ਨਗਦੀ ਖੋਹਕੇ ਭੱਜਣ ਵਾਲੇ 2 ਗ੍ਰਿਫਤਾਰ
Monday, Jul 13, 2026 - 03:47 PM (IST)
ਬਠਿੰਡਾ (ਸੁਖਵਿੰਦਰ) : ਬੀਤੇ ਦਿਨੀਂ ਇਕ ਵਿਅਕਤੀ ਨਾਲ ਏਟੀਐੱਮ ਵਿਚ ਧੋਖਾਧੜੀ ਕਰਨ ਵਾਲੇ 2 ਮੁਲਜ਼ਮਾਂ ਨੂੰ ਕੋਤਵਾਲੀ ਪੁਲਸ ਵਲੋਂ ਗਿ੍ਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਡੀਐੱਸਪੀ ਅ੍ਰੰਮਿਤਪਾਲ ਸਿੰਘ ਨੇ ਦੱਸਿਆ 7 ਜੁਲਾਈ ਦੀ ਰਾਤ ਨੂੰ ਪੱਥਰ ਦਾ ਕੰਮ ਕਰਨ ਵਾਲੇ 2 ਪ੍ਰਵਾਸੀ ਵਿਅਕਤੀ ਏਟੀਐਮ ਵਿਚ ਪੈਸੇ ਜਮਾਂ ਕਰਵਾਉਣ ਲਈ ਗਏ ਸਨ। ਇਸ ਦੌਰਾਨ 2 ਮੁਲਜ਼ਮ ਉਕਤ ਜਗ੍ਹਾ ''ਤੇ ਪਹਿਲਾਂ ਤੋਂ ਹੀ ਮੌਜੂਦ ਸਨ | ਉਨ੍ਹਾਂ ਵਲੋਂ ਪੀੜਤਾਂ ਨੂੰ ਏਟੀਐਮ ਖਰਾਬ ਹੋਣ ਦਾ ਬਹਾਨਾ ਲਗਾਕੇ 20 ਹਜ਼ਾਰ ਕੈਸ਼ ਲੈ ਲਿਆ ਪ੍ਰੰਤੂ ਆਨ ਲਾਈਨ ਐਂਟਰੀ ਪਾਉਣ ਦੀ ਬਜਾਏ ਮੌਕੇ ਤੋਂ ਫਰਾਰ ਹੋ ਗਏ ।
ਪੁਲਸ ਵਲੋਂ ਉਕਤ ਦੋਵੇਂ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰਕੇ ਮਾਮਲੇ ਦੀ ਪੜਤਾਲ ਕੀਤੀ। ਪੜਤਾਲ ਤੋਂ ਬਾਅਦ ਪੁਲਸ ਵਲੋਂ ਮੁਲਜ਼ਮ ਪ੍ਰਭਜੋਤ ਸਿੰਘ ਅਤੇ ਵਿੱਕੀ ਸਿੰਘ ਵਾਸੀ ਬਠਿੰਡਾ ਨੂੰ ਗ੍ਰਿਫਤਾਰ ਕਰਕੇ 17 ਹਜ਼ਾਰ ਨਗਦੀ ਅਤੇ ਮੋਟਰਸਾਈਕਲ ਬਰਾਮਦ ਕੀਤਾ ਹੈ। ਪੁਲਸ ਵਲੋਂ ਉਕਤ ਦੋਵੇਂ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
