7 ਸਤੰਬਰ ਨੂੰ ਵਾਲਮੀਕਿ ਭਾਈਚਾਰੇ ਵਲੋਂ ਪੰਜਾਬ ਬੰਦ ਦੀ ਕਾਲ
Friday, Sep 06, 2019 - 05:24 PM (IST)

ਫਿਰੋਜ਼ਪੁਰ (ਕੁਮਾਰ, ਸੰਨੀ) - ਟੀ.ਵੀ. 'ਤੇ ਦਿਖਾਏ ਜਾ ਰਹੇ ਸੀਰੀਅਲ ਦੇ ਵਿਰੋਧ 'ਚ ਸਮੂਹ ਵਾਲਮੀਕਿ ਸਮਾਜ ਜ਼ਿਲਾ ਫਿਰੋਜ਼ਪੁਰ ਨੇ 7 ਸਤੰਬਰ ਨੂੰ ਫਿਰੋਜ਼ਪੁਰ ਸ਼ਹਿਰ ਮੁਕੰਮਲ ਤੌਰ 'ਤੇ ਬੰਦ ਕਰਨ ਦਾ ਐਲਾਨ ਕੀਤਾ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਵਾਲਮੀਕਿ ਸੰਗਠਨ ਦੇ ਪ੍ਰਧਾਨ ਅਤੇ ਆਗੂ ਪੀਪਪ ਸਹੋਤਾ, ਨਰੇਸ਼ ਦਾਨਵ, ਕਿੱਕਰ ਸਹੋਤਾ ਆਦਿ ਨੇ ਕਿਹਾ ਕਿ ਟੀ.ਵੀ. 'ਤੇ ਦਿਖਾਈ ਜਾ ਰਹੇ ਭਗਤੀ ਦੇ ਸੀਰੀਅਲ 'ਚ ਭਗਵਾਨ ਵਾਲਮੀਕਿ ਜੀ ਦੇ ਜੀਵਨ ਨਾਲ ਛੇੜਛਾੜ ਕੀਤੀ ਗਈ ਹੈ। ਜਿਸ ਨਾਲ ਸਮੂਹ ਭਾਈਚਾਰੇ ਨੂੰ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਉੱਚ ਅਧਿਕਾਰੀਆਂ ਨਾਲ ਲਗਾਤਾਰ ਮੀਟਿੰਗ ਕਰਨ ਦੇ ਬਾਵਜੂਦ ਇਸ ਸੀਰੀਅਨ ਨੂੰ ਬੰਦ ਨਹੀਂ ਕੀਤਾ ਗਿਆ, ਜਿਸ ਕਾਰਨ ਭਾਈਚਾਰੇ 'ਚ ਰੋਸ ਪਾਇਆ ਜਾ ਰਿਹਾ ਹੈ। ਇਸੇ ਲਈ ਟੀ.ਵੀ. 'ਤੇ ਚੱਲ ਰਹੇ ਭਗਵਾਨ ਦੇ ਸੀਰੀਅਲ ਨੂੰ ਬੰਦ ਕਰਨ, ਸੀਰੀਅਲ ਦਿਖਾਉਣ ਵਾਲੇ ਚੈਲਨ ਅਤੇ ਸੀਰੀਅਲ ਤਿਆਰ ਕਰਨ ਵਾਲੇ ਡਾਇਰੈਕਟਰ ਅਤੇ ਨਿਰਮਾਤਾ ਦੇ ਖਿਲਾਫ ਮਾਮਲਾ ਦਰਜ ਕਰਨ ਅਤੇ ਉਸ ਨੂੰ ਗ੍ਰਿਫਤਾਰ ਕਰਨ ਲਈ 7 ਸਤੰਬਰ ਨੂੰ ਪੰਜਾਬ ਬੰਦ ਕੀਤਾ ਜਾਵੇਗਾ।