ਪਾਤੜਾਂ ਪੁਲਸ ਨੇ 9 ਵਿਅਕਤੀਆਂ ਵਿਰੁੱਧ ਕੁੱਟਮਾਰ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ

Saturday, Aug 24, 2024 - 03:33 PM (IST)

ਪਾਤੜਾਂ ਪੁਲਸ ਨੇ 9 ਵਿਅਕਤੀਆਂ ਵਿਰੁੱਧ ਕੁੱਟਮਾਰ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ

ਪਾਤੜਾਂ (ਮਾਨ) : ਥਾਣਾ ਪਾਤੜਾਂ ਦੀ ਪੁਲਸ ਨੇ ਸ਼ਿਕਾਇਤਕਰਤਾ ਜਗਵੀਰ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਪਿੰਡ ਹਾਮਝੇੜੀ ਥਾਣਾ ਪਾਤੜਾਂ ਦੀ ਸ਼ਿਕਾਇਤ ਦੇ ਆਧਾਰ 'ਤੇ 2 ਵਿਅਕਤੀਆਂ ਸਮੇਤ 7 ਅਣਪਛਾਤੇ ਵਿਅਕਤੀਆਂ ਵਿਰੁੱਧ ਧਾਰਾ 109, 115 (2), 126 (2), 351 (3), 191 (2), 190 ਬੀ. ਐੱਨ. ਐੱਸ. ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਪ੍ਰਿੰਸ ਵਾਸੀ ਸ਼ੁਤਰਾਣਾ, ਡੇਵਿਡ ਵਾਸੀ ਮੋਲਵੀਵਾਲਾ ਅਤੇ ਹੋਰ ਅਤੇ 7 ਅਣਪਛਾਤੇ ਵਿਅਕਤੀ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਸ਼ਿਕਾਇਤਕਰਤਾ ਜਗਵੀਰ ਸਿੰਘ ਨੇ ਦੱਸਿਆ ਕਿ 23 ਅਗਸਤ ਨੂੰ ਉਹ ਆਪਣੀ ਕਾਰ 'ਤੇ ਸਵਾਰ ਹੋ ਕੇ ਪਾਤੜਾਂ ਆਇਆ ਸੀ ਤੇ ਉਕਤ ਵਿਅਕਤੀ ਵੀ ਜਾਖਲ ਰੋਡ ਵਿਖੇ ਖੜ੍ਹੇ ਸਨ ਅਤੇ ਉਸ ਨੂੰ ਦੇਖ ਕੇ ਉਸਦਾ ਪਿੱਛਾ ਕਰਨ ਲੱਗ ਪਏ। ਉਸ ਨੇ ਆਪਣੀ ਗੱਡੀ ਗੱਡਾ ਸਟੈਂਡ ਪਾਤੜਾਂ ਵਿਖੇ ਖੜ੍ਹੀ ਕਰ ਲਈ ਅਤੇ ਉਪਰੋਕਤ ਵਿਅਕਤੀ ਅੱਗੇ ਲੰਘ ਗਏ। 

ਸ਼ਿਕਾਇਤਕਰਤਾ ਨੇ ਦੱਸਿਆ ਕਿ 6.30 ਵਜੇ ਉਪਰੋਕਤ ਵਿਅਕਤੀ ਦੋ ਗੱਡੀਆਂ ਵਿਚ ਸਵਾਰ ਹੋ ਕੇ ਉਸ ਕੋਲ ਆਏ ਅਤੇ ਪ੍ਰਿੰਸ ਦੇ ਹੱਥ ਵਿਚ ਗੰਡਾਸੀ, ਡੇਵਿਡ ਦੇ ਹੱਥ ਵਿਚ ਲੋਹੇ ਦਾ ਖਪਰਾ ਅਤੇ ਬਾਕੀਆ ਕੋਲ ਡੰਡੇ ਸਨ, ਜਿਨ੍ਹਾਂ ਨੇ ਉਸ ਨੂੰ ਘੇਰ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਇਕ ਅਣਪਛਾਤੇ ਵਿਅਕਤੀ ਨੇ ਹੱਥ ਵਿਚ ਫੜ੍ਹੇ ਪਿਸਟਲ ਦਾ ਫਾਇਰ ਜਾਨੋ ਮਾਰਨ ਦੀ ਨੀਅਤ ਨਾਲ ਉਸ ਵੱਲ ਕੀਤਾ, ਜੋ ਫਾਇਰ ਉਸ ਦੇ ਸਿਰ ਨੇੜਿਓਂ ਦੀ ਨਿਕਲ ਗਿਆ ਅਤੇ ਉਕਤ ਵਿਅਕਤੀਆਂ ਨੇ ਉਸ ਦੀ ਕਾਫੀ ਕੁੱਟਮਾਰ ਕੀਤੀ ਤੇ ਧਮਕੀਆ ਦੇ ਕੇ ਮੌਕੇ ਤੋਂ ਫਰਾਰ ਹੋ ਗਏ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਘਟਨਾਕ੍ਰਮ ਦਾ ਮੁੱਖ ਕਾਰਨ 15 ਅਗਸਤ ਨੂੰ ਉਸ ਦੀ ਉਪਰੋਕਤ ਵਿਅਕਤੀਆਂ ਨਾਲ ਤਕਰਾਰਬਾਜ਼ੀ ਹੋਣਾ ਸੀ। ਪੁਲਸ ਮੁਤਾਬਕ ਉਪਰੋਕਤ ਵਿਅਕਤੀਆਂ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ।


author

Gurminder Singh

Content Editor

Related News