ਕਿਸਾਨੀ ਸੰਘਰਸ਼ ਦੌਰਾਨ ਟਰਾਲੀ ਤੋਂ ਡਿੱਗਣ ਵਾਲੇ ਖੇਤ ਮਜ਼ਦੂਰ ਦਾ ਕੀਤਾ ਅੰਤਿਮ ਸੰਸਕਾਰ
Saturday, Jan 02, 2021 - 06:04 PM (IST)

ਬੁਢਲਾਡਾ (ਬਾਂਸਲ): ਖੇਤੀ ਕਾਨੂੰਨ ਖਿਲਾਫ ਚੱਲ ਰਹੇ ਸੰਘਰਸ਼ ਦੌਰਾਨ ਟਰਾਲੀ ਤੋਂ ਡਿੱਗ ਕੇ ਪਿੰਡ ਦੋਦੜਾਂ ਦੇ ਖੇਤ ਮਜ਼ਦੂਰ ਦਰਸਨ ਸਿੰਘ ਦੀ ਰੀੜ ਦੀ ਹੱਡੀ ਟੁੱਟਣ ਤੋਂ ਬਾਅਦ ਇਲਾਜ ਦੌਰਾਨ ਮੋਤ ਹੋ ਜਾਣ ਦਾ ਸਮਾਚਾਰ ਮਿਲਿਆ ਸੀ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜੋਗਿੰਦਰ ਸਿੰਘ ਦਿਆਲਪੁਰਾ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜੇ ਦੀ ਮੰਗ ਨੂੰ ਲੈ ਕੇ ਨੋ ਦਿਨਾਂ ਤੋਂ ਉਸਦੀ ਲਾਸ਼ ਮੁਰਦਾ ਘਰ ਵਿੱਚ ਰੱਖੀ ਹੋਈ ਸੀ। ਅੱਜ ਪ੍ਰਸ਼ਾਸਨ ਨਾਲ ਸਮਝੋਤੇ ਤੋਂ ਬਾਅਦ ਦਰਸ਼ਨ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਇਸ ਮੌਕੇ ਤੇ ਜ਼ਿਲ੍ਹਾ ਜਰਨਲ ਸਕੱਤਰ ਇੰਦਰਜੀਤ ਸਿੰਘ ਝੱਬਰ, ਸਾਧੂ ਸਿੰਘ ਅਲੀਸੇਰ, ਜਗਸੀਰ ਸਿੰਘ ਦੋਦੜਾ, ਜਗਦੇਵ ਸਿੰਘ ਭੇਣੀਬਾਗਾ, ਜੋਗਾ ਸਿੰਘ ਜਟਾਣਾ ਆਦਿ ਹਾਜ਼ਰ ਸਨ।