ਪੁਲਸ ਨੇ ਦਿਨ ਦਿਹਾੜੇ ਸੁਲਝਾਈ ਅਬੋਹਰ ਕਤਲ ਕਾਂਡ ਦੀ ਗੁੰਥੀ
Thursday, Jan 13, 2022 - 05:45 PM (IST)
ਫਾਜ਼ਿਲਕਾ ( ਸੁਖਵਿੰਦਰ ਥਿੰਦ) : ਬੀਤੇ ਦਿਨ ਫਾਜ਼ਿਲਕਾ ਜ਼ਿਲ੍ਹੇ ਦੇ ਸ਼ਹਿਰ ਅਬੋਹਰ ਦੇ ਬੱਸ ਸਟੈਂਡ ਦੇ ਨੇੜੇ ਤਿੰਨ ਹਥਿਆਰਬੰਦ ਨੌਜਵਾਨਾਂ ਨੇ ਇੱਕ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਸੀ। ਜਿਸ ਦੀ ਬਾਅਦ ਜ਼ਖ਼ਮੀ ਨੌਜਵਾਨ ਨੇ ਸ਼੍ਰੀ ਗੰਗਾਨਗਰ ਦੇ ਇੱਕ ਹਸਪਤਾਲ ’ਚ ਦੰਮ ਤੋੜ ਦਿੱਤਾ ਸੀ। ਜਿਸ ਸਬੰਧੀ ਪੁਲਿਸ ਨੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 5 ਜਾਣ ਪਹਿਚਾਣ ਅਤੇ ਕੁਝ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਪੜ੍ਹੋ ਇਹ ਵੀ ਖ਼ਬਰ - ਭਵਾਨੀਗੜ੍ਹ : ਸ਼ਹੀਦਾਂ ਦੀ ਬਣੀ ਸਮਾਧ ’ਤੇ ਪਏ ਗੁਟਕਾ ਸਾਹਿਬ ਦੀ ਬੇਅਦਬੀ, ਗੋਲਕ ਤੋੜਨ ਦੀ ਵੀ ਕੀਤੀ ਕੋਸ਼ਿਸ਼
ਇਸ ਸਬੰਧੀ ਅੱਜ ਫਾਜ਼ਿਲਕਾ ਦੇ ਐੱਸ.ਐੱਸ.ਪੀ. ਦਫ਼ਤਰ ’ਚ ਆਯੋਜਤ ਪੱਤਰਕਾਰ ਸੰਮੇਲਨ ਦੌਰਾਨ ਐੱਸ.ਐੱਸ.ਪੀ. ਸਚਿਨ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਘਟਨਾ ਤੋਂ ਬਾਅਦ 11 ਜਨਵਰੀ 2022 ਨੂੰ ਹਨੀ ਠਕਰਾਲ ਦੇ ਭਰਾ ਸੰਨੀ ਠਕਰਾਲ ਦੇ ਬਿਆਨਾਂ ’ਤੇ ਧਾਰਾ 302, 148, 149 ਅਤੇ 120ਬੀ ਦੇ ਤਹਿਤ ਥਾਣਾ ਸਿਟੀ-1 ਅਬੋਹਰ ’ਚ ਨਾ ਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਤਫਤੀਸ਼ ਸ਼ੁਰੂ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਸ ਅੰਨੇ ਕਤਲ ਨੂੰ ਟਰੇਸ ਕਰਨ ਲਈ ਅਜੈ ਰਾਜ ਸਿੰਘ ਪੀ.ਪੀ.ਐੱਸ.ਕਪਤਾਨ ਪੁਲਿਸ ਡੀ ਫਾਜ਼ਿਲਕਾ ਦੀ ਅਗਵਾਈ ’ਚ ਸੰਦੀਪ ਸਿੰਘ ਪੀ.ਪੀ.ਐੱਸ. ਉਪ ਕਪਤਾਨ ਪੁਲਿਸ ਅਬੋਹਰ ਦੀ ਅਗਵਾਈ ’ਚ ਮੁੱਖ ਅਫ਼ਸਰ ਥਾਣਾ ਸਿਟੀ-1ਅਬੋਹਰ, ਮੁੱਖ ਅਫ਼ਸਰ ਥਾਣਾ ਸਿਟੀ -2 ਅਬੋਹਰ ਅਤੇ ਇੰਚਾਰਜ਼ ਸੀ.ਆਈ.ਏ. ਸਟਜਾਫ਼ ਫਾਜ਼ਿਲਕਾ ਅਤੇ ਅਬੋਹਰ ਦੀ ਅਗਵਾਈ ਵਿਚਲੀਆਂ ਪੁਲਸ ਟੀਮਾਂ ਵੱਲੋਂ ਮੁਕਦਮਾ ਨੂੰ ਟਰੇਸ ਕਰਨ ਲਈ ਕਾਰਵਾਈ ਆਰੰਭ ਕੀਤੀ ਗਈ। ਉਨ੍ਹਾਂ ਦੱਸਿਆ ਕਿ ਦੋਰਾਨੇ ਤਫ਼ਤੀਸ਼ ਅਕਾਸ਼ਦੀਪ ਪੁੱਤਰ ਵੀਰ ਚੰਦ ਵਾਸੀ ਪੈਂਚਾਂ ਵਾਲੀ ਫਾਜ਼ਿਲਕਾ, ਸੁਨੀਲ ਕੁਮਾਰ ਉਰਫ਼ ਸੰਨੀ ਵਾਸੀ ਲਾਧੂਕਾ, ਮੰਗਾ ਵਾਸੀ ਰਾਠੋੜਾਂ ਵਾਲਾ ਮੁਹੱਲਾ ਫਾਜ਼ਿਲਕਾ, ਮਿਲਣ ਪੁੱਤਰ ਤੋਤੀ ਸਿੰਘ ਵਾਸੀ ਰਾਠੋੜਾ ਵਾਲਾ ਮੁਹੱਲਾ ਫਾਜ਼ਿਲਕਾ, ਸਾਜਨ ਪੁੱਤਰ ਹੰਸ ਰਾਜ ਵਾਸੀ ਪੈਂਚਾਂ ਵਾਲੀ ਫਾਜ਼ਿਲਕਾ ਅਤੇ ਇਨ੍ਹਾਂ ਦੇ ਹੋਰ ਸਾਥੀਆਂ ਨੇ ਕਾਪਿਆਂ ਅਤੇ ਕਿਰਪਾਨਾਂ ਨਾਲ ਹਨੀ ਠਕਰਾਲ ਨੂੰ ਸੱਟਾਂ ਮਾਰਕੇ ਕਤਲ ਕਰਨਾ ਪਾਇਆ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਵੱਡੀ ਵਾਰਦਾਤ: ਪੈਸੇ ਨਾ ਦੇਣ ’ਤੇ ਨਸ਼ੇੜੀ ਪੁੱਤ ਨੇ ਪਿਓ ’ਤੇ ਕੀਤਾ ਹਮਲਾ, ਵੱਢਿਆ ਗੁੱਟ
ਦੋਰਾਨੇ ਤਫ਼ਤੀਸ਼ ਬਾਰਡਰ ਰੋਡ ਫਾਜ਼ਿਲਕਾ ਵੱਲ ਜਾ ਰਹੇ ਅਕਾਸ਼ਦੀਪ ਪੁੱਤਰ ਵੀਰ ਚੰਦ ਵਾਸੀ ਪੈਂਚਾਂ ਵਾਲੀ ਫਾਜ਼ਿਲਕਾ ਅਤੇ ਸਾਜਨ ਪੁੱਤਰ ਹੰਸ ਰਾਜ ਵਾਸੀ ਪੈਂਚਾਂ ਵਾਲੀ ਫਾਜ਼ਿਲਕਾ ਨੂੰ ਗ੍ਰਿਫ਼ਤਾਰ ਕਰਕੇ ਉਸ ਤੋਂ 2 ਕਾਪੇ ਅਤੇ ਇਕ ਮੋਟਰ ਸਾਇਕਲ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਾਕੀ ਦੋਸ਼ੀਆਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰਕੇ ਮਾਮਲੇ ਦਾ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹੁਣ ਤੱਕ ਦੀ ਤਫ਼ਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਅਕਾਸ਼ਦੀਪ ਪੁੱਤਰ ਵੀਰ ਚੰਦ ਵਾਸੀ ਪੈਂਚਾਂ ਵਾਲੀ ਫਾਜ਼ਿਲਕਾ, ਮ੍ਰਿਤਕ ਹਨੀ ਠਕਰਾਲ ਦੀ ਪਤਨੀ ਸਿਮਰਨ ਨੂੰ ਪਿਆਰ ਕਰਦਾ ਸੀ ਜਿਸ ਨੇ ਸਿਮਰਨ ਦੇ ਵਿਆਹ ਤੋਂ ਬਾਅਦ ਹੀ ਉਸ ਦਾ ਪਿੱਛਾ ਨਹੀਂ ਛੱਡਿਆ ਅਤੇ ਇਸ ਘਿਨੌਣੀ ਵਾਰਦਾਤ ਨੂੰ ਆਪਣੇ ਸਾਥੀਆਂ ਨਾਲ ਮਿਲਕੇ ਅੰਜ਼ਾਮ ਦਿੱਤਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ