ਸਪਾ ਸੈਂਟਰ ਦੀ ਆੜ ’ਚ ਚੱਲ ਰਿਹਾ ਸੀ ਗੰਦਾ ਧੰਦਾ, ਪੁਲਸ ਨੇ 4 ਕੁੜੀਆਂ ਨੂੰ ਕੀਤਾ ਰੈਸਕਿਊ

Saturday, Oct 28, 2023 - 04:28 PM (IST)

ਸਪਾ ਸੈਂਟਰ ਦੀ ਆੜ ’ਚ ਚੱਲ ਰਿਹਾ ਸੀ ਗੰਦਾ ਧੰਦਾ, ਪੁਲਸ ਨੇ 4 ਕੁੜੀਆਂ ਨੂੰ ਕੀਤਾ ਰੈਸਕਿਊ

ਚੰਡੀਗੜ੍ਹ (ਸੰਦੀਪ) : ਦੇਹ ਵਪਾਰ ਦਾ ਧੰਦਾ ਕਰਨ ਵਾਲੇ ਸੈਕਟਰ-32 ਸਥਿਤ ਸਪਾ ਸੈਂਟਰ ਦੇ ਮਾਲਕ ਨੂੰ ਸੈਕਟਰ-34 ਥਾਣੇ ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਿਸਦੀ ਪਛਾਣ ਬੀਰੇਂਦਰ ਵਾਸੀ ਜ਼ੀਰਕਪੁਰ ਵਜੋਂ ਹੋਈ ਹੈ। ਮਾਮਲੇ ਦੀ ਜਾਂਚ ਦਾ ਹਵਾਲਾ ਦਿੰਦਿਆਂ ਪੁਲਸ ਨੇ ਮੁਲਜ਼ਮ ਦਾ 2 ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ। ਪੁਲਸ ਹੁਣ ਇਸ ਮਾਮਲੇ ਵਿਚ ਉਸਦੇ ਹੋਰ ਸਾਥੀ ਦੀ ਭਾਲ ਕਰ ਰਹੀ ਹੈ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ 16 ਸਤੰਬਰ ਨੂੰ ਕੇਸ ਦਰਜ ਕੀਤਾ ਸੀ।

ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਨੂੰ ਲੈ ਕੇ ਵੱਡੀ ਖ਼ਬਰ, ਹੋਰ ਵਧੀਆਂ ਵਿਧਾਇਕ ਦੀਆਂ ਮੁਸ਼ਕਲਾਂ

ਦੱਸ ਦਈਏ ਕਿ ਪੁਲਸ ਨੇ ਫਰਜ਼ੀ ਗਾਹਕਾਂ ਨੂੰ ਸੈਕਟਰ-32 ਡੀ ਸਥਿਤ ਇਕ ਸਪਾ ਸੈਂਟਰ ’ਚ ਭੇਜਿਆ ਸੀ ਅਤੇ ਬਾਅਦ ’ਚ ਛਾਪਾ ਮਾਰ ਕੇ ਚਾਰ ਕੁੜੀਆਂ ਨੂੰ ਛੁਡਵਾਇਆ ਸੀ। ਉੱਥੇ ਹੀ ਤਿੰਨ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਇਨ੍ਹਾਂ ਵਿਚੋਂ ਦੋ ਸਪਾ ਸੈਂਟਰ ਦੇ ਸਟਾਫ਼ ਮੈਂਬਰ ਸਨ। ਮੁਲਜ਼ਮਾਂ ਵਿਚ ਸਪਾ ਸੈਂਟਰ ਦੀ ਮੈਨੇਜਰ ਫ਼ਿਰੋਜ਼ਪੁਰ ਦੀ 32 ਸਾਲਾ ਸਿਮਰਨਜੀਤ ਕੌਰ, ਜ਼ੀਰਕਪੁਰ ਦਾ ਰਹਿਣ ਵਾਲਾ 21 ਸਾਲਾ ਅਮਨ, ਇੱਥੋਂ ਦਾ ਰਿਸੈਪਸ਼ਨਿਸਟ ਅਤੇ ਸੈਕਟਰ-21 ਦਾ ਹਰਗੁਣ ਸਿੰਘ ਭਾਟੀਆ ਸੀ, ਜੋ ਉਥੇ ਗਾਹਕ ਸੀ। ਬਚਾਈਆਂ ਗਈਆਂ ਚਾਰ ਕੁੜੀਆਂ ਨੂੰ ਨਾਰੀ ਨਿਕੇਤਨ ਭੇਜ ਦਿੱਤਾ ਗਿਆ ਹੈ। ਪੁਲਸ ਨੇ ਗਾਹਕ ਨੂੰ ਨਿਆਇਕ ਹਿਰਾਸਤ ’ਚ ਬੁੜੈਲ ਜੇਲ੍ਹ ਭੇਜ ਦਿੱਤਾ ਅਤੇ ਬਾਕੀ ਦੋ ਮੁਲਜ਼ਮਾਂ ਦਾ ਰਿਮਾਂਡ ਲੈ ਲਿਆ ਹੈ।

ਇਹ ਵੀ ਪੜ੍ਹੋ : ਪਹਿਲਾਂ ਰੋਲ਼ੀ ਕੁੜੀ ਦੀ ਪੱਤ, ਫਿਰ ਬਣਾਈ ਵੀਡੀਓ, ਹੁਣ ਅਮਰੀਕਾ ਪਹੁੰਚ ਕਰ 'ਤਾ ਇੱਕ ਹੋਰ ਕਾਂਡ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harnek Seechewal

Content Editor

Related News