ਪ੍ਰਦੀਪ ਕਟੋਦੀਆ ਬੀ.ਸੀ ਵਿੰਗ ਜਿਲ੍ਹਾ ਮਾਨਸਾ ਦੇ ਪ੍ਰਧਾਨ ਨਿਯੁਕਤ

Saturday, Jun 06, 2020 - 04:10 PM (IST)

ਪ੍ਰਦੀਪ ਕਟੋਦੀਆ ਬੀ.ਸੀ ਵਿੰਗ ਜਿਲ੍ਹਾ ਮਾਨਸਾ ਦੇ ਪ੍ਰਧਾਨ ਨਿਯੁਕਤ

ਮਾਨਸਾ(ਮਿੱਤਲ) - ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਵਿਚ ਨਿਯੁਕਤੀਆਂ ਕਰਕੇ ਆਪਣੀਆਂ ਸਰਗਰਮੀਆਂ ਅੰਦਰ ਖਾਤੇ ਵਧਾ ਦਿੱਤੀਆਂ ਗਈਅਾਂ ਹਨ। ਪਾਰਟੀ ਦਾ ਕੇਡਰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤਹਿਤ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਦੇ ਨਿਰਦੇਸ਼ਾਂ 'ਤੇ ਪਾਰਟੀ ਨੇ ਮਾਨਸਾ ਵਾਸੀ ਪ੍ਰਦੀਪ ਕਟੋਦੀਆ  ਨੂੰ ਭਾਜਪਾ ਬੀ.ਸੀ ਸੈੱਲ ਜਿਲ੍ਹਾ ਮਾਨਸਾ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਪਾਰਟੀ ਦਾ ਕਹਿਣਾ ਹੈ ਕਿ ਇਸ ਨਿਯੁਕਤੀ ਨਾਲ ਪਾਰਟੀ ਨੂੰ ਸ਼ਕਤੀ ਮਿਲੇਗੀ। ਪ੍ਰਦੀਪ ਕਟੋਦੀਆ ਦਾ ਕਹਿਣਾ ਹੈ ਕਿ ਪਾਰਟੀ ਵੱਲੋਂ ਸੋਂਪੀ ਗਈ ਜਿੰਮੇਵਾਰੀ ਉਹ ਤਨਦੇਹੀ ਅਤੇ ਇਮਨਾਦਾਰੀ ਨਾਲ ਨਿਭਾਉੇਣਗੇ ਅਤੇ 2022 ਵਿਧਾਨ ਸਭਾ ਦੀਆਂ ਵੋਟਾਂ ਦੇ ਮੱਦੇਨਜਰ ਪਾਰਟੀ ਦੇ ਬੀ.ਸੀ ਵਿੰਗ ਨੂੰ ਮਜ਼ਬੂਤ ਕਰਨ ਲਈ ਲੋਕਾਂ ਵਿਚ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ 'ਤੇ ਖਰੀ ਨਹੀਂ ਉਤਰੀ ਅਤੇ ਮੁੜ ਪੰਜਾਬ ਦੇ ਲੋਕ ਪੁਰਾਣੀ ਸਰਕਾਰ ਨੂੰ ਯਾਦ ਕਰਨ ਲੱਗੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਦੀ ਤਰਜ 'ਤੇ ਪੰਜਾਬ ਵਿਚ ਵੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਿਚ ਵੱਡਾ ਫੇਰਬਦਲ ਹੋਵੇਗਾ। ਇਸ ਮੌਕੇ ਪੰਜਾਬ ਦੇ ਬੀ.ਸੀ ਵਿੰਗ ਦੇ ਪ੍ਰਧਾਨ ਰਾਜਿੰਦਰ ਕੁਮਾਰ ਬਿੱਟਾ ਨੇ ਉਨ੍ਹਾਂ ਦੇ ਸਰੋਪਾ ਪਾ ਕੇ ਮੁਬਾਰਕਬਾਦ ਵੀ ਦਿੱਤੀ। ਰਾਜਿੰਦਰ ਬਿੱਟਾ ਦਾ ਕਹਿਣਾ ਹੈ ਕਿ ਪੰਜਾਬ ਵਿਚ ਜਲਦੀ ਹੀ ਬੂਥ ਪੱਧਰ 'ਤੇ ਬੀ.ਸੀ ਸੈੱਲ ਦੇ ਆਗੂਆਂ ਅਤੇ ਵਰਕਰਾਂ ਦੀ ਨਿਯੁਕਤੀ ਕੀਤੀ ਜਾਵੇਗਾੀ ਤਾਂ ਜੋ ਪਾਰਟੀ ਦਾ ਕੈਡਰ ਹੇਠਲੇ ਪੱਧਰ ਤੱਕ ਪਹੁੰਚ ਸਕੇ। ਇਸ ਨਿਯੁਕਤੀ 'ਤੇ ਮਹਿੰਦਰ ਸਿੰਘ ਹੀਰੇਵਾਲਾ, ਅਮਰਜੀਤ ਸਿੰਘ ਕਟੋਦੀਆ, ਮਾਧੋ ਮਰਾਰੀ, ਕਾਲੀ ਰਾਮ ਨੇ ਮੁਬਾਰਕਬਾਦ ਦਿੱਤੀ। 
 


author

Harinder Kaur

Content Editor

Related News