ਮੁਕਤਸਰ ’ਚ ਕੀਤੀ ਗਈ ਰਾਵਣ ਦੀ ਪੂਜਾ, ਬਲੀਦਾਨ ਦਿਵਸ ਵਜੋਂ ਮਨਾਇਆ ਗਿਆ ਦੁਸਹਿਰਾ

Wednesday, Oct 05, 2022 - 04:22 PM (IST)

ਮੁਕਤਸਰ ’ਚ ਕੀਤੀ ਗਈ ਰਾਵਣ ਦੀ ਪੂਜਾ, ਬਲੀਦਾਨ ਦਿਵਸ ਵਜੋਂ ਮਨਾਇਆ ਗਿਆ ਦੁਸਹਿਰਾ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ) : ਸ੍ਰੀ ਮੁਕਤਸਰ ਸਾਹਿਬ ਵਿਖੇ ਵਾਲਮੀਕ ਭਾਈਚਾਰੇ ਨਾਲ ਸੰਬੰਧਤ ਵੱਖ-ਵੱਖ ਜਥੇਬੰਦੀਆਂ ਵੱਲੋਂ ਦੁਸਹਿਰਾ ਦਾ ਤਿਉਹਾਰ 'ਰਾਵਣ ਬਲੀਦਾਨ' ਵਜੋਂ ਮਨਾਇਆ ਗਿਆ। ਇਸ ਲਈ ਵਾਲਮੀਕ ਚੌਂਕ 'ਚ ਰਾਵਣ ਪੂਜਾ ਦਾ ਵਿਸ਼ੇਸ਼ ਤੌਰ 'ਤੇ ਪ੍ਰਬੰਧ ਕੀਤਾ ਗਿਆ ਸੀ। ਇਸ ਦੌਰਾਨ ਸਥਾਨਕ ਪਾਰਕ ਦੇ ਨਜ਼ਦੀਕ ਬਣੇ ਵਾਲਮੀਕ ਚੌਂਕ 'ਚ ਰਾਵਣ ਪੂਜਾ ਕੀਤਾ ਗਈ। ਇਸ ਮੌਕੇ ਵਾਲਮੀਕ ਭਾਈਚਾਰੇ ਨਾਲ ਸੰਬੰਧਿਤ ਆਗੂਆਂ ਨੇ ਕਿਹਾ ਕਿ ਰਾਵਣ ਇਕ ਮਹਾਨ ਵਿਦਵਾਨ ਸੀ, ਉਸ ਦੀ ਛਵੀ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ- ਵਿਆਹ ਤੋਂ 7 ਦਿਨ ਬਾਅਦ ਮਿਲੀ ਧੀ ਦੀ ਮੌਤ ਦੀ ਖ਼ਬਰ, ਲਾਡਲੀ ਧੀ ਨੂੰ ਮ੍ਰਿਤਕ ਦੇਖ ਉੱਡੇ ਪਰਿਵਾਰ ਦੇ ਹੋਸ਼

ਉਨ੍ਹਾਂ ਕਿਹਾ ਕਿ ਬੇਸ਼ੱਕ ਰਾਵਣ ਦਾ ਪੁਤਲਾ ਹਰ ਸਾਲ ਸਾੜਿਆ ਜਾਂਦਾ ਹੈ ਪਰ ਲੋਕ ਉਸ ਪੁਤਲੇ ਦੀਆਂ ਲੱਕੜਾਂ, ਜਿਨ੍ਹਾਂ ਨੂੰ ਹੱਡੀਆਂ ਕਿਹਾ ਜਾਂਦਾ ਹੈ , ਨੂੰ ਚੁੱਕ ਕੇ ਘਰ ਲੈ ਜਾਂਦੇ ਹਨ। ਅਜਿਹਾ ਇਸ ਲਈ ਕੀਤਾ ਜਾਂਦਾ ਹੈ ਕਿਉਂਕਿ ਲੋਕਾਂ ਦਾ ਮੰਨਣਾ ਹੈ ਕਿ ਇਸ ਨਾਲ ਘਰ 'ਚ ਖ਼ੁਸ਼ੀਆਂ ਆਉਂਦੀਆਂ ਹਨ ਅਤੇ ਉਮਰ ਵਧਦੀ ਹੈ। ਜਿਸ ਸ਼ਖਸ਼ ਦੇ ਪੁਤਲੇ ਦੀਆਂ ਲੱਕੜਾਂ ਤੋਂ ਲੋਕ ਖ਼ੁਸ਼ੀ ਦੀ ਆਸ ਕਰਦੇ ਹਨ, ਉਹ ਆਪਣੇ ਸਮੇਂ 'ਚ ਕਿੰਨਾ ਮਹਾਨ ਅਤੇ ਗਿਆਨ ਵਾਲਾ ਹੋਵੇਗਾ। ਉਨ੍ਹਾਂ ਕਿਹਾ ਕਿ ਰਾਵਣ 4 ਵੇਦਾਂ ਦਾ ਗਿਆਨੀ ਸੀ , ਇਸ ਕਾਰਨ ਅਸੀਂ ਦੁਸਹਿਰੇ ਦਾ ਇਹ ਤਿਉਹਾਰ ਬਲੀਦਾਨ ਦਿਵਸ ਵਜੋਂ ਮਨਾਇਆ ਹੈ। ਇਸ ਮੌਕੇ ਵੱਡੀ ਗਿਣਤੀ 'ਚ ਵਾਲਮੀਕਿ ਭਾਈਚਾਰੇ ਦੇ ਲੋਕ ਹਾਜ਼ਰ ਸਨ। 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News