ਪੁਲੀ ਤੋਂ ਪੈਰ ਤਿਲਕਣ ਕਾਰਨ ਵਿਅਕਤੀ ਦੀ ਮੌਤ

07/30/2019 7:25:07 PM

ਮਾਛੀਵਾੜਾ,(ਟੱਕਰ): ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਰਜੂਰ ਦੇ ਡਰੇਨ ਦੀ ਪੁਲੀ ਤੋਂ ਪੈਰ ਤਿਲਕਣ ਕਾਰਨ ਇੱਕ ਵਿਅਕਤੀ ਹਰਬੀਰ ਸਿੰਘ (52) ਵਾਸੀ ਕੂੰਮਕਲਾਂ ਦੀ ਪਾਣੀ 'ਚ ਡੁੱਬਣ ਨਾਲ ਮੌਤ ਹੋ ਗਈ। ਮ੍ਰਿਤਕ ਦੇ ਪੁੱਤਰ ਕੁਲਵਿੰਦਰ ਸਿੰਘ ਨੇ ਥਾਣਾ ਕੂੰਮਕਲਾਂ ਪੁਲਸ ਨੂੰ ਦਰਜ਼ ਕਰਵਾਏ ਬਿਆਨਾਂ 'ਚ ਦੱਸਿਆ ਕਿ ਉਸ ਦਾ ਪਿਤਾ ਹਰਬੀਰ ਸਿੰਘ ਪਿੰਡ ਰਜੂਰ ਦੀ ਸਹਿਕਾਰੀ ਸਭਾ ਸੋਸਾਇਟੀ ਵਿਚ ਬਤੌਰ ਸੇਵਾਦਾਰ ਦੀ ਨੌਕਰੀ ਕਰਦਾ ਸੀ ਅਤੇ ਉਹ ਰੋਜ਼ਾਨਾ ਪੈਦਲ ਹੀ ਆਉਂਦਾ ਜਾਂਦਾ ਸੀ। 28 ਜੁਲਾਈ ਦੀ ਸਵੇਰ ਵੀ ਉਸਦਾ ਪਿਤਾ ਪੈਦਲ ਹੀ ਨੌਕਰੀ 'ਤੇ ਗਿਆ ਤੇ ਪਰ ਉਹ ਵਾਪਸ ਨਹੀਂ ਪਰਤੇ। ਜਿਸ ਦੌਰਾਨ ਹਨ੍ਹੇਰਾ ਹੋ ਜਾਣ ਸਬੰਧੀ ਜਦੋਂ ਪਰਿਵਾਰ ਵਲੋਂ ਉਨ੍ਹਾਂ ਦੀ ਭਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਰਸਤੇ 'ਚ ਪੈਂਦੀ ਡਰੇਨ ਦੀ ਪੁਲੀ ਤੋਂ ਲੰਘਣ ਸਮੇਂ ਉਨ੍ਹਾਂ ਦਾ ਪੈਰ ਚਿੱਕੜ 'ਚ ਤਿਲਕ ਗਿਆ ਤੇ ਉਹ ਪਾਣੀ ਵਿਚ ਜਾ ਡਿੱਗਿਆ। ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਸਹਾਇਕ ਥਾਣੇਦਾਰ ਕੰਵਲਜੀਤ ਸਿੰਘ ਦੀ ਅਗਵਾਈ 'ਚ ਪੁਲਸ ਵਲੋਂ 174 ਦੀ ਕਾਰਵਾਈ ਕਰ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਗਈ।


Related News