ਪਿੰਡ ਦੇ ਸ਼ਮਸ਼ਾਨਘਾਟ ’ਚੋਂ ਪੁਲਸ ਨੇ ਦੇਸੀ ਪਿਸਤੌਲ ਤੇ ਜਿੰਦਾ ਕਾਰਤੂਸ ਕੀਤੇ ਬਰਾਮਦ

1/12/2021 11:47:36 AM

ਫਿਰੋਜ਼ਪੁਰ(ਕੁਮਾਰ, ਜਸਪਾਲ): ਫਿਰੋਜਪੁਰ ਦੇ ਪਿੰਡ ਫਤਿਹਗੜ੍ਹ ਸਭਰਾ ਦੇ ਸ਼ਮਸ਼ਾਨਘਾਟ ’ਚ ਏ.ਐੱਸ.ਆਈ. ਜਸਵਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਪੁਲਸ ਨੇ ਇਕ ਦੇਸੀ ਕੱਟਾ 32 ਬੋਰ ਦਾ ਪਿਸਤੌਲ ਅਤੇ ਦੋ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੱਲਾਂਵਾਲਾਂ ਦੇ ਏ.ਐੱਸ.ਆਈ. ਜਸਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਗੁਰਦਿੱਤ ਸਿੰਘ ਉਰਫ ਦਿੱਤਾ ਨੂੰ 10 ਜਨਵਰੀ 2021 ਨੂੰ ਮੁਕੱਦਮਾ ਨੰ: 4 ’ਚ ਗਿ੍ਰਫ਼ਤਾਰ ਕੀਤਾ ਸੀ।

ਉਨ੍ਹਾਂ ਦੱਸਿਆ ਕਿ ਪੁੱਛਗਿੱਛ ਕਰਨ ’ਤੇ ਫੜੇ ਗਏ ਵਿਅਕਤੀ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਇਕ ਦੇਸੀ ਕੱਟਾ ਪਿਸਤੌਲ 32 ਬੋਰ ਧੁੰਸੀ ਬੰਨ ਦੇ ਨਜ਼ਦੀਕ ਪਿੰਡ ਦੇ ਸ਼ਮਸ਼ਾਨਘਾਟ ’ਚ ਛੁਪਾ ਕੇ ਰੱਖਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਗੁਰਦਿੱਤ ਸਿੰਘ ਉਰਫ ਦਿੱਤਾ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ ਸ਼ਮਸ਼ਾਨਘਾਟ ’ਚੋਂ ਦੇਸੀ ਪਿਸਤੌਲ ਅਤੇ ਕਾਰਤੂਸ ਬਰਾਮਦ ਕਰ ਲਏ ਹਨ ਅਤੇ ਉਸ ਦੇ ਖ਼ਿਲਾਫ਼ ਆਰਮਜ ਐਕਟ ਦੇ ਤਹਿਤ ਵੀ 
ਮੁਕੱਦਮਾ ਦਰਜ ਕਰ ਲਿਆ ਗਿਆ ਹੈ। 
 


Aarti dhillon

Content Editor Aarti dhillon