ਮੋਗਾ ਦੇ ਰੌਲੀ ਪਿੰਡ 'ਚ ਤੜਕਸਾਰ ਪੁਲਸ ਦੀ ‘ਛਾਪੇਮਾਰੀ’, ਹਿਰਾਸਤ ’ਚ ਲਏ ਕਈ ਲੋਕ, ਜਾਣੋ ਕੀ ਹੈ ਮਾਮਲਾ

Wednesday, Nov 10, 2021 - 03:35 PM (IST)

ਮੋਗਾ ਦੇ ਰੌਲੀ ਪਿੰਡ 'ਚ ਤੜਕਸਾਰ ਪੁਲਸ ਦੀ ‘ਛਾਪੇਮਾਰੀ’, ਹਿਰਾਸਤ ’ਚ ਲਏ ਕਈ ਲੋਕ, ਜਾਣੋ ਕੀ ਹੈ ਮਾਮਲਾ

ਮੋਗਾ (ਗੋਪੀ ਰਾਊਕੇ, ਅਜ਼ਾਦ): ਜ਼ਿਲ੍ਹਾ ਮੋਗਾ ਦੇ ਪਿੰਡ ਰੌਲੀ ਵਿਖੇ ਨਸ਼ਿਆਂ ਦੀ ਕਥਿਤ ਸਮੱਗਲਿੰਗ ਰੋਕਣ ਅਤੇ ‘ਚਿੱਟੇ’ ਨਸ਼ਿਆਂ ਦੇ ਕਥਿਤ ਸਮੱਗਲਰਾਂ ਵਿਰੁੱਧ ਕਰਵਾਈ ਦੀ ਮੰਗ ਨੂੰ ਲੈ ਕੇ ਜਿੱਥੇ ਪਿੰਡ ਵਾਸੀਆਂ ਨੇ ਬੀਤੇ ਦਿਨ ਰੋਸ ਧਰਨਾ ਦਿੱਤਾ ਸੀ, ਉੱਥੇ ਮੀਡੀਆਂ ਰਿਪੋਰਟਾਂ ਨੂੰ ਆਧਾਰ ਬਣਾ ਕੇ ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਪਿੰਡ ਵਿਚ ਸਖ਼ਤੀ ਵਰਤਣ ਦੇ ਆਦੇਸ਼ ਦਿੰਦੇ ਹੋਏ ਮਾਮਲੇ ਦੀ ਤਿੰਨ ਦਿਨਾਂ ਵਿਚ ਜ਼ਿਲ੍ਹਾ ਪੁਲਸ ਮੁਖੀ ਮੋਗਾ ਤੋਂ ਰਿਪੋਰਟ ਮੰਗੀ ਸੀ। ਪਿੰਡ ਵਿਚ ਨਸ਼ੇ ਦੀ ਸਮੱਗਲਿੰਗ ਨੂੰ ਰੋਕਣ ਲਈ ਅੱਜ ਐੱਸ.ਪੀ.ਡੀ. ਰੁਪਿੰਦਰ ਕੌਰ ਦੀ ਅਗਵਾਈ ਹੇਠ ਪੁਲਸ ਨੇ ਪਿੰਡ ਵਿਚ ਤੜਕਸਾਰ ਛਾਪੇਮਾਰੀ ਕੀਤੀ।

ਪੜ੍ਹੋ ਇਹ ਵੀ ਖ਼ਬਰ: ਵੱਡੀ ਖ਼ਬਰ: ਮਹਿੰਦਰ ਸਿੰਘ ਕੇ.ਪੀ. ਨੂੰ ਮਿਲਿਆ ਕੈਬਨਿਟ ਰੈਂਕ

ਪੁਲਸ ਅਧਿਕਾਰੀਆਂ ਵਲੋਂ 100 ਪੁਲਸ ਕਰਮਚਾਰੀਆਂ ਨਾਲ ਕੀਤੀ। ਇਸ ਵੱਡੀ ‘ਰੇਡ’ ਦੌਰਾਨ ਪੁਲਸ ਵਲੋਂ ਪਿੰਡ ਦੇ ਕਈ ਘਰਾਂ ਦੀ ਤਲਾਸ਼ੀ ਲੈਣ ਦੇ ਨਾਲ-ਨਾਲ ਪਿੰਡ ਦੇ ਕਈ ਲੋਕਾਂ ਤੋਂ ‘ਪੁੱਛ ਗਿੱਛ’ ਲਈ ਹਿਰਾਸਤ ਵਿਚ ਲਿਆ ਗਿਆ ਹੈ। ਦੱਸਣਾ ਬਣਦਾ ਹੈ ਕਿ ਪਿੰਡ ਵਾਸੀਆਂ ਵਲੋਂ ਲਗਾਏ ਧਰਨੇ ਵਿਚ ਨਸ਼ਿਆਂ ਦੇ ਮਾਮਲੇ ਵਿਚ ਥਾਣਾ ਮਹਿਣਾ ਦੀ ਪੁਲਸ ਵਲੋਂ ਪਹਿਲਾਂ ਹੀ ਇਕ ਮਾਮਲਾ ਦਰਜ ਕਰ ਲਿਆ ਸੀ ਅਤੇ ਇਸ ਮਾਮਲੇ ਵਿਚ ਤਿੰਨ ਜਣੇ ਪੁਲਸ ਹਿਰਾਸਤ ਵਿਚ ਵੀ ਲਏ ਗਏ ਸਨ।ਐੱਸ.ਪੀ.ਡੀ. ਮੋਗਾ ਰੁਪਿੰਦਰ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ’ਤੇ ਨਸ਼ਿਆਂ ਵਿਰੁੱਧ ਸਖ਼ਤ ਮੁਹਿੰਮ ਜ਼ਿਲ੍ਹਾ ਪੁਲਸ ਮੋਗਾ ਵਲੋਂ ਵਿੱਢੀ ਗਈ ਹੈ। ਉਨ੍ਹਾਂ ਜ਼ਿਲ੍ਹਾ ਨਿਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਪੁਲਸ ਪ੍ਰਸ਼ਾਸਨ ਦਾ ਸਾਥ ਦੇਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਨੌਜਵਾਨ ਨਸ਼ਿਆਂ ਦੀ ਦਲਦਲ ’ਚੋਂ ਨਿਕਲਣਾ ਚਾਹੁੰਦਾ ਹੈ ਤਾਂ ਉਸ ਦਾ ਹਰ ਪੱਖੋ ਪ੍ਰਸ਼ਾਸਨ ਸਹਿਯੋਗ ਕਰੇਗਾ।

ਪੜ੍ਹੋ ਇਹ ਵੀ ਖ਼ਬਰ:  ਆਰਥਿਕ ਤੰਗੀ ਦੇ ਚੱਲਦਿਆਂ ਨੌਜਵਾਨ ਕਿਸਾਨ ਨੇ ਜ਼ਹਿਰੀਲੀ ਚੀਜ਼ ਖਾ ਕੇ ਕੀਤੀ ਖ਼ੁਦਕੁਸ਼ੀ, 2 ਬੱਚਿਆਂ ਦਾ ਸੀ ਪਿਓ

ਦੂਜੇ ਪਾਸੇ ਪਿੰਡ ਦੇ ਕੁਝ ਲੋਕਾਂ ਨੇ ਇਸ ਪੁਲਸ ਕਾਰਵਾਈ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਕੁਝ ਉਨ੍ਹਾਂ ਲੋਕਾਂ ਨੂੰ ਵੀ ਰਾਊਡ ਅੱਪ ਕੀਤਾ ਹੈ, ਜਿਨ੍ਹਾਂ ਦਾ ਨਸ਼ਿਆਂ ਦੀ ਸਮੱਗਲਿੰਗ ਦੂਰ ਦਾ ਵਾਸਤਾ ਨਹੀਂ ਹੈ। ਇਸ ਮੌਕੇ ਡੀ. ਐੱਸ. ਪੀ. ਧਰਮਕੋਟ ਮਨਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੁਲਸ ਅਧਿਕਾਰੀ ਹਾਜ਼ਰ ਸਨ।


author

Shyna

Content Editor

Related News