ਸੀਵਰੇਜ ਜਾਮ ਰਹਿਣ ਕਾਰਨ ਭਡ਼ਕੇ ਲੋਕਾਂ ਨੇ ਫੂਕਿਆ ਪੁਤਲਾ

Monday, Nov 19, 2018 - 05:47 AM (IST)

ਸੀਵਰੇਜ ਜਾਮ ਰਹਿਣ ਕਾਰਨ ਭਡ਼ਕੇ ਲੋਕਾਂ ਨੇ ਫੂਕਿਆ ਪੁਤਲਾ

ਲੁਧਅਾਣਾ, (ਮੁਕੇਸ਼)- ਸ਼ੇਰਪੁਰ ਰਣਜੀਤ ਨਗਰ ਵਾਰਡ ਨੰ. 22 ਵਿਖੇ ਕਈ ਮਹੀਨਿਅਾਂ ਤੋਂ  ਸੀਵਰੇਜ ਦੀ ਸਮੱਸਿਅਾ ਦਾ  ਹੱਲ ਨਾ ਹੋਣ ਕਾਰਨ ਭਡ਼ਕੇ ਇਲਾਕੇ ਦੇ ਲੋਕਾਂ ਨੇ ਨਗਰ  ਨਿਗਮ ਤੇ ਕੌਂਸਲਰ ਖਿਲਾਫ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਦੇ ਹੋਏ ਰੋਡ ਜਾਮ ਕਰ ਕੇ ਪੁਤਲਾ  ਫੂਕਿਅਾ। 
ਕਾ. ਵਿਨੋਦ ਤਿਵਾਡ਼ੀ, ਬੱਬਣ ਪਾਸਵਾਨ, ਨਾਰਾਇਣ ਕੁਮਾਰ, ਸੰਗੀਤਾ, ਬਿਮਲਾ  ਦੇਵੀ, ਰੇਣੂ, ਊਸ਼ਾ, ਕੁਲਵਿੰਦਰ ਸਿੰਘ ਤੇ ਹੋਰਾਂ ਕਿਹਾ ਕਿ ਲੋਕ ਕਈ ਮਹੀਨਿਅਾਂ ਤੋਂ ਨਰਕ ਭਰੇ  ਮਾਹੌਲ ’ਚ ਰਹਿਣ ਲਈ ਮਜਬੂਰ ਹਨ। ਨਗਰ ਨਿਗਮ ਅਧਿਕਾਰੀ ਤੇ ਕੌਂਸਲਰ ਤੰਬੂ ਤਾਣ ਕੇ ਸੁੱਤੇ  ਪਏ ਹਨ। ਸੀਵਰੇਜ ਜਾਮ ਰਹਿਣ ਕਾਰਨ ਗੰਦਾ ਪਾਣੀ ਗਲੀਅਾਂ ’ਚ ਘੁੰਮ ਰਿਹਾ ਹੈ। ਸਕੂਲੀ  ਬੱਚਿਅਾਂ ਨੂੰ ਲੋਕਾਂ ਨੂੰ ਠੇਲੇ ਜਾ ਰਿਕਸ਼ੇ ’ਤੇ ਬਿਠਾ ਕੇ ਰਸਤਾ ਪਾਰ ਕਰਵਾਉਣਾ ਪੈਂਦਾ ਹੈ।  ਥਾਂ-ਥਾਂ ਗੰਦਗੀ ਫੈਲੀ ਹੈ। ਸਫਾਈ  ਮੁਲਾਜ਼ਮਾਂ ਵਲੋਂ ਸਫਾਈ ਦੇ ਨਾਂ ’ਤੇ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ। ਇਸ ਦੌਰਾਨ ਗਟਰ ਦਾ ਢੱਕਣ ਨਾ ਹੋਣ ’ਤੇ ਖੇਡ ਰਹੇ ਦੋ ਬੱਚਿਅਾਂ ਦੇ ਗਟਰ ’ਚ ਡਿੱਗਣ ਨਾਲ  ਹਫਡ਼ਾ-ਦਫਡ਼ੀ ਮਚ ਗਈ।
 ਲੋਕਾਂ ਨੇ ਸਮੇਂ ਸਿਰ ਉਨ੍ਹਾਂ ਨੂੰ ਬਾਹਰ ਕੱਢ ਲਿਅਾ ਤੇ ਹਾਦਸਾ  ਵਾਪਰਣ ਤੋਂ ਟਲ ਗਿਅਾ। ਲੋਕਾਂ ਨੇ ਸੋਮਵਾਰ ਤੱਕ ਸਮੱਸਿਅਾ ਦਾ ਹੱਲ ਨਾ ਹੋਣ ’ਤੇ ਸ਼ੇਰਪੁਰ ਨਿਗਮ  ਦਫਤਰ ਨੂੰ ਤਾਲੇ ਲਾਉਣ ਦੀ ਚਿਤਾਵਨੀ ਦਿੱਤੀ ਹੈ।


Related News