰਹਿੰਦੇ ਹਨ। ਜਿਸ ਤੋਂ ਇਹ ਅੰਦਾਜ਼ਾ ਜਨਤਾਂ ਆਸਾਨੀ ਨਾਲ ਲਗਾ ਸਕਦੀ ਹੈ ਕਿ ਇਹ ਸਰਕਾਰ ਅਤੇ ਸਬੰਧਤ ਵਿਭਾਗ ਤੋਂ ਬਿਨ੍ਹਾਂ ਕਿਵੇਂ ਸੰਭਵ ਹੋ ਸਕਦਾ ਹੈ। ਸਮੂਹ ਨੇਵਾਤਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੈਪਟਨ ਸਰਕਾਰ ਉਕਤ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕਦੀ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਪਦ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।