ਲੰਬੀ 'ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, 3 ਕੁੜੀਆਂ ਸਮੇਤ 12 ਕਾਬੂ

04/03/2021 11:20:40 AM

ਲੰਬੀ (ਜੁਨੇਜਾ): ਥਾਣਾ ਲੰਬੀ ਦੀ ਪੁਲਸ ਨੇ ਅਹਿਮ ਕਾਰਵਾਈ ਕਰਦਿਆਂ ਸਰਹੱਦੀ ਮੰਡੀ ਕਿੱਲਿਆਂਵਾਲੀ ਵਿਖੇ ਚੱਲ ਰਹੇ ਆਧੁਨਿਕ ਸਹੂਲਤਾਂ ਵਾਲੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕਰ ਕੇ ਇਸ ਦੇ ਸੰਚਾਲਕਾਂ ਅਤੇ ਗਾਹਕਾਂ ਸਮੇਤ 9 ਵਿਅਕਤੀਆਂ ਅਤੇ 3 ਕੁੜੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦ ਕਿ ਇਕ ਮੁੱਖ ਦੋਸ਼ੀ ਫਰਾਰ ਹੈ। ਪੁਲਸ ਨੇ ਇਸ ਟਿਕਾਣੇ ਤੋਂ ਵੱਡੀ ਮਾਤਰਾ ਵਿਚ ਬੀਅਰ ਅਤੇ ਹੋਰ ਸਾਮਾਨ ਵੀ ਬਰਾਮਦ ਕੀਤਾ ਹੈ।

ਇਹ ਵੀ ਪੜ੍ਹੋ:  26 ਸਾਲਾਂ ਨੌਜਵਾਨ ਲਈ ਕਾਲ ਬਣੀ ਚਾਇਨਾ ਡੋਰ, ਘਰੋਂ ਸਮਾਨ ਲੈਣ ਗਏ ਨੂੰ ਇੰਝ ਮਿਲੀ ਮੌਤ

ਜਾਣਕਾਰੀ ਅਨੁਸਾਰ ਪੁਲਸ ਨੂੰ ਮੁਖ਼ਬਰ ਤੋਂ ਸੂਚਨਾ ਮਿਲੀ ਸੀ ਕਿ ਸਥਾਨਕ ਇਕ ਪੈਲੇਸ ਨਾਲ ਡੀ. ਜੇ. ਦੀ ਆੜ ਵਿਚ ਦੁਕਾਨ ਦੇ ਪਿੱਛੇ ਜ਼ਮੀਨ ਦੋਜ਼ ਬਣਾਏ ਕਮਰਿਆਂ ਵਿਚ ਹਾਈ ਪ੍ਰੋਫਾਈਲ ਦੇਹ ਵਪਾਰ ਦਾ ਅੱਡਾ ਚੱਲਦਾ ਹੈ ਜਿੱਥੇ ਨਾਲ ਦੇ ਰਾਜਾਂ ਤੋਂ ਗਰੀਬ ਕੁੜੀਆਂ ਤੋਂ ਜਿਸਮਫਰੋਸ਼ੀ ਦਾ ਧੰਦਾ ਕਰਵਾਇਆ ਜਾਂਦਾ ਹੈ ਅਤੇ ਇਸ ਅੱਡੇ ’ਤੇ ਆਸ-ਪਾਸ ਦੇ ਸ਼ਹਿਰਾਂ ਤੋਂ ਗਾਹਕ ਵੀ ਆਉਂਦੇ ਹਨ।

ਇਹ ਵੀ ਪੜ੍ਹੋ:  ਬਹਿਬਲਕਲਾਂ ਗੋਲੀਕਾਂਡ: ਸੁਮੇਧ ਸੈਣੀ ਅਤੇ ਉਮਰਾਨੰਗਲ ਸਣੇ ਸਾਰੇ ਮੁਲਜ਼ਮ ਅਦਾਲਤ ’ਚ ਹੋਏ ਪੇਸ਼

ਪੁਲਸ ਨੇ ਸੰਚਾਲਕਾਂ ਵਿਚ ਕੇਸ਼ਵ ਕੁਮਾਰ ਪੁੱਤਰ ਦਵਿੰਦਰ ਕੁਮਾਰ ਵਾਸੀ ਸੰਗਰੀਆ, ਨਵਪ੍ਰੀਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਭਾਖਰਪੁਰਾ ਡੇਰਾਬੱਸੀ ਅਤੇ ਨਿੱਕਾ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਬਠਿੰਡਾ, ਗਾਹਕ ਸੁੱਖਾ ਸਿੰਘ ਪੁੱਤਰ ਅਸ਼ੋਕ ਕੁਮਾਰ, ਸ਼ਿਵਮ ਗਰਗ ਪੁੱਤਰ ਮੁਕੇਸ਼ ਕੁਮਾਰ, ਸ਼ੰਕਰ ਗਰਗ ਪੁੱਤਰ ਮੁਕੇਸ਼ ਕੁਮਾਰ , ਸੰਜੈ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀਅਨ ਸਿਰਸਾ, ਪ੍ਰਵੇਸ਼ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਕਿੱਲਿਆਵਾਲੀ ਅਤੇ ਉਮੇਸ਼ ਕੁਮਾਰ ਦੀਪੂ ਮੰਡੀ ਡੱਬਵਾਲੀ ਨੂੰ ਕਾਬੂ ਕਰ ਲਿਆ। ਇਸ ਮਾਮਲੇ ਵਿਚ ਮੁੱਖ ਸਰਗਨ ਸੁਰਿੰਦਰ ਕੁਮਾਰ ਵਾਸੀ ਬਠਿੰਡਾ ਪੁਲਸ ਦੀ ਗ੍ਰਿਫਤ ਵਿਚ ਨਹੀਂ ਆਇਆ।ਇਸ ਕਾਰਵਾਈ ਵਿਚ ਪੁਲਸ ਨੇ 72 ਬੋਤਲਾਂ ਬੀਅਰ, 2 ਕਾਰਾਂ, ਇਕ ਮੋਟਰਸਾਈਕਲ ਬਰਾਮਦ ਕੀਤਾ। ਪੁਲਸ ਨੇ ਸਾਰੇ ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੇ ਦੱਸਿਆ ਕਿ ਇਸ ਮਾਮਲੇ ’ਚ ਪੁਲਸ ਨੇ ਹਿਰਾਸਤ ਵਿਚ ਲਈਆਂ 3 ਕੁੜੀਆਂ ਵਿਰੁੱਧ ਮੁਕੱਦਮਾ ਨਹੀਂ ਦਰਜ ਕੀਤਾ ਪਰ ਉਨ੍ਹਾਂ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ ਅਤੇ ਪੁਲਸ ਉਨ੍ਹਾਂ ਨੂੰ ਇਸ ਮਾਮਲੇ ਵਿਚ ਗਵਾਹ ਵਜੋਂ ਵਰਤਣਾ ਚਾਹੁੰਦੀ ਹੈ।

ਇਹ ਵੀ ਪੜ੍ਹੋ:   ਅਗਵਾ ਹੋਏ 3 ਸਾਲ ਦੇ ਬੱਚੇ ਦੇ ਮਾਮਲੇ 'ਚ ਹੈਰਾਨੀਜਨਕ ਖ਼ੁਲਾਸਾ, ਮਾਂ ਨੇ ਹੀ ਰਚੀ ਸੀ ਸਾਜ਼ਿਸ


Shyna

Content Editor

Related News