ਪਲਾਟ ਦੇ ਕਬਜ਼ਾ ਛੁਡਵਾਉਣ ਗਈ ਪੁਲਸ ਦੀ ਕੀਤੀ ਕੁੱਟਮਾਰ

01/17/2020 3:29:12 PM

ਨਾਭਾ (ਸੁਸ਼ੀਲ ਜੈਨ, ਰਾਹੁਲ): ਪੁਲਸ ਨਾਲ ਕੁੱਟ ਮਾਰ ਦੀ ਘਟਨਾਵਾਂ 'ਚ ਲਗਾਤਾਰ ਇਜਾਫਾ ਹੁੰਦਾ ਜਾ ਰਿਹਾ ਹੈ ਅਤੇ ਹੁਣ ਸ਼ਰਾਰਤੀ ਅਨਸਰ ਪੁਲਸ ਦੀ ਵਰਦੀ ਨੂੰ ਹੱਥ ਪਾਉਣ ਤੋਂ ਬਿਲਕੁੱਲ ਗੁਰੇਜ ਨਹੀ ਕਰ ਰਹੈ। ਤਾਜਾ ਮਾਮਲਾ ਨਾਭਾ ਵਿਖੇ ਵੇਖਣ ਨੂੰ ਮਿਲਿਆ ਜਿੱਥੇ ਪਲਾਟ ਦੇ ਕਬਜ਼ੇ ਨੂੰ ਲੈ ਕੇ ਸ਼ਰਾਰਤੀ ਅਨਸਰਾਂ ਵਲੋਂ ਕਬਜ਼ਾ ਕੀਤਾ ਗਿਆ ਸੀ ਅਤੇ ਪੀੜਤਾਂ ਵਲੋਂ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਕੀ ਸਾਡੇ ਪਲਾਟ ਦਾ ਕਬਜਾ ਛੁਡਵਾਇਆ ਜਾਵੇ ਤਾਂ ਮੌਕੇ 'ਤੇ ਪੁਲਸ ਜਦੋਂ ਪਹੁੰਚੀ ਤਾਂ ਸ਼ਰਾਰਤੀ ਅਨਸਰਾਂ ਵਲੋਂ ਪੁਲਸ ਦੇ ਏ.ਐੱਸ.ਆਈ. ਰਾਜਾ ਸਿੰਘ ਅਤੇ ਹੌਲਦਾਰ ਇੰਦਰ ਸਿੰਘ ਤੇ ਸ਼ਰਾਰਤੀ ਅਨਸਰਾਂ ਨੇ ਹਮਲਾ ਕਰ ਦਿੱਤਾ ਅਤੇ ਨਾਲ ਹੀ ਪਲਾਟ ਮਾਲਕਾਂ ਨਾਲ ਵੀ ਧੱਕਾ ਮੁੱਕੀ ਕੀਤੀ ਅਤੇ ਇਹ ਸਾਰੀ ਘਟਨਾ ਦੀ ਵਾਇਰਲ ਵੀਡੀਓ ਖੂਬ ਵਾਈਰਲ ਹੋ ਰਹੀ ਹੈ। ਪਲਾਟ ਮਾਲਕ ਅਤੇ ਪੁਲਸ ਮੁਲਾਜ਼ਮ ਨਾਭਾ ਦੇ ਸਰਕਾਰੀ ਹਸਪਤਾਲ ਵਿਚ ਜੇਰੇ ਇਲਾਜ ਹਨ।

ਪੁਲਸ ਨੇ ਕਾਂਗਰਸੀ ਮਹਿਲਾ ਆਗੂ ਸਮੇਤ 5 ਤੇ ਧਾਰਾ 363,186,332,341,323,295,148,149 ਆਈ.ਪੀ.ਸੀ. ਦੇ ਤਹਿਤ ਮਾਮਲਾ ਦਰਜ ਕਰਕੇ ਦੋਸ਼ੀਆ ਦੀ ਭਾਲ ਸੁਰੂ ਕਰ ਦਿੱਤੀ ਹੈ।
ਇਸ ਮੌਕੇ ਪੀੜਤ ਸੁਖਵਿੰਦਰ ਸਿੰਘ ਨੇ ਦੋਸ਼ ਲਗਾਏ ਹਨ ਕਿ ਸਾਡੇ ਪਲਾਟ ਤੇ ਸ਼ਰਾਰਤੀ ਅਨਸਰਾਂ ਵਲੋਂ ਅਤੇ ਕਾਂਗਰਸ ਆਗੂ ਸਨੀਤਾ ਵਲੋਂ ਕਬਜ਼ਾ ਕੀਤਾ ਗਿਆ ਸੀ ਅਤੇ ਅਸੀਂ ਆਪਣੇ ਪਲਾਟ ਦਾ ਕਬਜਾ ਛੁਡਵਾਉਣ ਗਏ ਸੀ ਤੇ ਇਨ੍ਹਾਂ ਸ਼ਰਾਰਤੀ ਅਨਸਰਾਂ ਨੇ ਸਾਡੇ 'ਤੇ ਹਮਲਾ ਕਰ ਦਿੱਤਾ।

ਇਸ ਮੋਕੇ 'ਤੇ ਨਾਭਾ ਦੇ ਐੱਸ.ਐੱਚ.ਓ. ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਪਲਾਟ ਦੇ ਕਬਜ਼ੇ ਨੂੰ ਲੈ ਕੇ ਸਾਡੇ ਮੁਲਾਜ਼ਮ ਗਏ ਸੀ ਤਾਂ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਪੁਲਸ ਮੁਲਜ਼ਮਾਂ ਤੇ ਹਮਲਾ ਕਰ ਦਿੱਤਾ ਅਤੇ ਜਦੋ ਐੱਸ.ਐੱਚ.ਓ ਨੂੰ ਪੁੱਛਿਆ ਕੀ ਮਹਿਲਾ ਕਾਂਗਰਸੀ ਆਗੂ ਕੌਣ ਹੈ ਤਾਂ ਐੱਸ.ਐੱਚ ਓ. ਨਾਮ ਬੋਲਣ ਤੋਂ ਕਤਰਾਉਦੇ ਵਿਖਾਈ ਦਿੱਤੇ ਕੀ ਇਹ ਮਹਿਲਾ ਕਾਗਰਸ ਆਗੂ ਨਾਲ ਰਾਸੂਕ ਰੱਖਦੀ ਹੈ। ਪੁਲਸ ਨੇ ਵੱਖ-ਵੱਖ ਧਰਾਵਾਂ ਦੇ ਤਹਿਤ 5 ਦੋਸ਼ੀਆ ਖਿਲਾਫ ਮਾਮਲਾ ਦਰਜ ਕੀਤਾ ਹੈ ਜਿਸ ਵਿਚ ਮਹਿਲਾ ਕਾਂਗਰਸੀ ਆਗੂ ਸੁਨੀਤਾ ਰਾਣੀ, ਸਮਸੇਰ ਸਿੰਘ, ਸੁਭਾਸ ਚੰਦ, ਚੀਕੂ ਅਤੇ ਹਰਵਿੰਦਰ ਸਿੰਘ ਦੇ ਨਾਮ ਸਾਮਿਲ ਹਨ ਜਿੰਨਾ ਦੇ ਧਾਰਾ 363,186,332,341,323,295,148,149 ਆਈ.ਪੀ.ਸੀ ਦੇ ਤਹਿਤ ਮਾਮਲਾ ਦਰਜ ਕਰਕੇ ਦੋਸ਼ੀਆ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
 


Shyna

Content Editor

Related News