PNB ਰੋਡ ਨਿਵਾਸੀਆਂ ਵੱਲੋਂ ਵਿਧਾਨ ਸਭਾ ਚੋਣਾਂ ਦੇ ਬਾਈਕਾਟ ਦਾ ਐਲਾਨ, ਲਾਇਆ ਇਹ ਬੈਨਰ

01/21/2022 9:47:52 PM

ਬੁਢਲਾਡਾ (ਬਾਂਸਲ)-ਸਥਾਨਕ ਪੀ. ਐੱਨ. ਬੀ. ਰੋਡ ’ਤੇ ਨਰਕ ਭਰੀ ਜ਼ਿੰਦਗੀ ਬਿਤਾ ਰਹੇ ਨਿਵਾਸੀਆਂ ਨੇ ਵਿਧਾਨ ਸਭਾ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਇਸ ਰੋਡ ’ਤੇ ਮੀਂਹ ਵਾਲੇ ਦਿਨਾਂ ’ਚ 2-3 ਫੁੱਟ ਤੱਕ ਪਾਣੀ ਭਰ ਜਾਂਦਾ ਹੈ। ਬਿਨਾਂ ਬਾਰਿਸ਼ ਦੇ ਮੌਸਮ ਤੋਂ ਹੀ ਇਸ ਰੋਡ ਦਾ ਸੀਵਰੇਜ ਓਵਰ ਫਲੋਅ ਕਾਰਨ ਝੀਲ ਦਾ ਰੂਪ ਧਾਰ ਜਾਂਦਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਸੰਬੰਧੀ ਅਸੀਂ ਨਗਰ ਕੌਂਸਲ ਅਤੇ ਵੱਖ-ਵੱਖ ਪਾਰਟੀਆਂ ਦੇ ਆਗੂ ਸਾਹਿਬਾਨ ਨਾਲ ਗੱਲ ਕਰ ਚੁੱਕੇ ਹਾਂ ਪਰ ਇਸ ਸਮੱਸਿਆ ਦਾ ਕੋਈ ਠੋਸ ਹੱਲ ਨਹੀਂ ਕੀਤਾ ਜਾ ਰਿਹਾ। ਹਮੇਸ਼ਾ ਲਾਰਿਆਂ ਤੋਂ ਬਿਨਾਂ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਦੁਕਾਨਦਾਰਾਂ ਨੂੰ ਬਦਬੂਦਾਰ ਅਤੇ ਬੀਮਾਰੀਆਂ ਦੇ ਮਾਹੌਲ ’ਚ ਮਜਬੂਰੀਵਸ ਰਹਿਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੁਕਾਨਦਾਰਾਂ ਦਾ ਕੰਮ ਬਿਲਕੁਲ ਠੱਪ ਹੋ ਚੁੱਕਾ ਹੈ। ਕਈ ਦੁਕਾਨਦਾਰ ਤਾਂ ਪੱਲਿਓਂ ਕਿਰਾਏ ਦਾ ਭੁਗਤਾਨ ਕਰ ਰਹੇ ਹਨ।

PunjabKesari

ਬਾਰਿਸ਼ ਦੇ ਦਿਨਾਂ ’ਚ ਕਈ-ਕਈ ਦਿਨ ਪਾਣੀ ਹੀ ਨਹੀਂ ਨਿਕਲਦਾ। ਉਨ੍ਹਾ ਕਿਹਾ ਕਿ ਅਸੀਂ ਮੁਹੱਲਾ ਨਿਵਾਸੀ ਹਰ ਪਾਰਟੀ ਦਾ ਚੋਣਾਂ ’ਚ ਬਾਈਕਾਟ ਕਰ ਰਹੇ ਹਾਂ, ਕੋਈ ਵੀ ਪਾਰਟੀ ਦਾ ਨੁਮਾਇੰਦਾ ਸਾਡੇ ਕੋਲ ਵੋਟਾਂ ਦੀ ਮੰਗ ਕਰਨ ਨਾ ਆਵੇ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਾਡੀਆਂ ਇਨ੍ਹਾਂ ਸਮੱਸਿਆਵਾਂ ਦਾ ਹੱਲ ਜਲਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੁਹੱਲਾ ਨਿਵਾਸੀਆਂ ਵੱਲੋਂ ਸੰਘਰਸ਼ ਕਰਨ ਦਾ ਐਲਾਨ ਵੀ ਕੀਤਾ ਗਿਆ। ਇਸ ਸਬੰਧੀ ਕਾਰਜ ਸਾਧਕ ਅਫਸਰ ਵਿਜੈ ਜਿੰਦਲ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਤਕਨੀਕੀ ਖਰਾਬੀ ਕਾਰਨ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਜਲਦ ਹੀ ਠੋਸ ਹੱਲ ਕਰ ਦਿੱਤਾ ਜਾਵੇਗਾ।


Manoj

Content Editor

Related News