ਜਬਰ ਜ਼ਿਨਾਹ ਦਾ ਮਾਮਲਾ: ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਮੁਲਜ਼ਮ ਖ਼ਿਲਾਫ਼ ਰੱਦ ਕੀਤੀ FIR, ਜਾਣੋ ਕੀ ਹੈ ਕਾਰਨ
Saturday, Jul 22, 2023 - 03:35 PM (IST)

ਚੰਡੀਗੜ੍ਹ- ਨਾਬਾਲਗ ਨਾਲ ਜਬਰ ਜ਼ਿਨਾਹ ਦੇ ਇਕ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਦੋਸ਼ੀ ਨੌਜਵਾਨ ਖਿਲਾਫ ਦਰਜ FIR ਨੂੰ ਰੱਦ ਕਰ ਦਿੱਤਾ ਹੈ। ਪੁਲਸ ਨੇ ਦੋ ਸਾਲ ਪਹਿਲਾਂ 22 ਸਾਲਾ ਮੁੰਡੇ ਖ਼ਿਲਾਫ਼ ਐੱਫ਼ਆਈਆਰ ਦਰਜ ਕੀਤੀ ਸੀ। ਉਸ 'ਤੇ 17 ਸਾਲ ਦੀ ਨਾਬਾਲਗ ਕੁੜੀ ਨਾਲ ਜਬਰ ਜ਼ਿਨਾਹ ਕਰਨ ਦਾ ਇਲਜ਼ਾਮ ਸੀ। ਕੁੜੀ ਗਰਭਵਤੀ ਹੋ ਗਈ ਸੀ ਅਤੇ ਜਦੋਂ ਉਹ ਇਲਾਜ ਲਈ ਹਸਪਤਾਲ ਗਈ ਤਾਂ ਪੁਲਸ ਨੇ ਡਿਊਟੀ 'ਤੇ ਮੌਜੂਦ ਡਾਕਟਰ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ। ਮੁਲਜ਼ਮ ਦਾ ਕੇਸ ਲੜ ਰਹੇ ਵਕੀਲ ਅਮਿਤ ਖੈਰਵਾਲ ਨੇ ਹਾਈ ਕੋਰਟ ਵਿੱਚ ਦਲੀਲ ਦਿੱਤੀ ਕਿ ਉਸ ਨੇ ਪੀੜਤਾ ਨਾਲ ਜਬਰ ਜ਼ਿਨਾਹ ਨਹੀਂ ਕੀਤਾ, ਸਗੋਂ ਦੋਵੇਂ ਪਿਆਰ ਵਿੱਚ ਸਨ। ਕੁੜੀ ਨੇ ਵੀ ਜੱਜ ਦੇ ਸਾਹਮਣੇ ਇਹੀ ਬਿਆਨ ਦਿੱਤਾ। ਉਨ੍ਹਾਂ ਦੇ ਪ੍ਰੇਮ ਸਬੰਧਾਂ ਬਾਰੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਵੀ ਪਤਾ ਸੀ ਅਤੇ ਉਹ ਵੀ ਉਨ੍ਹਾਂ ਦੇ ਵਿਆਹ ਲਈ ਤਿਆਰ ਸਨ। ਇਸ ਲਈ ਉਸ ਨੇ ਮੁੰਡੇ ਖ਼ਿਲਾਫ਼ ਦਰਜ ਐੱਫ਼ਆਈਆਰ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ- ਜਾਅਲੀ ਸ਼ਨਾਖ਼ਤੀ ਕਾਰਡ ਤੇ ਪੁਲਸ ਦੀ ਵਰਦੀ ਰਾਹੀਂ ਵਿਅਕਤੀ ਨੇ ਕੀਤੀ ਜਾਲਸਾਜ਼ੀ, ਪਤਨੀ ਦੇ ਬਿਆਨਾਂ ’ਤੇ ਮਾਮਲਾ ਦਰਜ
ਹਾਈ ਕੋਰਟ ਨੇ ਇਨ੍ਹਾਂ ਦਲੀਲਾਂ ਨੂੰ ਸਵੀਕਾਰ ਕਰਦਿਆਂ ਪਰਿਵਾਰਾਂ ਦੀ ਆਪਸੀ ਸਮਝ ਦੇ ਆਧਾਰ 'ਤੇ ਐੱਫ਼ਆਈਆਰ ਰੱਦ ਕਰ ਦਿੱਤੀ। ਵਕੀਲ ਖੈਰਵਾਲ ਨੇ ਪਟੀਸ਼ਨ 'ਚ ਕਿਹਾ ਕਿ ਕੁੜੀ ਅਤੇ ਮੁੰਡਾ ਇਕ-ਦੂਜੇ ਨੂੰ ਪਿਆਰ ਕਰਦੇ ਸਨ। ਉਹ ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਉਸਦੀ ਇੱਕ ਗਲਤੀ ਕਾਰਨ ਮੁੰਡੇ ਨੂੰ ਕਈ ਮਹੀਨੇ ਜੇਲ੍ਹ ਵਿੱਚ ਰਹਿਣਾ ਪਿਆ। ਜਦੋਂ ਕੁੜੀ ਹਸਪਤਾਲ 'ਚ ਜਾਂਚ ਲਈ ਗਈ ਤਾਂ ਡਿਊਟੀ 'ਤੇ ਮੌਜੂਦ ਡਾਕਟਰ ਨੇ ਪੁਲਸ ਨੂੰ ਬੁਲਾਇਆ। ਪੁਲਸ ਨੇ ਮੁੰਡੇ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ 'ਤੇ ਜਬਰ ਜ਼ਿਨਾਹ ਗਰਭਪਾਤ ਦੀ ਕੋਸ਼ਿਸ਼ ਅਤੇ ਪੋਕਸੋ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ।
ਇਹ ਵੀ ਪੜ੍ਹੋ- ਦਾਰੂ ਪੀਣੀ ਪੈ ਗਈ ਭਾਰੀ, ਖੋਖੇ ’ਤੇ ਬੇਸੁੱਧ ਪਿਆ ਸੀ ਖ਼ਜ਼ਾਨਾ ਅਧਿਕਾਰੀ, ਹੋਈ ਵੱਡੀ ਕਾਰਵਾਈ
ਹਾਈਕੋਰਟ ਨੇ ਐੱਫ.ਆਈ.ਆਰ. ਕੀਤੀ ਰੱਦ
ਮੁਲਜ਼ਮ ਮੁੰਡੇ ਨੂੰ ਦੋ ਮਹੀਨੇ ਪਹਿਲਾਂ ਜ਼ਿਲ੍ਹਾ ਅਦਾਲਤ ਨੇ ਜ਼ਮਾਨਤ ਦਿੱਤੀ ਸੀ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਮੁੰਡੇ ਨੇ 3 ਜੁਲਾਈ ਨੂੰ ਕੁੜੀ ਨਾਲ ਵਿਆਹ ਕਰਵਾ ਲਿਆ। ਐਡਵੋਕੇਟ ਖੈਰਵਾਲ ਨੇ ਹਾਈਕੋਰਟ ਨੂੰ ਦੱਸਿਆ ਕਿ ਜੇਕਰ ਮੁੰਡੇ ਵਿਰੁੱਧ ਦਰਜ ਐੱਫਆਈਆਰ ਰੱਦ ਨਾ ਕੀਤੀ ਗਈ ਤਾਂ ਉਸ ਦੇ ਨਾਲ-ਨਾਲ ਕੁੜੀ ਦੀ ਜ਼ਿੰਦਗੀ ਵੀ ਬਰਬਾਦ ਹੋ ਜਾਵੇਗੀ। ਕੁੜੀ ਨੇ ਕਦੇ ਵੀ ਪੁਲਸ ਕੋਲ ਉਸਦੇ ਖ਼ਿਲਾਫ਼ ਜਬਰ-ਜ਼ਿਨਾਹ ਦੀ ਸ਼ਿਕਾਇਤ ਨਹੀਂ ਕੀਤੀ। ਉਹ ਉਸ ਨਾਲ ਵਿਆਹ ਕਰਨਾ ਚਾਹੁੰਦੀ ਸੀ। ਕੁੜੀ ਨੇ ਹੇਠਲੀ ਅਦਾਲਤ 'ਚ ਵੀ ਇਹੀ ਬਿਆਨ ਦਿੱਤਾ ਸੀ। ਇਨ੍ਹਾਂ ਸਾਰੇ ਤੱਥਾਂ ਦੇ ਆਧਾਰ 'ਤੇ ਹਾਈਕੋਰਟ ਨੇ ਐੱਫ.ਆਈ.ਆਰ. ਨੂੰ ਰੱਦ ਕਰ ਦਿੱਤਾ।
ਇਹ ਵੀ ਪੜ੍ਹੋ- ਅਜਨਾਲਾ ਦੀ ਦਾਣਾ ਮੰਡੀ 'ਚ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਲਾਇਆ ਕਤਲ ਦਾ ਇਲਜ਼ਾਮ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8