ਨਸ਼ੇ ਦੀ ਪੂਰਤੀ ਨਾ ਹੋਣ ਕਾਰਨ ਵਿਅਕਤੀ ਨੇ ਕੀਤੀ ਖੁਦਕੁਸ਼ੀ
Wednesday, Aug 21, 2019 - 12:26 AM (IST)

ਬਠਿੰਡਾ (ਪਰਮਿੰਦਰ)— ਬੀਤੀ ਦਿਨੀਂ ਇਕ ਅਣਪਛਾਤੇ ਵਿਅਕਤੀ ਨੇ ਦਿੱਲੀ ਰੇਲਵੇ ਲਾਈਨ 'ਤੇ ਗੱਡੀ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ ਸੀ। ਉਕਤ ਵਿਅਕਤੀ ਦੀ ਸਹਾਰਾ ਨੇ ਪਛਾਣ ਕਰਵਾ ਲਈ ਹੈ। ਸਹਾਰਾ ਜਨਸੇਵਾ ਦੇ ਪ੍ਰਧਾਨ ਵਿਜੇ ਗੋਇਲ ਨੇ ਦੱਸਿਆ ਕਿ ਉਕਤ ਵਿਅਕਤੀ ਦੀ ਪਛਾਣ ਇੰਦਰ ਕੁਮਾਰ (45) ਵਾਸੀ ਬਹਰਾਇਤ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਮ੍ਰਿਤਕ ਦੇ ਚਚੇਰੇ ਭਰਾ ਮੋਹਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਸ਼ਰਾਬ ਤੇ ਮੈਡੀਕਲ ਨਸ਼ੇ ਦਾ ਆਦੀ ਸੀ। ਕੰਮ ਨਾ ਕਰਨ ਕਾਰਨ ਉਸ ਕੋਲ ਪੈਸੇ ਨਹੀਂ ਰਹਿੰਦੇ ਸੀ, ਜਿਸ ਕਾਰਨ ਨਸ਼ਾ ਨਹੀਂ ਮਿਲਦਾ ਸੀ। ਪਿਛਲੇ 6 ਮਹੀਨੇ ਤੋਂ ਉਹ ਅਪਣੇ ਘਰ ਪੈਸੇ ਵੀ ਨਹੀਂ ਭੇਜ ਪਾ ਰਿਹਾ ਸੀ। ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ। ਜਿਸ ਵਜੋਂ ਉਸਨੇ ਖੁਦਕੁਸ਼ੀ ਜਿਹਾ ਕਦਮ ਚੁੱਕਿਆ। ਸਹਾਰਾ ਟੀਮ ਨੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੀ ਮੌਜੂਦਗੀ 'ਚ ਉਸਦਾ ਧਾਰਮਕ ਰੀਤੀ ਰਿਵਾਜ਼ਾਂ ਨਾਲ ਅੰਤਿਮ ਸੰਸਕਾਰ ਕਰਵਾ ਦਿੱਤਾ ।