ਵਿਆਹ ਵਾਲੇ ਦਿਨ ਘਰ ’ਚ ਪਏ ਵੈਣ, ਸ਼ੱਕੀ ਹਾਲਾਤ ’ਚ ਲਾੜੇ ਦੀ ਮੌਤ (ਵੀਡੀਓ)

Wednesday, Feb 26, 2020 - 06:30 PM (IST)

ਸੁਨਾਮ (ਹਨੀ)— ਸੁਨਾਮ ਦੀ ਸਾੲÄ ਕਾਲੋਨੀ ’ਚ ਪੀਰ ਬਾਬਾ ਦੀ ਦਰਗਾਹ ਨੇੜੇ ਇਕ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿ੍ਰਤਕ ਦੀ ਪਛਾਣ ਸੁਖਬੀਰ ਸਿੰਘ ਵਾਸੀ ਸਾੲÄ ਕਾਲੋਨੀ ਵਜੋਂ ਹੋਈ ਹੈ, ਜੋ ਕਿ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਉਕਤ ਨੌਜਵਾਨ ਦਾ ਅੱਜ ਵਿਆਹ ਸੀ, ਜਿਸ ਨੂੰ ਲੈ ਕੇ ਘਰ ’ਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਪੁੱਤ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰ ਪੂਰੇ ਸਦਮੇ ’ਚ ਹੈ। ਸੂਚਨਾ ਪਾ ਕੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। 

PunjabKesari

ਪਿਆਰ ਦੇ ਜਾਲ ’ਚ ਫਸਾ ਕੇ ਮਰਵਾਇਆ ਮੇਰਾ ਪੁੱਤ 
ਇਸ ਸਬੰਧੀ ਮਿ੍ਰਤਕ ਦੀ ਮਾਂ ਨੇ ਗੁਆਂਢੀ ’ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਦਾ ਅੱਜ ਵਿਆਹ ਸੀ ਅਤੇ ਚੁੰਨੀ ਚੜ੍ਹਾ ਕੇ ਵਹੁਟੀ ਘਰ ਲੈ ਕੇ ਆਉਣੀ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਗੁਆਂਢ ’ਚ ਰਹਿਣ ਵਾਲੇ ਲੜਕੀ ਨੇ ਪਹਿਲਾਂ ਸੁਖਬੀਰ ਨੂੰ ਆਪਣੇ ਪਿਆਰ ਦੇ ਜਾਲ ’ਚ ਫਸਾਇਆ ਅਤੇ ਫਿਰ ਉਸ ਦੀ ਹੱਤਿਆ ਕਰਵਾ ਦਿੱਤੀ। 

PunjabKesari
ਮਾਂ ਮੁਤਾਬਕ ਸੁਖਬੀਰ ਦਾ ਕਿਸੇ ਹੋਰ ਜਗ੍ਹਾ ਵਿਆਹ ਹੋਣ ਕਰਕੇ ਉਸ ਦੀ ਪ੍ਰੇਮਿਕਾ ਇਸ ਤੋਂ ਖੁਸ਼ ਨਹÄ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ 15 ਦਿਨ ਪਹਿਲਾਂ ਵੀ ਕੁਝ ਨੌਜਵਾਨ ਉਨ੍ਹਾਂ ਦੇ ਘਰ ਪੁੱਤ ਨੂੰ ਮਾਰਨ ਲਈ ਆਏ ਸਨ। ਮੇਰੇ ਮੁੰਡੇ ਨੇ ਮੈਨੂੰ ਫੋਨ ਕਰਕੇ ਦੱਸਿਆ ਸੀ ਕਿ ਮੈਂ ਘੰਟੇ ਤੱਕ ਘਰ ਆਉਣਾ ਹਾਂ। ਮੇਰੇ ਮੁੰਡੇ ਨੂੰ ਪ੍ਰੇਮਿਕਾ ਸੱਦਦੀ ਰਹਿੰਦੀ ਸੀ। 

PunjabKesari

ਮਿ੍ਰਤਕ ਦੇ ਗੁਆਂਢੀ ਨੇ ਵਿੱਕੀ ਸਿੰਘ ਨੇ ਦੱਸਿਆ ਕਿ ਲੜਕੇ ਦਾ ਸ਼ੱਕੀ ਹਾਲਾਤ ’ਚ ਕਤਲ ਕੀਤਾ ਗਿਆ ਹੈ। ਪਰਿਵਾਰ ਵੱਲੋਂ ਜਾਂਚ ਦੀ ਮੰਗ ਕੀਤੀ ਗਈ ਹੈ। ਫਿਲਹਾਲ ਅਜੇ ਮੌਤ ਦੇ ਕਾਰਨਾਂ ਦਾ ਸਪੱਸ਼ਟ ਤੌਰ ’ਤੇ ਪਤਾ ਨਹÄ ਲੱਗ ਸਕਿਆ ਹੈ। ਇਸ ਸਬੰਧ ’ਚ ਡੀ. ਐੱਸ. ਪੀ. ਸੁਨਾਮ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮਿ੍ਰਤਕ ਸੁਖਬੀਰ ਦੀ ਲਾਸ਼ ਦਰੱਖਤ ਦੇ ਹੇਠਾਂ ਪਈ ਹੋਈ ਸੀ ਅਤੇ ਰੱਸੀ ਦਰੱਖਤ ਨਾਲ ਟੁੱਟੀ ਹੋਈ ਸੀ। ਲੋਕਾਂ ਨੇ ਉਕਤ ਨੌਜਵਾਨ ਦੀ ਲਾਸ਼ ਦੇਖ ਕੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। 

PunjabKesari

PunjabKesari


author

shivani attri

Content Editor

Related News