ਪੁਲਵਾਮਾ ''ਚ ਸ਼ਹੀਦ ਸੀ.ਆਰ.ਪੀ.ਐੱਫ ਜਵਾਨ ਜੈਮਲ ਸਿੰਘ ਦੀ ਮਨਾਈ ਗਈ ਬਰਸੀ

02/14/2020 4:15:03 PM

ਮੋਗਾ (ਵਿਪਨ): ਪਿਛਲੇ ਸਾਲ 14 ਫਰਵਰੀ ਨੂੰ ਸਵੇਰੇ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ 'ਚ 40 ਤੋਂ ਵਧ ਜਵਾਨ ਸ਼ਹੀਦ ਹੋ ਗਏ। ਸ਼ਹੀਦ ਹੋਏ ਜਵਾਨਾਂ 'ਚੋਂ ਮੋਗਾ ਦੇ ਕਸਬਾ ਕੋਟ-ਈਸੇ-ਖਾਂ ਦੇ ਰਹਿਣ ਵਾਲੇ ਜੈਮਲ ਸਿੰਘ ਜੋ ਕਿ ਸੀ.ਆਰ.ਪੀ.ਐੱਫ ਦੀ ਬੱਸ ਚਲਾ ਰਹੇ ਸਨ, ਹਮਲੇ ਦੌਰਾਨ ਸ਼ਹੀਦ ਹੋ ਗਏ ਸਨ। ਸ਼ਹੀਦ ਜੈਮਲ ਸਿੰਘ ਦੀ ਅੱਜ ਪਹਿਲੀ ਬਰਸੀ ਮਨਾਈ ਗਈ, ਪਰਿਵਾਰ ਵਾਲਿਆਂ ਦੇ ਨਾਲ-ਨਾਲ ਪਿੰਡ ਵਾਸੀ ਵੀ ਪਹੁੰਚੇ।

PunjabKesari

ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਕੀਤੇ ਗਏ ਕੁਝ ਵਾਅਦੇ ਅੱਜ ਪੂਰੇ ਕਰ ਦਿੱਤੇ ਗਏ ਹਨ ਅਤੇ ਜੈਮਲ ਸਿੰਘ ਦੇ ਨਾਂ 'ਤੇ ਸਕੂਲ ਅਤੇ ਸੜਕ ਬਹੁਤ ਜਲਦੀ ਬਣਾਈ ਜਾਵੇਗੀ। ਇਸ ਮੌਕੇ ਜੈਮਲ ਸਿੰਘ ਦੀ ਬਰਸੀ 'ਤੇ ਕੋਈ ਵੀ ਐੱਮ.ਐੱਲ.ਏ. ਜਾਂ ਕੋਈ ਵੱਡਾ ਅਧਿਕਾਰੀ ਨਹੀਂ ਪਹੁੰਚਿਆ। ਉੱਥੇ ਧਰਮਕੋਟ ਦੇ ਐੱਸ.ਡੀ.ਐੱਮ. ਨੇ ਪਰਿਵਾਰ ਵਾਲਿਆਂ ਨੂੰ ਬਕਾਇਆ ਰਾਸ਼ੀ ਦੇ 5 ਲੱਖ ਦਾ ਚੈੱਕ ਦਿੱਤਾ ਅਤੇ ਸ਼ਹੀਦ ਦੇ ਨਾਂ 'ਤੇ ਬਣਾਏ ਜਾਣ ਵਾਲੀ ਸੜਕ ਅਤੇ ਸਕੂਲ ਦਾ ਜਲਦੀ ਕੰਮ ਪੂਰਾ ਹੋਣ ਦਾ ਵਾਅਦਾ ਕੀਤਾ।


Shyna

Content Editor

Related News